ਲੁਧਿਆਣਾ:ਡਾਕਟਰ ਜਸਦੀਪ ਕੌਰ ਹਾਲ ਹੀ ਦੇ ਵਿੱਚ ਭਾਰਤ ਵੱਲੋਂ ਮਨਾਏ ਗਏ 7ਵੇਂ ਵਾਟਰ ਵੀਕ ਦੇ ਵਿੱਚ ਹਿੱਸਾ ਲੈ ਕੇ ਲੁਧਿਆਣਾ ਪਰਤੇ ਹਨ। ਇਸ ਸਮਾਗਮ ਵਿੱਚ ਉਹਨਾਂ ਦਾ ਵਿਸ਼ਾ ਡੁਮੈਸਟਿਕ ਵਾਟਰ ਦੁਰਵਰਤੋਂ (Domestic water misuse) ਉੱਤੇ ਸੀ ਅਤੇ ਸਾਲ 2019 ਦੇ ਵਿੱਚ ਵੀ ਉਹਨਾਂ ਭਾਰਤ ਸਰਕਾਰ ਵੱਲੋਂ ਮਨਾਏ ਗਏ ਵਾਟਰ ਵੀਕ ਦੇ ਵਿੱਚ ਵੀ ਉਨਾਂ ਹਿੱਸਾ ਲਿਆ ਸੀ। ਇਸ ਵਾਰ ਵੀ ਉਨ੍ਹਾਂ ਪਾਣੀ ਦੀ ਸ਼ਹਿਰਾਂ ਦੇ ਅੰਦਰ ਦੁਰਵਰਤੋਂ ਨੂੰ ਲੈ ਕੇ ਵਾਟਰ ਵੀਕ ਦੇ ਵਿੱਚ ਸਪੀਚ ਦਿੱਤੀ। ਇਸ ਮੌਕੇ ਡਾਕਟਰ ਜਸਦੀਪ ਕੌਰ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਲੁਧਿਆਣਾ ਅੰਦਰ ਉਨ੍ਹਾਂ ਵੱਲੋਂ ਕੀਤੀ ਗਈ ਖੋਜ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਸਨ।
ਖੋਜ ਵਿੱਚ ਖੁਲਾਸੇ: ਡਾਕਟਰ ਜਸਦੀਪ ਕੌਰ ਲੁਧਿਆਣਾ ਸਿੱਧਵਾਂ ਬੇਟ ਖਾਲਸਾ ਕਾਲਜ ਫਾਰ ਵੁਮੈਨ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਪੜ੍ਹਾਉਂਦੇ ਹਨ। ਉਨ੍ਹਾਂ ਨੇ ਪਾਣੀ ਦੇ ਵਿਸ਼ੇ ਉੱਤੇ ਕਾਫੀ ਸਾਲ ਖੋਜ ਕੀਤੀ ਹੈ ਅਤੇ ਇਸੇ ਕਰਕੇ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਜਦੋਂ ਵੀ ਪਾਣੀ ਨੂੰ ਲੈ ਕੇ ਹਫ਼ਤਾ ਮਨਾਇਆ ਜਾਂਦਾ ਹੈ ਤਾਂ ਸੱਦਾ ਦਿੱਤਾ ਜਾਂਦਾ ਹੈ। ਡਾਕਟਰ ਜਸਦੀਪ ਕੌਰ ਦੀ ਖੋਜ ਦੇ ਵਿੱਚ ਲੁਧਿਆਣਾ ਦੇ ਲਗਭਗ 60 ਤੋਂ ਵੱਧ ਕਲੋਨੀਆਂ ਜਿਹਨਾਂ ਵਿਚ ਅਧਿਕਾਰਕ ਅਤੇ ਅਣ-ਅਧਿਕਾਰਤ ਕਲੋਨੀਆਂ, ਸਲੱਮ ਇਲਾਕਾ ਆਦਿ ਨੂੰ ਸ਼ਾਮਿਲ ਕੀਤਾ ਗਿਆ ਸੀ ਅਤੇ ਜਦੋਂ ਉਨ੍ਹਾਂ ਨੇ ਇਸ ਉੱਤੇ ਖੋਜ ਕੀਤੀ ਅਤੇ ਵੱਖ ਵੱਖ ਘਰਾਂ ਤੋਂ ਸੈਂਪਲ ਲਏ ਤਾਂ ਉਹਨਾਂ ਦੀ ਰਿਸਰਚ ਵਿਚੋਂ ਇਹ ਨਿਚੋੜ ਨਿਕਲਿਆ ਕਿ ਸ਼ਹਿਰਾਂ ਦੇ ਵੇਖੇ ਜੋ ਪੜ੍ਹੇ-ਲਿਖੇ ਲੋਕ ਨੇ ਅਤੇ ਜੋ ਆਰਥਿਕ ਤੌਰ ਉੱਤੇ ਸਮਰੱਥ ਹਨ ਉਹ ਪਾਣੀ ਦੀ ਜਿਆਦਾ ਦੁਰਵਰਤੋਂ ਕਰਦੇ ਹਨ ਜਦੋਂ ਕੇ ਸਲੱਮ ਇਲਾਕੇ ਵਿੱਚ ਲੋਕ ਪਾਣੀ ਦੀ ਵਰਤੋਂ ਬਹੁਤ ਘਟ ਕਰਦੇ ਨੇ ਸਿਰਫ ਪੀਣ ਲਈ ਜਾਂ ਨਹਾਉਣ ਧੌਣ ਲਈ ਹੀ ਵਰਤਦੇ ਹਨ, ਜਦੋਂ ਕੇ ਪੜ੍ਹੇ ਲਿਖੇ ਲੋਕ ਹਾਇਜਿਨ ਕਰਕੇ ਪਾਣੀ ਦੀ (literate hygiene they used to misuse water) ਜਿਆਦਾ ਦੁਰਵਰਤੋਂ ਕਰਦੇ ਹਨ।
ਗੈਰਕਨੂੰਨੀ ਵਾਟਰ ਪੰਪ: ਡਾਕਟਰ ਜਸਦੀਪ ਕੌਰ ਦੀ ਖੋਜ ਵਿੱਚ ਖੁਲਾਸਾ ਹੋਇਆ ਕੇ ਇੱਕਲੇ ਲੁਧਿਆਣਾ ਵਿੱਚ ਹੀ 1.5 ਲੱਖ ਗੈਰਕਨੂੰਨੀ ਬੋਰਵੈਲ ਅਤੇ ਵਾਟਰ ਪੰਪ ਲੱਗੇ ਹੋਏ ਨੇ ਜਿਸ ਤੋਂ ਲੱਖਾਂ ਲਿਟਰ ਪਾਣੀ ਦੀ ਹਰ ਰੋਜ਼ ਨਾਜਾਇਜ਼ ( misuse of million liters of water every day) ਦੁਰਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਅਤੇ ਦੇਸ਼ ਵਿੱਚ ਕਿ ਹਾਲਤ ਹੋਣਗੇ ਇਸ ਦਾ ਅੰਦਾਜ਼ ਤੁਸੀ ਆਪ ਲਾ ਸਕਦੇ ਹੋ। ਉਨ੍ਹਾਂ ਦੱਸਿਆ ਹੈ ਕਿ ਸਰਾਕਰੀ ਪਾਣੀ ਦੀ ਸਪਲਾਈ ਉੱਤੇ ਕਿਸੇ ਵੀ ਤਰਾਂ ਦੀ ਮੋਟਰ ਲਾਉਣੀ ਜਾਂ ਪੰਪ ਲਾਉਣਾ ਗੈਰ ਕਾਨੂੰਨੀ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਸਮਰਸਿਬਲ ਪੰਪ ਲਾਉਣ ਲਈ ਅਤੇ ਬੋਰ ਕਰਵਾਉਣ ਲਈ ਪ੍ਰਸ਼ਾਸ਼ਨ ਤੋਂ ਆਗਿਆ ਲੈਣੀ ਬੇਹੱਦ ਜਰੂਰੀ ਹੈ, ਪਰ ਲੋਕ ਬਿਨ੍ਹਾਂ ਪਰਮੀਸ਼ਨ ਤੋਂ ਇਹ ਕੰਮ ਕਰ ਰਹੇ ਨੇ ਜਿਸ ਨਾਲ ਸ਼ਹਿਰਾਂ ਦੇ ਵਿਚ ਪਾਣੀ ਦੀ ਵੱਡੀ ਪੱਧਰ ਉੱਤੇ ਦੁਰਵਰਤੋਂ ਹੋ ਰਹੀ ਹੈ।