ਬੱਸ ਚਾਲਕਾਂ ਨੇ ਮਚਾਈ ਲੁੱਟ, ਪਰਵਾਸੀ ਮਜ਼ਦੂਰਾਂ ਨੂੰ ਪੈ ਰਹੀ ਦੋਹਰੀ ਮਾਰ - ਬੱਸ ਚਾਲਕਾਂ ਦਾ ਕਹਿਰ
ਲੁਧਿਆਣਾ 'ਚ ਬੱਸ ਚਾਲਕਾਂ ਵੱਲੋਂ ਪਰਵਾਸੀ ਮਜ਼ਦੂਰਾਂ ਦੇ ਨਾਲ ਕੀਤੀ ਜਾ ਰਹੀ ਹੈ ਧੋਖੇਬਾਜ਼ੀ, ਪ੍ਰਸ਼ਾਸਨ ਮੂਕ ਦਰਸ਼ਕ ਬਣੀ ਬੈਠਾ।
ਲੁਧਿਆਣਾ: ਲੁਧਿਆਣਾ ਤੋਂ ਪਰਵਾਸੀ ਮਜ਼ਦੂਰਾਂ ਦਾ ਆਪਣੇ-ਆਪਣੇ ਸੂਬਿਆਂ ਨੂੰ ਜਾਣਾ ਜਾਰੀ ਹੈ। ਉਨ੍ਹਾਂ ਦੀ ਇਸ ਮਜਬੂਰੀ ਦਾ ਫ਼ਾਇਦਾ ਅਜਿਹੇ ਵਿੱਚ ਗੈਰਕਾਨੂੰਨੀ ਟਰਾਂਸਪੋਰਟਰਾਂ ਚਾਲਕਾਂ ਵੱਲੋਂ ਉਨ੍ਹਾਂ ਜੰਮ ਕੇ ਚੁੱਕਿਆ ਜਾ ਰਿਹਾ ਹੈ। ਬਸ ਚਾਲਕਾਂ ਵੱਲੋਂ ਉਨ੍ਹਾਂ ਤੋਂ ਟਿਕਟ ਦੇ ਨਾਮ ਤੇ ਜ਼ਿਆਦਾ ਵਸੂਲੀ ਅਤੇ ਧੋਖੇਬਾਜ਼ੀ ਦੀਆ ਘਟਨਾਵਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪ੍ਰਸ਼ਾਸਨ ਮੂਕ ਦਰਸ਼ਕ ਬਣੀ ਬੈਠਾ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਜਨਕਪੁਰੀ ਚੌਂਕੀ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਲਿਜਾ ਰਹੀ ਬੱਸ ਨੂੰ ਕਬਜ਼ੇ ਵਿਚ ਲੈ ਲਿਆ। ਪਰ ਪਰਵਾਸੀ ਮਜ਼ਦੂਰਾਂ ਪਿਛਲੇ 24 ਘੰਟਿਆਂ ਤੋਂ ਰੋਡ ਤੇ ਹੀ ਬੈਠੇ ਹਨ। ਉਧਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ, ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਦਿਵਾਏ ਗਏ।