ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਕਸਰ ਹੀ ਆਪਣੀਆਂ ਨਵੀਆਂ ਤਕਨੀਕਾਂ ਤੇ ਕਾਢਾ ਕਰਕੇ ਜਾਣੀ ਜਾਂਦੀ ਹੈ, ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਅਤੇ ਸੂਬੇ ਦੇ ਕਿਸਾਨਾਂ ਲਈ ਪਰਾਲੀ ਦਾ ਪਰਬੰਧਨ ਇੱਕ ਵੱਡਾ ਚੈਲੰਜ ਰਿਹਾ ਹੈ, ਅਜਿਹੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲ ਵਿਗਿਆਨ ਦੇ ਮਾਹਿਰ ਡਾਕਟਰ ਗੁਰਤੇਜ ਸਿੰਘ ਨੇ ਕਿਹਾ ਹੈ ਕਿ ਜੇਕਰ ਪਰਾਲੀ ਨੂੰ ਬਾਗ ਦੇ ਵਿੱਚ ਬਿਛਾ ਲਿਆ ਜਾਵੇ ਤਾਂ ਉਹ ਬੂਟਿਆਂ ਲਈ ਵਰਦਾਨ ਸਾਬਿਤ ਹੁੰਦੀ ਹੈ। Now stubble will prove to be a boon for gardening.
Dr Gurtej Singh an expert in fruit science of Punjab Agricultural University ਪਰਾਲੀ ਵਿਛਾਉਣ ਨਾਲ ਹੁੰਦੇ ਹਨ ਫਾਇਦੇ: ਉਨ੍ਹਾਂ ਦੱਸਿਆ ਕਿ ਖਾਸ ਕਰਕੇ ਕਿੰਨੂ ਦੇ ਬਾਗਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਦੀ ਵਰਤੋਂ ਵੀ ਕਰ ਕੇ ਵੇਖੀ ਗਈ ਹੈ। ਜਿਸ ਦੇ ਕਾਫੀ ਸਕਰਾਤਮਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾ ਦੱਸਿਆ ਕਿ ਸਿਰਫ ਕਿਨੂੰਆਂ ਦੇ ਬਾਗ਼ਾਂ ਵਿਚ ਹੀ ਨਹੀਂ ਸਗੋਂ ਬੇਰ, ਆੜੂ ਅਤੇ ਹੋਰਨਾਂ ਬਾਗ਼ਾਂ ਦੇ ਵਿੱਚ ਵੀ ਪਰਾਲੀ ਵਿਛਾਉਣ ਦੇ ਕਾਫੀ ਫਾਇਦੇ ਹੁੰਦੇ ਹਨ।
Dr Gurtej Singh an expert in fruit science of Punjab Agricultural University ਪਰਾਲੀ ਦੀ 3 ਤੋਂ 4 ਇੰਚ ਦੀ ਪਰਤ ਵਿਛਾਉਣੀ ਚਾਹੀਦੀ ਹੈ: ਇਸ ਤੋਂ ਅੱਗੇ ਡਾਕਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਵਿੱਚ 96 ਹਜ਼ਾਰ ਹੈਕਟਅਰ ਵਿੱਚ ਬਾਗਬਾਨੀ ਕੀਤੀ ਜਾਂਦੀ ਹੈ ਅਤੇ 55 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਿੰਨੂ ਦੇ ਬਾਗ ਲਗਾਏ ਗਏ ਹਨ, ਪੰਜਾਬ ਦੇ ਵਿੱਚ ਜਿੰਨ੍ਹੀ ਫਲਾਂ ਦੀ ਖੇਤੀ ਕੀਤੀ ਜਾਂਦੀ ਹੈ, ਉਨ੍ਹਾਂ ਵਿਚ 50 ਫ਼ੀਸਦੀ ਦੇ ਕਰੀਬ ਕਿਲੇ ਕਿਵੇਂ ਲਗਾਏ ਜਾਂਦੇ ਹਨ, ਉਨ੍ਹਾਂ ਦੱਸਿਆ ਕਿ ਜੇਕਰ ਪਰਾਲੀ ਦੀ ਤੈਅ ਬਾਗ਼ਾਂ ਦੇ ਵਿੱਚ ਵਿਛਾ ਲਈ ਜਾਵੇ ਤਾਂ ਇਸ ਦਾ ਕਾਫੀ ਫਾਇਦਾ ਹੁੰਦਾ ਹੈ, ਉਨ੍ਹਾਂ ਕਿਹਾ ਕਿ 3 ਤੋਂ 4 ਇੰਚ ਦੀ ਪਰਤ ਵਿਛਾਉਣੀ ਹੈ ਇੱਕ ਏਕੜ ਬਾਗ ਦੇ ਵਿਚ ਲਗਭਗ 1 ਏਕੜ ਝੋਨੇ ਦੀ ਪਰਾਲੀ ਵਰਤੀ ਜਾ ਸਕਦੀ ਹੈ।
ਹੁਣ ਬਾਗਬਾਨੀ ਲਈ ਵਰਦਾਨ ਸਾਬਿਤ ਹੋਵੇਗੀ ਪਰਾਲੀ ਪਾਣੀ ਦੀ ਹੁੰਦੀ ਹੈ ਬਚਤ: ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਡਾਕਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਬੂਟੇ ਹੇਠਾਂ ਪਰਾਲੀ ਵਿਛਾਉਣ ਦੇ ਨਾਲ 10 ਤੋਂ ਲੈ ਕੇ 15 ਫੀਸਦੀ ਤੱਕ ਪਾਣੀ ਦੀ ਬੱਚਤ ਹੁੰਦੀ ਹੈ। ਇਸ ਤੋਂ ਇਲਾਵਾ ਫਲ ਦੀ ਮਿਠਾਸ ਵੀ ਵਧਦੀ ਹੈ, ਬਾਗਬਾਨਾਂ ਨੂੰ ਨਦੀਨੇ ਤੋਂ ਵੀ ਨਿਜਾਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੂਟਾ ਕਿੰਨੀ ਵੀ ਉਮਰ ਦਾ ਹੋਵੇ ਦਸੰਬਰ ਮਹੀਨੇ ਦੇ ਵਿੱਚ ਪਰਾਲੀ ਵਿਛਾਈ ਜਾ ਸਕਦੀ ਹੈ।
ਬੂਟੇ ਦੇ ਟੈਂਪਰੇਚਰ ਦੇ ਵਿੱਚ ਵੀ ਪੈਂਦਾ ਹੈ ਫਰਕ: ਉਨ੍ਹਾਂ ਕਿਹਾ ਇਸ ਨਾਲ ਬੂਟੇ ਦੇ ਟੈਂਪਰੇਚਰ ਦੇ ਵਿੱਚ ਵੀ ਫਰਕ ਪੈਂਦਾ ਹੈ, ਉਨ੍ਹਾਂ ਕਿਹਾ ਕਿ ਪਰਾਲੀ ਖੇਤਾਂ ਦੇ ਅੰਦਰ ਮਿੱਟੀ ਵਿੱਚ ਹੀ ਮਿਲ ਜਾਂਦੀ ਹੈ, ਉਨ੍ਹਾ ਕਿਹਾ ਕਿ ਪਰਾਲੀ ਦੇ ਵਿਚ ਅਜਿਹਾ ਕੋਈ ਤੱਤ ਨਹੀਂ ਹੈ ਜੋ ਕਿ ਬਾਗ ਦੇ ਲਈ ਖਤਰਨਾਕ ਹੋਵੇ। ਉਨ੍ਹਾ ਕਿਹਾ ਕਿ ਕਿਨੂੰਆਂ ਦੇ ਬਾਗ਼ ਲਈ ਇਹ ਸਫਲ ਹੈ ਇਸ ਦੇ ਪ੍ਰਯੋਗ ਓਹ ਖੁਦ ਪੀਏਯੂ ਵਿੱਚ ਕਰ ਚੁੱਕੇ ਹਨ। ਪਰਾਲੀ ਵਾਲੇ ਬੂਟੇ ਅਤੇ ਬਿਨ੍ਹਾਂ ਪਰਾਲੀ ਵਾਲੇ ਬੂਟੇ ਵਿੱਚ ਕਾਫੀ ਫਰਕ ਹੈ, ਪਰਾਲੀ ਵਾਲੇ ਬੂਟੇ ਦਾ ਰੰਗ ਗੂੜ੍ਹਾ ਹਰਾ ਹੈ ਅਤੇ ਓਹ ਫਲ ਵੀ ਜਿਆਦਾ ਦਿੰਦਾ ਹੈ।
ਹੁਣ ਬਾਗਬਾਨੀ ਲਈ ਵਰਦਾਨ ਸਾਬਿਤ ਹੋਵੇਗੀ ਪਰਾਲੀ ਇਸ ਨਾਲ ਪਰਾਲੀ ਦਾ ਵੀ ਹੋਵੇਗੀ ਨਬੇੜਾ: ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਕਿਸਾਨ ਇਸ ਦੀ ਵਰਤੋਂ ਕਰਕੇ ਪਰਾਲੀ ਦਾ ਕੁਝ ਨਬੇੜਾ ਕਰ ਸਕਦੇ ਹਨ, ਸਿਰਫ ਕਿਨੂੰਆਂ ਦੇ ਹੀ ਨਹੀਂ ਸਗੋਂ ਉਹ ਆੜੂ ਬੇਰ ਆਦਿ ਤੇ ਵੀ ਪਰਾਲੀ ਦਾ ਇਸਤੇਮਾਲ ਕਰ ਚੁੱਕੇ ਹਨ। ਜਿਸ ਦੇ ਕਾਫੀ ਚੰਗੇ ਨਤੀਜੇ ਨਿਕਲੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਾਗ਼ਾਂ ਦੇ ਵਿਚ ਪਰਾਲੀ ਦੀ ਜ਼ਰੂਰ ਵਰਤੋਂ ਕਰਨ ਇਸ ਦਾ ਅਸਰ ਉਨ੍ਹਾਂ ਨੂੰ ਕੁਝ ਹੀ ਹਫ਼ਤਿਆਂ ਵਿੱਚ ਵਿਖਾਈ ਦੇਣ ਲਗੇਗਾ ਅਤੇ ਨਾਲ ਹੀ ਪਾਣੀ ਦੀ ਬੱਚਤ ਹੋਵੇਗੀ।
ਇਹ ਵੀ ਪੜ੍ਹੋ:ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ, ਅੰਮ੍ਰਿਤਸਰ ਜ਼ਿਲ੍ਹੇ 'ਚ ਸਭ ਤੋਂ ਵੱਧ ਲੱਗੀਆਂ ਅੱਗਾਂ