ਪੰਜਾਬ

punjab

ETV Bharat / state

ਯੂਕਰੇਨ 'ਚ ਵਿਦਿਆਰਥੀਆਂ ਦੀ ਵਾਪਸੀ ਲਈ ਡਾਕਟਰਾਂ ਵੱਲੋਂ ਪ੍ਰਦਰਸ਼ਨ

ਯੂਕਰੇਨ 'ਚ ਫਸੇ ਵਿਦਿਆਰਥੀਆਂ ਦੀ ਗੁਹਾਰ ਲੈ ਕੇ ਡਾਕਟਰ ਪਹੁੰਚੇ ਲੁਧਿਆਣਾ ਦੇ ਡੀਸੀ ਦਫ਼ਤਰ ਉਨ੍ਹਾਂ ਕਿਹਾ ਜਦੋਂ ਭਾਰਤ 'ਚ ਸਿੱਖਿਆ ਹੋਵੇਗੀ ਮਹਿੰਗੀ ਤਾਂ ਮਜ਼ਬੂਰੀ 'ਚ ਬੱਚੇ ਵਿਦੇਸ਼ ਜਾਣਗੇ।

ਯੂਕਰੇਨ 'ਚ ਵਿਦਿਆਰਥੀਆਂ ਦੀ ਵਾਪਸੀ ਲਈ ਡਾਕਟਰਾਂ ਵੱਲੋ ਪ੍ਰਦਰਸ਼ਨ
ਯੂਕਰੇਨ 'ਚ ਵਿਦਿਆਰਥੀਆਂ ਦੀ ਵਾਪਸੀ ਲਈ ਡਾਕਟਰਾਂ ਵੱਲੋ ਪ੍ਰਦਰਸ਼ਨਯੂਕਰੇਨ 'ਚ ਵਿਦਿਆਰਥੀਆਂ ਦੀ ਵਾਪਸੀ ਲਈ ਡਾਕਟਰਾਂ ਵੱਲੋ ਪ੍ਰਦਰਸ਼ਨ

By

Published : Mar 3, 2022, 8:41 PM IST

ਲੁਧਿਆਣਾ: ਯੂਕਰੇਨ ਅਤੇ ਰੂਸ ਦੀ ਜੰਗ ਦੇ ਕਾਰਨ ਯੂਕਰੇਨ ਦੇ ਵਿੱਚ ਵੱਡੀ ਤਾਦਾਦ ਅੰਦਰ ਐਮਬੀਬੀਐਸ (MBBS) ਕਰ ਰਹੇ ਵਿਦਿਆਰਥੀ ਫਸ ਚੁੱਕੇ ਹਨ। ਜਿਨ੍ਹਾਂ ਨੂੰ ਲੈ ਕੇ ਹੁਣ ਵੱਖ-ਵੱਖ ਵਰਗਾਂ ਦੇ ਲੋਕ ਸਾਹਮਣੇ ਆਏ ਹਨ।

ਲੁਧਿਆਣਾ ਦੇ ਵਿੱਚ ਡਾਕਟਰਾਂ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਆ ਕੇ ਮੰਗ ਕੀਤੀ ਗਈ ਕਿ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ ਅਤੇ ਭਾਰਤ ਦੇ ਵਿੱਚ ਸਿੱਖਿਆ ਦਾ ਸਿਸਟਮ ਅਜਿਹਾ ਕੀਤਾ ਜਾਵੇ ਤਾਂ ਜੋ ਲਾਇਕ ਬੱਚਿਆਂ ਨੂੰ ਆਸਾਨੀ ਨਾਲ ਮੁਫ਼ਤ ਸਿੱਖਿਆ ਮਿਲ ਸਕੇ।

ਯੂਕਰੇਨ 'ਚ ਵਿਦਿਆਰਥੀਆਂ ਦੀ ਵਾਪਸੀ ਲਈ ਡਾਕਟਰਾਂ ਵੱਲੋ ਪ੍ਰਦਰਸ਼ਨ
ਡਾ.ਅਰੁਣ ਮਿੱਤਰਾ ਅਤੇ ਡਾ.ਗਗਨਦੀਪ ਸਿੰਘ ਨੇ ਕਿਹਾ ਕਿ ਭਾਰਤ ਦੇ ਵਿਚ ਸਿੱਖਿਆ ਇੰਨੀ ਮਹਿੰਗੀ ਹੈ ਕਿ ਗ਼ਰੀਬ ਵਿਦਿਆਰਥੀ ਉਹ ਹਾਸਿਲ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਖੇਤਰ ਦਾ ਨਿੱਜੀਕਰਨ ਕਰਨ 'ਚ ਲੱਗੀ ਹੋਈ ਹੈ। ਜਦੋਂ ਕਿ ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ।

ਉਨ੍ਹਾਂ ਕਿਹਾ ਹੁਣ ਵੀ ਪ੍ਰਧਾਨਮੰਤਰੀ ਮੋਦੀ ਇਹ ਬਿਆਨ ਦੇ ਰਹੇੇ ਹਨ ਕਿ ਉਹ ਪ੍ਰਾਈਵੇਟ ਸੈਕਟਰ ਨੂੰ ਇਨ੍ਹਾਂ ਵਿਦਿਆਰਥੀਆਂ ਸਬੰਧੀ ਉਪਰਾਲੇ ਕਰਨ ਲਈ ਕਹਿਣਗੇ ਜਦੋਂ ਕਿ ਇਹ ਕੰਮ ਸਰਕਾਰ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਖੇਤਰ ਦਾ ਨਿੱਜੀਕਰਨ ਕਰ ਚੁੱਕੀ ਹੈ। ਸਾਡੀ ਏਅਰਲਾਈਨ ਤੱਕ ਟਾਟਾ ਨੂੰ ਵੇਚੀ ਜਾ ਚੁੱਕੀ ਹੈ।

ਹੁਣ ਅਜਿਹੇ 'ਚ ਨਿੱਜੀਕਰਨ ਹੋਣ ਕਰਕੇ ਕਿਵੇਂ ਸਾਡੇ ਬੱਚਿਆਂ ਨੂੰ ਰੈਸਕਿਊ ਕਰ ਸਕਦੇ ਹਨ। ਵੱਡਾ ਸਵਾਲ ਹੈ ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਸਤੀ ਹੋਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਬਾਹਰ ਹੀ ਨਾ ਜਾਣਾ ਪਵੇ ਜੇਕਰ ਉਹ ਬਾਹਰ ਨਾ ਗਏ ਹੁੰਦੇ ਤਾਂ ਅਜਿਹੇ ਹਾਲਾਤ ਅੱਜ ਪੈਦਾ ਨਹੀਂ ਹੋਣੇ ਸਨ।

ਇਹ ਵੀ ਪੜ੍ਹੋ:-ਇਨਸਾਨੀਅਤ ਦੀ ਮਿਸਾਲ: ਯੂਕਰੇਨ ਤੋਂ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਨਾਲ ਲੈ ਕੇ ਆਏ ਵਿਦਿਆਰਥੀ

ABOUT THE AUTHOR

...view details