ਲੁਧਿਆਣਾ: ਇਹ ਅਕਸਰ ਵੇਖਿਆ ਜਾਂਦਾ ਹੈ ਕਿ ਮੰਤਰੀ (ministers) ਬਣਨ ਤੋਂ ਬਾਅਦ, ਆਪਣੇ ਵਿਧਾਨ ਸਭਾ ਹਲਕੇ ਵਿੱਚ ਆਪਣੀ ਸੀਟ ਉੱਤੇ ਦਬਦਬਾ ਕਾਇਮ ਕਰਨ ਲਈ, ਮੰਤਰੀ ਆਪਣੇ ਵਿਧਾਨ ਸਭਾ ਹਲਕੇ (Assembly constituencies) ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਲਿਆਉਂਦੇ ਹਨ।
ਲੁਧਿਆਣਾ ਪੱਛਮੀ ਹਲਕੇ ਦੇ ਕਾਂਗਰਸੀ ਵਿਧਾਇਕ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੂਸਰੀ ਵਾਰ ਪੰਜਾਬ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਨੇ ਆਪਣੀ ਸੀਟ ਪੱਕੀ ਕਰਨ ਲਈ ਆਪਣੇ ਵਿਧਾਨ ਸਭਾ ਹਲਕੇ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਵੀ ਪਾਸ ਕਰਵਾਏ ਹਨ, ਜਿੰਨ੍ਹਾਂ ‘ਤੇ ਨਿਰੰਤਰ ਕੰਮ ਚੱਲ ਰਿਹਾ ਹੈ।
ਲੁਧਿਆਣਾ ਦੇ ਬਾਕੀ ਵਿਧਾਨ ਸਭਾ ਹਲਕਿਆਂ ਦੀ ਗੱਲ ਕਰੀਏ ਤਾਂ ਉਹ ਵਿਕਾਸ ਤੋਂ ਬਹੁਤ ਪਿੱਛੇ ਹਨ। ਵੱਡੇ ਪ੍ਰੋਜੈਕਟ ਲਿਆਉਣ ਵਿੱਚ ਬਾਕੀ ਦੇ ਵਿਧਾਇਕ ਸਫਲ ਨਹੀਂ ਹੋ ਸਕੇ। ਨਾ ਸਿਰਫ ਵਿਰੋਧੀ ਪਾਰਟੀਆਂ ਦੇ ਆਗੂ ਇਸ ਨਾਲ ਸਹਿਮਤ ਹਨ, ਬਲਕਿ ਆਮ ਲੋਕ ਇਹ ਵੀ ਕਹਿੰਦੇ ਹਨ ਕਿ ਜੇ ਵਿਕਾਸ ਇੱਕ ਵਿਧਾਨ ਸਭਾ ਹਲਕੇ ਵਿੱਚ ਹੋ ਸਕਦਾ ਹੈ ਤਾਂ ਬਾਕੀ ਵਿੱਚ ਕਿਉਂ ਨਹੀਂ।
ਲੁਧਿਆਣਾ ਪੱਛਮੀ ਵਿੱਚ ਹੋਇਆ ਕੰਮ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ 3 ਵਾਰ ਕੌਂਸਲਰ ਬਣਨ ਤੋਂ ਬਾਅਦ ਲੁਧਿਆਣਾ ਪੱਛਮੀ ਤੋਂ ਦੂਜੀ ਵਾਰ ਵਿਧਾਇਕ ਬਣੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਦਿੱਤੀ ਗਈ। ਜੇਕਰ ਅਸੀਂ ਲੁਧਿਆਣਾ ਪੱਛਮੀ ਦੀ ਗੱਲ ਕਰੀਏ ਤਾਂ ਇੱਥੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਪਾਸ ਕੀਤੇ ਗਏ ਸਨ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਲੁਧਿਆਣਾ ਪੱਖੋਵਾਲ ਰੋਡ 'ਤੇ ਅੰਡਰਬ੍ਰਿਜ ਹੈ, ਜਿਸਦਾ ਕੰਮ ਪੂਰੇ ਜ਼ੋਰਾਂ' ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਬੁੱਢੇ ਨਾਲੇ ਦੀ ਮੁੜ ਸੁਰਜੀਤੀ ਲਈ ਪੰਜਾਬ ਸਰਕਾਰ ਵੱਲੋਂ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਵੀ ਮੰਤਰੀ ਆਸ਼ੂ ਦਾ ਯੋਗਦਾਨ ਮੰਨਿਆ ਜਾ ਰਿਹਾ ਹੈ, ਇਸ ਤੋਂ ਇਲਾਵਾ ਸਮਾਰਟ ਸਿਟੀ ਅਧੀਨ ਜ਼ਿਆਦਾਤਰ ਕੰਮ ਪੱਛਮੀ ਹਲਕੇ ਵਿੱਚ ਹੋਏ ਹਨ। ਗਿੱਬਸ ਮਾਰਕੀਟ, ਮਲਹਾਰ ਰੋਡ ਸ਼ਾਮਿਲ ਹਨ ਜਿੱਥੇ ਸੁੰਦਰੀਕਰਨ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ।
ਮੇਅਰ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪਸੰਦੀਦਾ
ਲੁਧਿਆਣਾ ਪੱਛਮੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ ਦੀ ਪਤਨੀ ਮਮਤਾ ਆਸ਼ੂ ਕਾਰਪੋਰੇਸ਼ਨ ਦਾ ਸਾਰਾ ਕਾਰਜਭਾਰ ਵੀ ਦੇਖਦੇ ਹਨ ਅਤੇ ਖੁਦ ਵੀ ਇੱਕ ਕੌਂਸਲਰ ਹਨ। ਇਸ ਤੋਂ ਇਲਾਵਾ, ਲੁਧਿਆਣਾ ਦੇ ਮੇਅਰ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੀ ਮੰਨਿਆ ਜਾਂਦਾ ਹੈ ਕਿ ਕਿ ਮੰਤਰੀ ਆਸ਼ੂ ਦੇ ਪਸੰਦੀਦਾ ਹਨ ਕਿਉਂਕਿ ਉਨ੍ਹਾਂ ਦੇ ਹਲਕੇ ਵਿੱਚ ਵਿਕਾਸ ਕਾਰਜਾਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਕੰਮ ਮੁਕੰਮਲ ਹੋ ਜਾਂਦੇ ਹਨ।
CM ਬਣਦੇ ਹੀ ਚੰਨੀ ਨੇ ਆਪਣੇ ਹਲਕੇ ‘ਚ ਵੱਡੇ ਪ੍ਰੋਜੈਕਟਾਂ ਨੂੰ ਦਿੱਤੀ ਹਰੀ ਝੰਡੀ
ਮੁੱਖ ਮੰਤਰੀ ਬਣਦੇ ਹੀ ਚੰਨੀ ਵੱਲੋਂ ਆਪਣੇ ਖੇਤਰ ਵਿੱਚ ਵੱਡੇ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਆਪਣੇ ਹਲਕਿਆਂ ਵਿੱਚ ਵੱਡੇ ਪ੍ਰੋਜੈਕਟ ਲਿਆਉਣ ਵਿੱਚ ਇਕੱਲੇ ਮੰਤਰੀ ਹੀ ਨਹੀਂ ਬਲਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਵੀ ਇਸ ਤੋਂ ਪਿੱਛੇ ਨਹੀਂ ਹਨ ਉਨ੍ਹਾਂ ਨੇ ਵੀ ਆਪਣੇ ਹਲਕੇ ਦੀ ਸੀਟ ਪੱਕੀ ਕਰਨ ਦੇ ਲਈ ਕਰੋੜਾਂ ਦੇ ਪ੍ਰੋਜੈਕਟ ਪਾਸ ਕੀਤੇ ਹਨ।