ਲੁਧਿਆਣਾ: ਬਾਲੀਵੁੱਡ ਅਦਾਕਾਰ ਧਰਮਿੰਦਰ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਫ਼ੈਨਜ਼ ਨਾਲ ਆਪਣੀ ਜ਼ਿੰਦਗੀ ਨਾਲ ਜੁੜੇ ਖ਼ਾਸ ਪਲਾਂ ਨੂੰ ਸਾਂਝਾ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ ਉੱਤੇ ਲੁਧਿਆਣਾ ਦਾ ਇੱਕ ਸਿਨੇਮਾ ਦੀ ਤਸਵੀਰ ਨੂੰ ਸਾਂਝਾ ਕੀਤਾ ਹੈ, ਜਿਸ ਦਾ ਨਾਂਅ ਰੇਖੀ ਸਿਨੇਮਾ ਹੈ। ਉਨ੍ਹਾਂ ਟਵੀਟ ਕਰ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਫ਼ਿਲਮਾਂ ਇਸੇ ਸਿਨੇਮਾ ਵਿੱਚ ਦੇਖੀਆ ਹਨ। ਉਨ੍ਹਾਂ ਲਿਖਿਆ, "ਰੇਖੀ ਸਿਨੇਮਾ, ਲੁਧਿਆਣਾ...ਅਣਗਿਣਤ ਫ਼ਿਲਮਾਂ ਦੇਖੀਆਂ ਇੱਥੇ..ਇਹ ਸੰਨਾਟਾ ਦੇਖ ਕੇ...ਦਿਲ ਉਦਾਸ ਹੋ ਗਿਆ।"
ਲੁਧਿਆਣਾ: ਧਰਮਿੰਦਰ ਨੇ 'ਰੇਖੀ ਸਿਨੇਮਾ' ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਕੀਤਾ ਤਾਜ਼ਾ - Raikhy cinema ludhiana
ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਲੁਧਿਆਣਾ ਦੇ ਰੇਖੀ ਸਿਨੇਮਾ ਦੀ ਇੱਕ ਤਸਵੀਰ ਨੂੰ ਸਾਂਝਾ ਕੀਤਾ ਹੈ।
ਇਸ ਤੋਂ ਬਾਅਦ ਈਟੀਵੀ ਭਾਰਤ ਦੀ ਟੀਮ ਵੱਲੋਂ ਰੇਖੀ ਸਿਨੇਮਾ ਦਾ ਜਾਇਜ਼ਾ ਲੈਣ ਪਹੁੰਚੀ, ਜਿੱਥੇ ਉਨ੍ਹਾਂ ਦੇਖਿਆ ਕਿ ਸਿਨੇਮਾ ਦੀ ਹਾਲਤ ਬਿਲਕੁਲ ਖ਼ਸਤਾ ਹੋਈ ਪਈ ਹੈ। ਇਸ ਮੌਕੇ ਸਾਡੀ ਟੀਮ ਨੇ ਸਿਨੇਮਾ ਦੇ ਕੰਟੀਨ ਠੇਕੇਦਾਰ ਰਹਿ ਚੁੱਕੇ ਇੱਕ ਬਜ਼ੁਰਗ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੱਸਿਆ ਪਹਿਲਾਂ ਇਸ ਸਿਨੇਮਾ ਵਿੱਚ ਅਣਗਿਣਤ ਫ਼ਿਲਮਾਂ ਪ੍ਰਸਾਰਿਤ ਹੁੰਦੀਆਂ ਸਨ, ਪਰ ਜਦੋਂ ਤੋਂ ਟੈਲੀਵਿਜ਼ਨ ਤੇ ਮਲਟੀਪਲੇਕਸ ਹੋਂਦ ਵਿੱਚ ਆਏ ਹਨ, ਲੋਕਾਂ ਨੇ ਇਸ ਸਿਨੇਮਾ ਤੋਂ ਮੂੰਹ ਹੀ ਮੋੜ ਲਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਈ ਵੱਡੀਆਂ ਹਸਤੀਆਂ ਨੇ ਇਸ ਸਿਨੇਮਾ ਵਿੱਚ ਸ਼ਿਰਕਤ ਕੀਤੀ ਹੈ। ਦੱਸ ਦੇਈਏ ਕਿ ਇਹ ਸਿਨੇਮਾ ਹਾਲ 1933 ਵਿੱਚ ਬਣਿਆ ਸੀ ਤੇ ਕੁਝ ਸਾਲ ਪਹਿਲਾਂ ਹੀ ਇਸ ਨੂੰ ਬੰਦ ਕੀਤਾ ਗਿਆ ਹੈ।