ਲੁਧਿਆਣਾ: ਸੂਬੇ ਭਰ ਵਿੱਚ ਨਸ਼ੇ ਖਿਲਾਫ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਦੇ ਤਹਿਤ ਡੀਜੀਪੀ ਦੀ ਅਗਵਾਈ ’ਚ ਲੁਧਿਆਣਾ ਦੀ ਬਹੁ ਚਰਚਿਤ ਘੋੜਾ ਕਲੋਨੀ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ।
12 ਗ੍ਰਾਮ ਹੈਰੋਇਨ ਹੋਈ ਬਰਾਮਦ: ਇਸ ਦੌਰਾਨ ਤਸਕਰਾਂ ਨੂੰ ਪਹਿਲਾਂ ਹੀ ਇਸ ਦੀ ਭਿਣਕ ਲੱਗ ਗਈ ਜਿਸ ਤੋਂ ਬਾਅਦ ਛਾਪੇਮਾਰੀ ਚ ਸਿਰਫ 12 ਗ੍ਰਾਮ ਹੈਰੋਇਨ ਹੀ ਪੂਰੇ ਇਲਾਕੇ ਚੋਂ ਬਰਾਮਦ ਹੋਈ। ਵੱਡੀ ਤਦਾਦ ’ਚ ਪੁਲਿਸ ਮੁਲਾਜ਼ਮ ਪਹੁੰਚੇ ਇਸ ਦੌਰਾਨ ਘੋੜਾ ਕਲੋਨੀ ਦੇ ਨਾਲ ਸਲੇਮ ਟਾਬਰੀ ਇਲਾਕੇ ’ਚ ਵੀ ਖੋਜ ਮੁਹਿੰਮ ਚਲਾਈ ਗਈ।
ਹਥਿਆਰਾਂ ਦੀ ਸਪਲਾਈ ’ਤੇ ਠੱਲ ਪਾਉਣ ਦੀ ਕੋਸ਼ਿਸ਼:ਇਸ ਦੌਰਾਨ ਡੀਜੀਪੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਗੰਨ ਕਲਚਰ ਨੂੰ ਪ੍ਰਮੋਟ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਅਸਲਾ ਲਾਈਸੈਂਸੀ ਹੈ ਉਨ੍ਹਾਂ ਦੀ ਮੁੜ ਤੋਂ ਘੋਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਬਿਨਾਂ ਵਜ੍ਹਾ ਸੁਰੱਖਿਆ ਲੈ ਰਹੇ ਹਨ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਇਹ ਸੋਚਿਆ ਜਾਵੇਗਾ ਕੇ ਉਨ੍ਹਾਂ ਨੂੰ ਅਸਲਾ ਲਾਇਸੈਂਸ ਦੇਣਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਹਥਿਆਰਾਂ ਦੀ ਸਪਲਾਈ ’ਤੇ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
60 ਫੀਸਦੀ ਹਥਿਆਰ ਵਾਰਦਾਤਾਂ ’ਚ ਵਰਤੇ ਜਾਂਦੇ ਗੈਰਕਾਨੂੰਨੀ: ਉਨ੍ਹਾਂ ਕਿਹਾ ਕਿ ਗੰਨ ਹਾਉਂਸ ਦੀ ਚੈਕਿੰਗ ਵੀ ਜਰੂਰੀ ਹੈ। ਉਨ੍ਹਾ ਕਿਹਾ ਕਿ 60 ਫੀਸਦੀ ਹਥਿਆਰ ਵਾਰਦਾਤਾਂ ’ਚ ਗੈਰਕਾਨੂੰਨੀ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਭੜਕੂ ਬਿਆਨ ਦੇਣ ਵਾਲਿਆਂ ਤੇ ਵੀ ਅਸੀਂ ਨਜ਼ਰਸਾਨੀ ਹਨ ਕਿਸੇ ਨੂੰ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਇਸ ਦੌਰਾਨ ਲੁਧਿਆਣਾ ਦੇ ਨਵੇਂ ਬਣੇ ਪੁਲਿਸ ਕਮਿਸ਼ਨਰ ਨੇ ਵੀ ਕਿਹਾ ਕਿ ਨਸ਼ੇ ’ਤੇ ਠੱਲ ਪਾਉਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ।
ਇਹ ਵੀ ਪੜੋ:ਨਸ਼ੇ ਲਈ ਬਦਨਾਮ ਖੇਤਰਾਂ ਵਿਚ ਆਈਜੀ ਸਣੇ ਵੱਡੀ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ