ਲੁਧਿਆਣਾ: ਪੰਜਾਬ ਵਿੱਚ ਚਾਰ ਸੀਟਾਂ ਉੱਤੇ ਹੋ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਹਲਕਾ ਮੁੱਲਾਂਪੁਰ ਦਾਖਾ ਵਿੱਚ ਪੈਂਦੇ ਪਿੰਡ ਗੋਰਸੀਆਂ ਕਾਦਰ-ਬਖ਼ਸ਼ ਵਿੱਚ ਕਾਂਗਰਸੀਆਂ ਅਤੇ ਅਕਾਲੀਆਂ ਵਿਚਾਲੇ ਝੜਪ ਹੋ ਗਈ ਹੈ।
ਮੁੱਲਾਂਪੁਰ ਦਾਖਾ ਵਿੱਚ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਝੜਪ - ਜ਼ਿਮਨੀ ਚੋਣਾਂ
ਪੰਜਾਬ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਹਲਕਾ ਮੁੱਲਾਂਪੁਰ ਦਾਖਾ ਵਿੱਚ ਪੈਂਦੇ ਪਿੰਡ ਗੋਰਸੀਆਂ ਕਾਦਰ-ਬਖ਼ਸ਼ ਵਿੱਚ ਕਾਂਗਰਸੀਆਂ ਅਤੇ ਅਕਾਲੀਆਂ ਵਿਚਾਲੇ ਝੜਪ ਹੋ ਗਈ।
ਜਾਣਕਾਰੀ ਮੁਤਾਬਕ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਜਦੋਂ ਵੋਟ ਪਾਉਣ ਲਈ ਪੋਲਿੰਗ ਬੂਥ ਉੱਤੇ ਪੁੱਜੇ ਤਾਂ ਉੱਥੇ ਮੌਕੇ ਉੱਤੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ ਨੇ ਭੈਣੀ ਦੀ ਮੌਜੂਦਗੀ ਉੱਤੇ ਇਤਰਾਜ਼ ਜਤਾਇਆ ਅਤੇ ਸ਼ਿਕਾਇਤ ਕੀਤੀ ਕਿ ਉਹ ਵੋਟਰਾਂ ਉੱਪਰ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਉੱਥੇ ਮਾਮੂਲੀ ਝੜਪ ਹੋ ਗਈ।
ਦੱਸ ਦਈਏ ਕਿ ਪੰਜਾਬ ਵਿੱਚ 4 ਵਿਧਾਨ ਸਭਾ ਸੀਟਾਂ ਉੱਤੇ ਵੋਟਾਂ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਮੁੱਲਾਂਪੁਰ ਦਾਖਾ, ਮੁਕੇਰੀਆਂ, ਫ਼ਗਵਾੜਾ ਅਤੇ ਜਲਾਲਾਬਾਦ ਸ਼ਾਮਲ ਹਨ। ਹੁਣ ਤੱਕ ਫ਼ਗਵਾੜਾ ਵਿੱਚ 17.5 ਫੀਸਦੀ, ਵਿੱਚ ਮੁਕੇਰੀਆਂ 23.5 ਫੀਸਦੀ, ਮੁੱਲਾਂਪੁਰ ਦਾਖਾ ਵਿੱਚ 23.76 ਫੀਸਦੀ ਅਤੇ ਜਲਾਲਾਬਾਦ ਵਿੱਚ 29 ਫੀਸਦੀ ਵੋਟਿੰਗ ਹੋ ਚੁੱਕੀ ਹੈ। ਇਨ੍ਹਾਂ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।