ਲੁਧਿਆਣਾ:ਰਾਏਕੋਟ ਦੀ ਪ੍ਰੋਫੈਸਰ ਕਲੋਨੀ (Professor Colony) 'ਚ ਸੱਤਾਧਾਰੀ ਧਿਰ ਵੱਲੋਂ ਕਰਵਾਇਆ ਜਾ ਰਿਹਾ ਵਿਕਾਸ ਕਾਰਜ ਵਸਨੀਕਾਂ ਲਈ ਆਫਤ ਬਣਦਾ ਨਜ਼ਰ ਆ ਰਿਹਾ ਹੈ। ਸੀਵਰੇਜ (Sewerage) ਪਾਉਣ ਲਈ ਪੁੱਟੀਆਂ ਸੜਕਾਂ ਦੀ ਡੇਢ-ਦੋ ਮਹੀਨੇ ਬੀਤ ਜਾਣ ਦੇ ਬਾਅਦ ਕਿਸੇ ਵੱਲੋਂ ਵੀ ਸਾਰ ਨਹੀਂ ਲਈ ਗਈ। ਜਿਸ ਕਾਰਨ ਵਸਨੀਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਰਾਏਕੋਟ ਦੀ ਪ੍ਰੋਫੈਸਰ ਕਲੋਨੀ 'ਚ ਕਰਵਾਇਆ ਜਾ ਰਿਹਾ 'ਵਿਕਾਸ ਕਾਰਜ', ਵਸਨੀਕਾਂ ਲਈ ਬਣਿਆ ਆਫ਼ਤ ਇਸ ਮੌਕੇ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦੀਆਂ ਸੜਕਾਂ ਪੁੱਟ ਕੇ ਸੀਵਰੇਜ ਪਾਉਣ ਉਪਰੰਤ ਰਾਏਕੋਟ ਪ੍ਰਸ਼ਾਸਨ ਅਤੇ ਸੀਵਰੇਜ ਬੋਰਡ ਨੇ ਉਨ੍ਹਾਂ ਨੂੰ ਰੱਬ ਆਸਰੇ ਛੱਡ ਦਿੱਤਾ ਪ੍ਰੰਤੂ ਬਰਸਾਤਾਂ ਦੇ ਮੌਸਮ ਵਿੱਚ ਮੀਂਹ ਪੈਣ ਕਾਰਨ ਕਲੋਨੀ ਦੀਆਂ ਸੜਕਾਂ ਤੇ ਗਲੀਆਂ ਚਿੱਕੜ ਦੇ ਛੱਪੜ ਧਾਰਨ ਕਰ ਲੈਂਦੀਆਂ ਹਨ।ਉਥੇ ਹੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਸੜਕਾਂ 'ਤੇ ਖੜ੍ਹਾ ਹੋਣ ਕਾਰਨ ਵਸਕੀਨਾਂ ਨੂੰ ਕਾਫ਼ੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ।
ਇਸ ਮੌਕੇ ਵਸਨੀਕਾਂ ਨੇ ਕਿਹਾ ਕਿ ਇਸ ਨਾਲੋਂ ਤਾਂ ਉਹ ਸੀਵਰੇਜ ਤੋਂ ਬਿਨਾਂ ਹੀ ਚੰਗੇ ਸੀ। ਘੱਟੋ-ਘੱਟ ਉਨ੍ਹਾਂ ਦੇ ਮੁਹੱਲੇ ਦੀਆਂ ਸੜਕਾਂ ਦੀ ਹਾਲਤ ਵਧੀਆ ਬਣੀ ਹੋਈ ਸੀ ਅਤੇ ਉਨ੍ਹਾਂ ਨੂੰ ਆਉਣ ਜਾਣ ਵਿਚ ਦਿਕਤਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਨੇ ਚੋਣਾਂ ਨੂੰ ਦੇਖਦੇ ਹੋਏ ਸਾਰੇ ਸ਼ਹਿਰ ਵਿੱਚ ਸੀਵਰੇਜ ਪਾਉਣ ਦੀ ਖਾਤਰ ਸੜਕਾਂ ਪੁੱਟ ਸੁੱਟ ਦਿੱਤੀਆਂ ਪ੍ਰੰਤੂ ਕੰਮ ਨੂੰ ਛੇਤੀ ਨੇਪਰੇ ਨਹੀਂ ਚਾੜ੍ਹਿਆ ਸਗੋਂ ਸੀਵਰੇਜ ਪਾਉਣ ਦੀ ਮੱਠੀ ਰਫ਼ਤਾਰ ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ।
ਉਨ੍ਹਾਂ ਦੇ ਮੁਹੱਲੇ ਵਿਚ ਘੱਟੋ ਘੱਟ 20-22 ਇੰਚੀ ਸਾਈਜ਼ ਦੀਆਂ ਪਾਈਪਾਂ ਪਾਈਆਂ ਜਾਣੀਆਂ ਚਾਹੀਦੀਆਂ ਤਾਂ ਇਸ ਸੀਵਰੇਜ ਦਾ ਫਾਇਦਾ ਹੋਣਾ ਸੀ ਪ੍ਰੰਤੂ ਛੋਟੀਆ ਪਾਈਪਾਂ ਵਾਲੇ ਸੀਵਰੇਜ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਲਈ ਹੋਰ ਮੁਸੀਬਤਾਂ ਲੈ ਕੇ ਆਵੇਗਾ।
ਇਹ ਵੀ ਪੜੋ:S.G.P.C ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੀ ਸੇਵਾ ਕਿਉਂ ਮੰਗਣ ਲੱਗੀ ?