ਪੰਜਾਬ

punjab

ETV Bharat / state

ਪੰਜਾਬ 'ਚ 20 ਸਾਲ ਬਾਅਦ ਹੋਣਗੀਆਂ ਹਾਕੀ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ, ਓਲੰਪੀਅਨ ਖਿਡਾਰੀ ਬੋਲੇ- ਨਹੀਂ ਹੋ ਰਹੇ ਕੌਮਾਂਤਰੀ ਟੂਰਨਾਮੈਂਟ - ਨਹੀਂ ਹੋ ਰਹੇ ਕੌਮਾਂਤਰੀ ਟੂਰਨਾਮੈਂਟ

ਪੰਜਾਬ ਵਿੱਚ 20 ਸਾਲ ਬਾਅਦ ਹਾਕੀ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਹੋ ਰਹੀਆਂ ਹਨ। ਓਲੰਪੀਅਨ ਖਿਡਾਰੀਆਂ ਨੇ ਕਿਹਾ ਕਿ ਉੱਤਰ ਭਾਰਤ ਹਾਕੀ ਦਾ ਗੜ੍ਹ ਹੈ ਪਰ ਮਾਂਤਰੀ ਟੂਰਨਾਮੈਂਟ ਨਹੀਂ ਹੋ ਰਹੇ ਹਨ। District level hockey games

District level hockey games will be held in Punjab after 20 years
ਪੰਜਾਬ 'ਚ 20 ਸਾਲ ਬਾਅਦ ਹੋਣਗੀਆਂ ਹਾਕੀ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ, ਓਲੰਪੀਅਨ ਖਿਡਾਰੀਆਂ ਬੋਲੇ- ਨਹੀਂ ਹੋ ਰਹੇ ਕੌਮਾਂਤਰੀ ਟੂਰਨਾਮੈਂਟ

By ETV Bharat Punjabi Team

Published : Nov 22, 2023, 5:03 PM IST

ਓਲੰਪੀਅਨ ਹਰਦੀਪ ਸਿੰਘ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਲੁਧਿਆਣਾ :ਲੁਧਿਆਣਾ ਵਿੱਚ ਜ਼ਿਲ੍ਹਾ ਪੱਧਰੀ ਹਾਕੀ ਦੀਆਂ ਖੇਡਾਂ ਦੀ ਸ਼ੁਰੁਆਤ ਹੋਣ ਜਾ ਰਹੀ ਹੈ। 24 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਚ 35 ਦੇ ਕਰੀਬ ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਇਹ 20 ਸਾਲ ਬਾਅਦ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਹਾਲਾਂਕਿ ਇਹ ਖੇਡਾਂ ਹਾਕੀ ਦੇ ਓਲੰਪੀਅਨ ਰਹੇ ਸਾਬਕਾ ਖਿਡਾਰੀ ਅਤੇ ਕੁੱਝ ਹੋਰ ਐੱਨਆਰਆਈਜ਼ ਦੀ ਮਦਦ ਨਾਲ ਕਰਵਾਇਆ ਜਾ ਰਿਹਾ ਹੈ। ਪੀਏਯੂ ਹਾਕੀ ਸਟੇਡੀਅਮ ਵਿੱਚ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ।

ਐਸੋਸੀਏਸ਼ਨ ਦੀ ਆਪਸੀ ਖਿੱਚੋਤਾਣ :ਓਲੰਪੀਅਨ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਜ਼ਿਲ੍ਹਾ ਪੱਧਰੀ ਖੇਡਾਂ ਨਹੀਂ ਹੋ ਰਹੀਆਂ ਸਨ, ਜਿਸ ਕਰਕੇ ਵੱਖ-ਵੱਖ ਕਾਲਜਾਂ ਅਤੇ ਯੂਨਵਰਸਿਟੀਆਂ ਦੇ ਵਿੱਚ ਸਪੋਰਟਸ ਕੋਟੇ ਦੀਆਂ ਸੀਟਾਂ ਖਾਲੀ ਰਹਿ ਰਹੀਆਂ ਸਨ ਪਰ ਹੁਣ ਹਾਕੀ ਨੂੰ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾ ਨੇ ਦੱਸਿਆ ਕਿ ਹਾਕੀ ਇੰਡੀਆ ਅਤੇ ਹਾਕੀ ਇੰਡੀਅਨ ਐਸੋਸੀਏਸ਼ਨ ਦੀ ਆਪਸੀ ਖਿੱਚੋਤਾਣ ਕਰਕੇ ਹੀ ਅਜਿਹੇ ਟੂਰਨਾਮੈਂਟ ਨਹੀਂ ਹੋ ਰਹੇ ਸਨ। ਐਸੋਸੀਏਸ਼ਨ ਦੇ ਮੈਬਰਾਂ ਨੇ ਕਿਹਾ ਕਿ ਉੱਤਰ ਭਾਰਤ ਸਭ ਤੋਂ ਜਿਆਦਾ ਖਿਡਾਰੀ ਨਿਕਲ ਰਹੇ ਨੇ ਭਾਰਤ ਦੀ ਹਾਕੀ ਟੀਮ ਦਾ ਕਪਤਾਨ ਵੀ ਪੰਜਾਬ ਤੋਂ ਹੈ ਪਰ ਇਸ ਦੇ ਬਾਵਜੂਦ ਹਾਕੀ ਦੇ ਕੌਮਾਂਤਰੀ ਪੱਧਰ ਦੇ ਟੂਰਨਾਮੈਂਟ ਨਹੀਂ ਹੋ ਰਹੇ ਜਿਨ੍ਹਾ ਦਾ ਹੋਣਾ ਬੇਹੱਦ ਜ਼ਰੂਰੀ ਹੈ।

ਖਿਡਾਰੀਆਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਪੱਧਰ ਖੇਡਾਂ ਚ ਚੰਗਾ ਯੋਗਦਾਨ ਦੇਣ ਵਾਲੇ ਖਿਡਾਰੀਆਂ ਦੀ ਅੱਗੇ ਚੋਣ ਸੂਬਾ ਪੱਧਰੀ ਖੇਡਾਂ ਚ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੂੰ ਜ਼ਿਲ੍ਹੇ ਪੱਧਰ ਦੇ ਸਰਟੀਫਿਕੇਟ ਵੀ ਮੁਹਈਆ ਕਰਵਾਏ ਜਾਣਗੇ ਜੋਕਿ ਮਾਨਤਾ ਪ੍ਰਾਪਤ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਹਾਕੀ ਵੱਲ ਰੁਝਾਨ ਕੁਝ ਘਟਿਆ ਜਰੂਰ ਹੈ ਪਰ ਇਸ ਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਫਿਲਹਾਲ ਪੀਏਯੂ ਵਿੱਚ ਹੋਣ ਜਾ ਰਹੇ ਜ਼ਿਲ੍ਹੇ ਪੱਧਰੀ ਮੁਕਾਬਲਿਆਂ ਚ ਅੰਡਰ 14, ਅੰਡਰ 17 ਅਤੇ 19 ਦੀਆਂ ਟੀਮਾਂ ਭਾਗ ਲੈਣਗੀਆਂ ਇਸ ਤੋਂ ਇਲਾਵਾ ਉਨ੍ਹਾ ਨੂੰ ਜ਼ਿਲ੍ਹਾ ਖੇਡ ਵਿਭਾਗ ਵੱਲੋਂ ਵੀ ਸਹਿਯੋਗ ਦਿੱਤਾ ਜਾਵੇਗਾ।

ABOUT THE AUTHOR

...view details