ਪੰਜਾਬ

punjab

ETV Bharat / state

ਖੰਨਾ ਦੇ ਪੁਲਿਸ ਥਾਣੇ 'ਚ ਡੀਜੀਪੀ ਪੰਜਾਬ ਨੇ ਕਾਨਫਰੰਸ ਹਾਲ ਦਾ ਕੀਤਾ ਉਦਘਾਟਨ, ਕਿਹਾ- ਪੁਲਿਸ ਲਈ ਸਥਾਪਿਤ ਕੀਤਾ ਜਾ ਰਿਹਾ ਮਜ਼ਬੂਤ ਬੁਨਿਆਦੀ ਢਾਂਚਾ - ਪੰਜਾਬ ਪੁਲਿਸ ਦਾ ਬੁਨਿਆਦੀ ਢਾਂਚਾ

ਡੀਜੀਪੀ ਗੌਰਵ ਯਾਦਵ ਨੇ ਖੰਨਾ ਵਿੱਚ ਪੁਲਿਸ ਥਾਣੇ ਵਿਖੇ ਕਾਨਫਰੰਸ ਹਾਲ ਦਾ ਉਦਘਾਟਨ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਉਹ ਪੰਜਾਬ ਪੁਲਿਸ ਦੇ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਵਚਨਬੱਧ ਹਨ। ਉਸੇ ਲੜੀ ਤਹਿਤ ਕਾਨਫਰੰਸ ਹਾਲ ਦਾ ਉਦਘਾਟਨ ਵੀ ਕੀਤਾ ਗਿਆ ਹੈ।

DGP Punjab inaugurated the conference hall in Khanna police station
ਖੰਨਾ ਦੇ ਪੁਲਿਸ ਥਾਣੇ 'ਚ ਡੀਜੀਪੀ ਪੰਜਾਬ ਨੇ ਕਾਨਫਰੰਸ ਹਾਲ ਦਾ ਕੀਤਾ ਉਦਘਾਟਨ, ਕਿਹਾ- ਪੁਲਿਸ ਲਈ ਸਥਾਪਿਤ ਕੀਤਾ ਜਾ ਰਿਹਾ ਮਜ਼ਬੂਤ ਬੁਨਿਆਦੀ ਢਾਂਚਾ

By

Published : Aug 7, 2023, 10:24 PM IST

ਲੁਧਿਆਣਾ/ਖੰਨਾ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਜ਼ਬੂਤ ਪੁਲਿਸ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਉਦੇਸ਼ ਨਾਲ, ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਕਾਨੂੰਨ ਵਿਵਸਥਾ ਦਾ ਜਾਇਜ਼ਾ ਲੈਣ ਸਬੰਧੀ ਪੁਲਿਸ ਜ਼ਿਲ੍ਹਿਆਂ ਦੇ ਆਪਣੇ ਦੌਰੇ ਦੌਰਾਨ ਖੰਨਾ ਵਿੱਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰਾਜੈਕਟਾਂ ਵਿੱਚ ਥਾਣਾ ਸਿਟੀ-1 ਖੰਨਾ ਦੀ ਇਮਾਰਤ ਅਤੇ ਅਤਿ ਆਧੁਨਿਕ ਕਾਨਫਰੰਸ ਹਾਲ ਸ਼ਾਮਿਲ ਹਨ।

ਅਧਿਕਾਰੀ ਰਹੇ ਮੌਜੂਦ: ਲੁਧਿਆਣਾ ਰੇਂਜ ਦੇ ਅਧਿਕਾਰੀਆਂ ਨਾਲ ਕਾਨੂੰਨ ਵਿਵਸਥਾ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡੀਜੀਪੀ ਨੇ ਉਨ੍ਹਾਂ ਨਾਲ ਵੱਖ-ਵੱਖ ਸੁਰੱਖਿਆ ਅਲਰਟ ਅਤੇ ਪੁਖ਼ਤਾ ਜਾਣਕਾਰੀ ਸਾਂਝੀ ਕੀਤੀੇ। ਇਸ ਮੀਟਿੰਗ ਵਿੱਚ ਲੁਧਿਆਣਾ ਰੇਂਜ ਦੇ ਇੰਸਪੈਕਟਰ ਜਨਰਲ ਡਾ: ਕੌਸਤੁਭ ਸ਼ਰਮਾ, ਐਸਐਸਪੀ ਖੰਨਾ ਅਮਨੀਤ ਕੋਂਡਲ, ਐਸਐਸਪੀ ਲੁਧਿਆਣਾ (ਦਿਹਾਤੀ) ਨਵਨੀਤ ਸਿੰਘ ਬੈਂਸ ਅਤੇ ਐਸ.ਐਸ.ਪੀ. ਐਸ.ਬੀ.ਐਸ. ਨਗਰ ਡਾ: ਅਖਿਲ ਚੌਧਰੀ ਹਾਜ਼ਰ ਸਨ। ਉਨ੍ਹਾਂ ਸਮੂਹ ਪੁਲਿਸ ਅਧਿਕਾਰੀਆਂ ਨੂੰ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਚੌਕਸ ਰਹਿਣ ਅਤੇ ਪੁਲਿਸ ਗਸ਼ਤ ਤੇਜ਼ ਕਰਨ ਦੇ ਆਦੇਸ਼ ਦਿੱਤੇ।

ਨਵੀਨਤਮ ਤਕਨੀਕ ਨਾਲ ਲੈਸ ਕਾਨਫਰੰਸ ਹਾਲ: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਕਾਨਫਰੰਸ ਹਾਲ ਦੇ ਉਦਘਾਟਨ ਨਾਲ ਜ਼ਿਲ੍ਹੇ ਵਿੱਚ ਤਾਇਨਾਤ ਜੀ.ਓਜ਼ ਅਤੇ ਐਨ.ਜੀ.ਓਜ਼ ਪੁਲਿਸ ਵਿਭਾਗ ਦੇ ਕੰਮਕਾਜ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਹਿੱਤ ਵੱਖ-ਵੱਖ ਸੈਮੀਨਾਰ, ਮੀਟਿੰਗਾਂ ਅਤੇ ਸਮਾਗਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਤਿ-ਆਧੁਨਿਕ ਕਾਨਫਰੰਸ ਹਾਲ ਪ੍ਰੋਜੈਕਟਰ ਅਤੇ ਐੱਲਈਡੀ ਸਕਰੀਨਾਂ ਵਾਲੀ ਨਵੀਨਤਮ ਤਕਨੀਕ ਨਾਲ ਲੈਸ ਹੈ।

ਪੁਲਿਸ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਉਪਰਾਲਾ: ਉਨ੍ਹਾਂ ਨੇ ਪੁਲਿਸ ਥਾਣਾ ਸਿਟੀ-1 ਖੰਨਾ ਦੀ ਇਮਾਰਤ ਨੂੰ ਵੀ ਲੋਕਾਂ ਨੂੰ ਸਮਰਪਿਤ ਕੀਤਾ। ਪੁਲਿਸ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਨਵਾਂ ਬਣਾਇਆ ਗਿਆ ਪੁਲਿਸ ਸਟੇਸ਼ਨ ਨਵੀਨਤਮ ਬੁਨਿਆਦੀ ਢਾਂਚੇ ਅਤੇ ਸਾਧਨਾਂ ਨਾਲ ਲੈਸ ਹੈ। ਬਾਅਦ ਵਿੱਚ ਡੀ.ਜੀ.ਪੀ ਗੌਰਵ ਯਾਦਵ ਨੇ ਲੁਧਿਆਣਾ ਰੇਂਜ ਦੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡੀਜੀਪੀ ਕਮੈਂਡੇਸ਼ਨ ਡਿਸਕ ਅਤੇ ਸੀਸੀ-1 ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਤਾਂ ਜੋ ਉਹ ਆਪਣੀ ਡਿਊਟੀ ਹੋਰ ਤਨਦੇਹੀ ਤੇ ਸਮਰਪਣ ਨਾਲ ਨਿਭਾਉਣ। (ਪ੍ਰੈੱਸ ਨੋਟ)

ABOUT THE AUTHOR

...view details