ਲੁਧਿਆਣਾ: ਅਕਸਰ ਹੀ ਟੀ.ਵੀ ਅਤੇ ਸੋਸ਼ਲ ਮੀਡੀਆ ਉੱਤੇ ਦਿੱਲੀ ਸਰਕਾਰ ਅਤੇ ਪੂਸਾ ਵੱਲੋਂ ਇੱਕ ਵਿਗਿਆਪਨ ਜ਼ਰੂਰ ਵੇਖਿਆ ਹੋਵੇਗਾ ਜਿਸ ਵਿੱਚ ਉਹ ਘੱਟ ਖਰਚੇ ਉੱਤੇ ਪਰਾਲੀ ਦਾ ਨਿਬੇੜਾ ਕਰਨ ਦੇ ਦਾਅਵੇ ਕਰਦੇ ਹਨ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਇਨ੍ਹਾਂ ਦਾਅਵਿਆਂ ਵਿੱਚ ਖਾਮੀਆਂ ਵੱਲ ਇਸ਼ਾਰਾ ਕੀਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੇਸਿਕ ਸਾਇੰਸ ਡਿਪਾਰਟਮੈਂਟ ਦੇ ਡੀਨ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਇਹ ਦਾਅਵਾ ਕੀਤਾ ਕਿ ਇਹ ਤਕਨੀਕ ਕਿਸਾਨਾਂ ਲਈ ਮਹਿੰਗੀ ਸਾਬਤ ਹੋ ਸਕਦੀ ਹੈ। ਇਸ ਨਾਲ ਪਾਣੀ ਵੀ ਵੱਧ ਖੇਤ ਵਿੱਚ ਲਾਉਣਾ ਪਵੇਗਾ ਅਤੇ ਟਰੈਕਟਰ ਵੀ ਵਾਰ-ਵਾਰ ਚਲਾਉਣਾ ਪਵੇਗਾ ਜਿਸ ਨਾਲ ਪਰਾਲੀ ਦੇ ਨਿਬੇੜੇ ਉੱਤੇ ਕਿਸਾਨਾਂ ਦਾ ਵੱਧ ਖਰਚਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਕਨੀਕ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਪ੍ਰਯੋਗ ਕਰ ਰਹੀ ਹੈ ਪਰ ਇਸ ਦੇ ਨਤੀਜੇ ਕਿੰਨੇ ਕੁ ਕਾਰਗਰ ਸਾਬਿਤ ਹੋਣਗੇ ਇਹ ਦੱਸਣਾ ਮੁਸ਼ਕਿਲ ਹੈ।
ਪੀਏਯੂ ਅਤੇ ਦਿੱਲੀ ਸਰਕਾਰ ਵੱਲੋਂ ਪਰਾਲੀ ਦਾ ਨਿਬੇੜਾ ਕਰਨ ਦੀ ਤਕਨੀਕ 'ਚ ਅੰਤਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੇਸਿਕ ਸਾਇੰਸ ਡਿਪਾਰਟਮੈਂਟ ਦੇ ਡੀਨ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਇਹ ਦਾਅਵਾ ਕੀਤਾ ਕਿ ਇਹ ਤਕਨੀਕ ਕਿਸਾਨਾਂ ਲਈ ਮਹਿੰਗੀ ਸਾਬਤ ਹੋ ਸਕਦੀ ਹੈ। ਇਸ ਨਾਲ ਪਾਣੀ ਵੀ ਵੱਧ ਖੇਤ ਵਿੱਚ ਲਾਉਣਾ ਪਵੇਗਾ ਅਤੇ ਟਰੈਕਟਰ ਵੀ ਵਾਰ-ਵਾਰ ਚਲਾਉਣਾ ਪਵੇਗਾ ਜਿਸ ਨਾਲ ਪਰਾਲੀ ਦੇ ਨਿਬੇੜੇ ਉੱਤੇ ਕਿਸਾਨਾਂ ਦਾ ਵੱਧ ਖਰਚਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਕਨੀਕ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਪ੍ਰਯੋਗ ਕਰ ਰਹੀ ਹੈ ਪਰ ਇਸ ਦੇ ਨਤੀਜੇ ਕਿੰਨੇ ਕੁ ਕਾਰਗਰ ਸਾਬਿਤ ਹੋਣਗੇ ਇਹ ਦੱਸਣਾ ਮੁਸ਼ਕਿਲ ਹੈ।
ਕਾਲਜ ਆਫ ਬੇਸਿਕ ਸਾਇੰਸ ਦੇ ਡੀਨ ਡਾ ਸ਼ੰਮੀ ਕਪੂਰ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬੀਤੇ ਚਾਰ ਸਾਲ ਤੋਂ ਪਰਾਲੀ ਦੇ ਨਿਬੇੜੇ ਲਈ ਇੱਕ ਪ੍ਰਾਜੈਕਟ ਚਲਾ ਰਹੀ ਹੈ ਜਿਸ ਤਹਿਤ ਉਨ੍ਹਾਂ ਦੀ ਸੋਚ ਸੀ ਕਿ ਝੋਨਾ ਵੱਢਣ ਤੋਂ ਬਾਅਦ ਕਿਸਾਨ ਖੇਤਾਂ ਵਿੱਚ ਪਰਾਲੀ ਉਸੇ ਤਰ੍ਹਾਂ ਪਈ ਰਹਿਣ ਅਤੇ ਜਿਸ ਤੋਂ ਬਾਅਦ ਜਦੋਂ ਕਣਕ ਬੀਜੀ ਜਾਣੀ ਹੈ ਤਾਂ ਸੁਪਰ ਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਉਸੇ ਵੇਲੇ ਨਾ ਸਿਰਫ਼ ਮਿੱਟੀ ਵਿਚ ਮਿਲਾਇਆ ਜਾਵੇ ਸਗੋਂ ਉਸ ਦੇ ਰਸਾਇਣਾਂ ਦਾ ਛਿੜਕਾਅ ਕਰਕੇ ਉਸ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇ ਨਾਲ ਹੀ ਸੁਪਰ ਸੀਡਰ ਰਾਹੀਂ ਕਣਕ ਵੀ ਨਾਲ ਦੀ ਨਾਲ ਬੀਜੀ ਜਾ ਸਕੇ।
ਡਾ ਸ਼ੰਮੀ ਕਪੂਰ ਨੇ ਦੱਸਿਆ ਕਿ ਦਿੱਲੀ ਸਰਕਾਰ ਜਾਂ ਫਿਰ ਪੂਸਾ ਵੱਲੋਂ ਜੋ ਕਿਸਾਨਾਂ ਨੂੰ ਤਕਨੀਕ ਦਿੱਤੀ ਜਾ ਰਹੀ ਹੈ ਉਸ ਨਾਲ ਕਿਸਾਨਾਂ ਦਾ ਵੱਧ ਖਰਚਾ ਹੋਵੇਗਾ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਝੋਨਾ ਵੱਢਣ ਤੋਂ ਬਾਅਦ ਕਿਸਾਨਾਂ ਨੂੰ ਮਸ਼ੀਨ ਰਾਹੀਂ ਪਰਾਲੀ ਨੂੰ ਖੇਤਾਂ ਵਿੱਚ ਦੱਬਣਾ ਪਵੇਗਾ ਉਸ ਤੋਂ ਬਾਅਦ ਜੀਵਾਣੂ ਦਾ ਛਿੜਕਾਅ ਕਰਨਾ ਪਵੇਗਾ ਅਤੇ ਨਾਲ ਹੀ ਖੇਤ ਵਿੱਚ ਇਸ ਦੌਰਾਨ ਪਾਣੀ ਵੀ ਖੜ੍ਹਾ ਰੱਖਣਾ ਹੋਵੇਗਾ, ਅਤੇ ਜਦੋਂ 20 ਤੋਂ 25 ਦਿਨ ਬਾਅਦ ਕਣਕ ਬੀਜੀ ਜਾਣੀ ਹੈ ਉਦੋਂ ਇਹ ਪਰਾਲੀ ਖੇਤਾਂ ਵਿੱਚ ਰਲ ਜਾਵੇਗੀ। ਉਨ੍ਹਾਂ ਕਿਹਾ ਕਿ ਪਰ ਇਸ ਤਕਨੀਕ ਰਾਹੀਂ ਡੀਜ਼ਲ ਦੀ ਵੱਧ ਖ਼ਪਤ ਹੋਵੇਗੀ ਨਾਲ ਹੀ ਕਿਸਾਨ ਨੂੰ ਟਰੈਕਟਰ ਵੱਧ ਚੱਲਣਾ ਪਵੇਗਾ ਨਾਲ ਹੀ ਖੇਤ ਵਿੱਚ ਪਾਣੀ ਵੀ ਖੜ੍ਹਾ ਕਰਕੇ ਰੱਖਣਾ ਹੋਵੇਗਾ ਕਿਉਂਕਿ ਪਹਿਲਾਂ ਹੀ ਧਰਤੀ ਹੇਠਲਾ ਪਾਣੀ ਘੱਟ ਹੈ ਡੂੰਘਾ ਹੁੰਦਾ ਜਾ ਰਿਹਾ ਹੈ ਇਸ ਕਰਕੇ ਇਸ ਤਕਨੀਕ ਨਾਲ ਉਨ੍ਹਾਂ ਦੀ ਸੋਚ ਨਹੀਂ ਮਿਲ ਰਹੀ ਯੂਨੀਵਰਸਿਟੀ ਕਿਸਾਨਾਂ ਦੇ ਖਰਚੇ ਬਚਾਉਣ ਲਈ ਕੋਈ ਅਜਿਹੀ ਤਕਨੀਕ ਲੱਭ ਰਹੀ ਹੈ ਜਿਸ ਤੇ ਬੀਤੇ ਚਾਰ ਸਾਲਾਂ ਤੋਂ ਕੰਮ ਚੱਲ ਰਿਹਾ ਹੈ ਅਤੇ ਜਲਦ ਹੀ ਉਹ ਕਿਸਾਨਾਂ ਦੇ ਸਾਹਮਣੇ ਆ ਜਾਵੇਗੀ।