ਪੰਜਾਬ

punjab

ETV Bharat / state

ਪੇਸ਼ੇ ਤੋਂ ਡਾਕਟਰ ਪਰ ਸ਼ੌਂਕ 786 ਨੰਬਰ ਨੋਟ ਇਕੱਠੇ ਕਰਨ ਦਾ, 50 ਹਜ਼ਾਰ ਤੋਂ ਵੱਧ ਨੋਟ ਕੀਤੇ ਜਮਾਂ - collecting note number 786

ਇਕਬਾਲ ਨਰਸਿੰਗ ਹੋਮ ਦੇ ਸੀਨੀਅਰ ਡਾਕਟਰ ਜਗਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਜਸਬੀਰ ਕੌਰ ਪੇਸ਼ ਕਰਦੇ ਹਨ। ਜਿਨ੍ਹਾਂ ਦਾ ਮੁੱਖ ਕਿੱਤਾ ਤਾਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣਾ ਹੈ ਪਰ ਉਹ ਆਪਣੇ ਇਸ ਪੇਸ਼ੇ ਦੇ ਨਾਲ ਇੱਕ ਵੱਖਰਾ ਸ਼ੌਕ ਵੀ ਰੱਖਦੇ ਹਨ ਜਿਸ ਨੂੰ ਸ਼ਾਇਦ ਉਨ੍ਹਾਂ ਦੇ ਮਰੀਜ਼ ਨਹੀਂ ਜਾਣਦੇ, ਪਰ ਸਾਡੀ ਟੀਮ ਨਾਲ ਉਨ੍ਹਾਂ ਨੇ ਆਪਣਾ ਸ਼ੌਕ ਸਾਂਝਾ ਕੀਤਾ ਹੈ। ਡਾਕਟਰ ਸਾਹਿਬ 786 ਨੰਬਰ ਦੇ ਨੋਟ ਇਕੱਠੇ ਕਰਨ ਦੇ ਸ਼ੌਕੀਨ ਅਤੇ ਹੁਣ ਤੱਕ 50 ਹਜ਼ਾਰ ਰੁਪਏ ਤੋਂ ਵੱਧ ਦੇ ਨੋਟ ਇਕੱਠੇ ਕਰ ਚੁੱਕੇ ਹਨ।

ਫ਼ੋਟੋ
ਫ਼ੋਟੋ

By

Published : Feb 10, 2021, 7:42 PM IST

ਲੁਧਿਆਣਾ: ਕਹਿੰਦੇ ਨੇ ਸ਼ੌਂਕ ਕਿਸੇ ਉਮਰ ਦਾ ਮੁਹਤਾਜ ਨਹੀਂ ਹੁੰਦਾ, ਅਜਿਹੀ ਹੀ ਮਿਸਾਲ ਇਕਬਾਲ ਨਰਸਿੰਗ ਹੋਮ ਦੇ ਸੀਨੀਅਰ ਡਾਕਟਰ ਜਗਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਜਸਬੀਰ ਕੌਰ ਪੇਸ਼ ਕਰਦੇ ਹਨ। ਜਿਨ੍ਹਾਂ ਦਾ ਮੁੱਖ ਕਿੱਤਾ ਤਾਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣਾ ਹੈ ਪਰ ਉਹ ਆਪਣੇ ਇਸ ਪੇਸ਼ੇ ਦੇ ਨਾਲ ਇੱਕ ਵੱਖਰਾ ਸ਼ੌਕ ਵੀ ਰੱਖਦੇ ਹਨ ਜਿਸ ਨੂੰ ਸ਼ਾਇਦ ਉਨ੍ਹਾਂ ਦੇ ਮਰੀਜ਼ ਨਹੀਂ ਜਾਣਦੇ, ਪਰ ਸਾਡੀ ਟੀਮ ਨਾਲ ਉਨ੍ਹਾਂ ਨੇ ਆਪਣਾ ਸ਼ੌਕ ਸਾਂਝਾ ਕੀਤਾ ਹੈ। ਡਾਕਟਰ ਸਾਹਿਬ 786 ਨੰਬਰ ਦੇ ਨੋਟ ਇਕੱਠੇ ਕਰਨ ਦੇ ਸ਼ੌਕੀਨ ਅਤੇ ਹੁਣ ਤੱਕ 50 ਹਜ਼ਾਰ ਰੁਪਏ ਤੋਂ ਵੱਧ ਦੇ ਨੋਟ ਇਕੱਠੇ ਕਰ ਚੁੱਕੇ ਹਨ।

ਕਿਵੇਂ ਪਿਆ 786 ਨੰ. ਦੇ ਨੋਟ ਜਮ੍ਹਾਂ ਕਰਨ ਦਾ ਸ਼ੌਕ

ਪੇਸ਼ੇ ਤੋਂ ਡਾਕਟਰ ਪਰ ਸ਼ੌਂਕ 786 ਨੰਬਰ ਨੋਟ ਇਕੱਠੇ ਕਰਨ ਦਾ, 50 ਹਜ਼ਾਰ ਤੋਂ ਵੱਧ ਨੋਟ ਕੀਤੇ ਜਮਾਂ

ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਇਸ ਦਾ ਸ਼ੌਕ ਨਹੀਂ ਸੀ ਪਰ ਇੱਕ ਦਿਨ ਉਨ੍ਹਾਂ ਦੇ ਕਿਸੇ ਦੋਸਤ ਨੇ ਆਪਣੇ ਸ਼ੌਕ ਬਾਰੇ ਦੱਸਿਆ ਕਿ ਉਹ 786 ਨੰਬਰ ਦੇ ਨੋਟ ਜਮ੍ਹਾਂ ਕਰਦਾ ਹੈ ਜਿਸ ਸੁਣ ਕੇ ਪਹਿਲਾਂ ਤਾਂ ਉਹ ਹੈਰਾਨ ਹੋਏ ਬਾਅਦ ਵਿੱਚ ਉਨ੍ਹਾਂ ਦੇ ਮਿੱਤਰ ਨੇ ਉਨ੍ਹਾਂ ਨੂੰ ਚੈਲੇਂਜ ਦੇ ਦਿੱਤਾ। ਉਸ ਚੈਲੇਜ਼ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਨੂੰ 786 ਨੰਬਰ ਦੇ ਨੋਟ ਕਰਨ ਦਾ ਸ਼ੌਕ ਪੈ ਗਿਆ।

ਨੋਟਬੰਦੀ ਆਈ ਸੀ ਮੁਸ਼ਕਲ

ਉਨ੍ਹਾਂ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ 786 ਨੰਬਰ ਦੇ ਨੋਟ ਜਮਾ ਕਰ ਰਹੇ ਹਨ। ਜਦੋਂ ਨੋਟਬੰਦੀ ਹੀ ਉਸ ਵੇਲੇ ਉਨ੍ਹਾਂ ਕੋਲ 50 ਹਜ਼ਾਰ ਉੱਤੇ ਨੋਟ ਸੀ। ਉਨ੍ਹਾਂ ਨੂੰ ਨਵੇਂ ਨੋਟਾਂ ਵਿੱਚ ਤਬਦੀਲ ਕਰਨ ਵੇਲੇ ਕਾਫੀ ਮੁਸ਼ਕਲ ਹੋਈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਕੋਲ 50 ਹਜ਼ਾਰ ਤੋਂ ਵੱਧ ਨੋਟ ਹਨ।

ਪਰਿਵਾਰ ਵੱਲੋਂ ਮਿਲਿਆ ਸਹਿਯੋਗ

ਉਨ੍ਹਾਂ ਨੂੰ 786 ਦੇ ਨੋਟਾਂ ਨੂੰ ਜਮਾਂ ਕਰਨ ਵੇਲੇ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਦੋਸਤਾਂ ਨੂੰ ਉਨ੍ਹਾਂ ਦੇ ਸ਼ੌਕ ਦਾ ਪਤਾ ਲਗਾ ਤਾਂ ਉਹ ਆਪਣੇ ਆਪ ਉਨ੍ਹਾਂ ਨੂੰ 786 ਦੇ ਨੋਟ ਦੇ ਦਿੰਦੇ ਸੀ।

ਜਗਜੀਤ ਸਿੰਘ ਦੀ ਪਤਨੀ ਜਸਬੀਰ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਆਪਣੇ ਪਤੀ ਦੇ ਸ਼ੌਕ ਦਾ ਪਤਾ ਲੱਗਾ ਤਾਂ ਪਹਿਲਾਂ ਤਾਂ ਉਹ ਹੈਰਾਨ ਹੋਏ ਬਾਅਦ ਵਿੱਚ ਜਦੋਂ ਉਨ੍ਹਾਂ ਕੋਲ ਕੋਈ 786 ਨੰਬਰ ਦਾ ਨੋਟ ਆਉਂਦਾ ਤਾਂ ਉਹ ਆਪਣੇ ਪਤੀ ਨੂੰ ਦੇ ਦਿੰਦੇ।

ABOUT THE AUTHOR

...view details