ਪੰਜਾਬ

punjab

ETV Bharat / state

ਖਾਣ-ਪਾਣ ਵਿੱਚ ਬਦਲਾਅ ਨਾਲ ਤੁਸੀਂ ਜੀਅ ਸਕਦੇ ਹੋ ਤੰਦਰੁਸਤ ਜੀਵਨ: ਡਾ.ਨੰਦਿਤਾ ਸ਼ਾਹ

ਸੀਨੀਅਰ ਸਿਟੀਜ਼ਨਜ਼ ਨੂੰ ਸਿਹਤਮੰਦ ਤੇ ਤੰਦਰੁਸਤ ਜੀਵਨ ਬਾਰੇ ਜਾਗਰੂਕ ਕਰਨ ਲਈ ਦੋਰਾਹਾ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਡਾਕਟਰ ਨੰਦਿਤਾ ਨੇ ਸੀਨੀਅਰ ਸਿਟੀਜ਼ਨਜ਼ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਿਹਤਮੰਦ ਜੀਵਨ ਜਿਓਣ ਦੇ ਤਰੀਕੇ ਦੱਸੇ।

ਫ਼ੋਟੋ
ਫ਼ੋਟੋ

By

Published : Feb 5, 2020, 7:11 PM IST

ਲੁਧਿਆਣਾ: ਭੋਜਨ ਨਾਲ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਨੰਦਿਤਾ ਨੇ ਸੀਨੀਅਰ ਸਿਟੀਜ਼ਨਜ਼ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਿਹਤਮੰਦ ਜੀਵਨ ਜਿਓਣ ਦੇ ਤਰੀਕੇ ਦੱਸੇ।

ਮੈਨੇਜਮੈਂਟ ਆਫ਼ ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਵੱਲੋਂ ਹੈਵਨਲੀ ਪੈਲੇਸ ਦੋਰਾਹਾ ਵਿਖੇ ਚੇਅਰਮੈਨ ਅਨਿਲ ਕੁਮਾਰ ਮੋਗਾ ਨੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ, ਜਿਸ ਵਿੱਚ ਡਾ. ਨੰਦਿਤਾ ਸ਼ਾਹ ਨੇ ਪਹੁੰਚ ਕੇ ਪੌਸ਼ਟਿਕ ਭੋਜਨ ਨਾਲ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਅਤੇ ਨੁਕਸਾਨ ਦੇ ਉਤਪਾਦਾਂ ਦੀ ਮਾਰਕੀਟਿੰਗ ਦੀਆਂ ਮੁਸ਼ਕਲਾਂ ਤੋਂ ਬਚਣ ਬਾਰੇ ਜਾਣਕਾਰੀ ਸਾਂਝੀ ਕੀਤੀ।

ਵੀਡੀਓ।

ਡਾ. ਨੰਦਿਤਾ ਸ਼ਾਹ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਭੋਜਨ ਵਿੱਚ ਹਾਰਮੋਨਸ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਖਾਣ-ਪਾਣ ਮੋਟਾਪਾ, ਸ਼ੂਗਰ ,ਦਿਲ ਦੀਆਂ ਬਿਮਾਰੀਆਂ, ਗੁਰਦੇ ਦੀ ਬਿਮਾਰੀ, ਕੈਂਸਰ, ਗੋਡੇ ਅਤੇ ਜੋੜਾਂ ਦੀਆਂ ਸਮੱਸਿਆਵਾਂ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਡਾਕਟਰ ਨੇ ਖਾਦ ਵਸਤੂਆਂ ਵਿੱਚ ਵਰਤੇ ਜਾ ਰਹੇ ਹਾਨੀਕਾਰਕ ਰਸਾਇਣਾਂ ਅਤੇ ਕੀਟਨਾਸ਼ਕਾਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖਾਣ-ਪਾਣ ਦਾ ਵਿਸ਼ੇਸ਼ ਧਿਆਨ ਰੱਖਣ ਤੇ ਸ਼ਰਾਬ, ਮੀਟ-ਮਾਸ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ।

ABOUT THE AUTHOR

...view details