ਲੁਧਿਆਣਾ: ਪੰਜਾਬ ਨਾਲ ਸੰਬੰਧ ਰੱਖਣ ਵਾਲੇ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ (Sunny Deol) ਵੱਲੋਂ ਖੇਤੀ ਕਾਨੂੰਨਾਂ (Agricultural laws) ਖਿਲਾਫ਼ ਆਵਾਜ਼ ਨਾ ਚੁੱਕਣ ਨੂੰ ਲੈ ਕੇ ਉਹ ਵਿਵਾਦਾਂ ‘ਚ ਘਿਰੇ ਹੋਏ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਨੀ ਦਿਓਲ ਨੂੰ ਆਪਣੀ ਧਰਤੀ ਨਾਲ ਮੋਹ ਨਹੀਂ ਰਿਹਾ।
ਲੁਧਿਆਣਾ ‘ਚ ਰਹਿ ਰਹੇ ਸੰਨੀ ਦਿਓਲ ਦੇ ਫੁੱਫੜ ਦੀ ਵਿਗੜੀ ਸਿਹਤ ਉਥੇ ਹੀ ਸੰਨੀ ਦਿਓਲ ਦੇ ਫੁੱਫੜ ਸ਼ੇਰ ਜੰਗ ਬਹਾਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਆਪਣੀ ਜੰਮਪਲ ਧਰਤੀ ਨਾਲ ਜੁੜੇ ਰਹਿਣ ਦੀ ਇੱਛਾ ਨੂੰ ਪੂਰਾ ਕਰਨ ਲਈ ਖੰਨਾ ਦੇ ਪਿੰਡ ਈਸੜੂ ਵਿਖੇ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸੀ। ਜਿੰਨ੍ਹਾਂ ਦੀ ਅਚਾਨਕ ਤਬੀਅਤ ਖਰਾਬ ਹੋਣ ਮਗਰੋਂ ਇਸ ਗੱਲ ਦਾ ਪਤਾ ਲੱਗਿਆ, ਜਿਨ੍ਹਾਂ ਨੂੰ ਪਹਿਲਾਂ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਫਿਰ ਮੀਡੀਆ ਤੋਂ ਚੋਰੀ ਮੋਹਾਲੀ ਸ਼ਿਫਟ ਕਰ ਦਿੱਤਾ ਗਿਆ।
ਸ਼ੇਰ ਜੰਗ ਬਹਾਦਰ ਦਾ ਬੇਟਾ ਲੰਡਨ ‘ਚ ਹੈ ਅਤੇ ਬੇਟੀ ਸੰਨੀ ਦਿਓਲ ਦੇ ਪਰਿਵਾਰ ਨਾਲ ਰਹਿੰਦੀ ਹੈ। ਪਤਨੀ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ। ਦੋ ਸਾਲ ਤੋਂ ਉਹ ਖੁਦ ਈਸੜੂ ਵਿਖੇ ਇੱਕ ਕਿਰਾਏ ਦੇ ਕਮਰੇ ‘ਚ ਰਹਿ ਰਹੇ ਸੀ ਹਾਲਾਂਕਿ ਉਨ੍ਹਾਂ ਦੇ ਬੇਟੇ ਅਤੇ ਸੰਨੀ ਦਿਓਲ ਵੱਲੋਂ ਵੀ ਰੋਜ਼ਾਨਾ ਫੋਨ ਕਰਕੇ ਉਨ੍ਹਾਂ ਨੂੰ ਇਹੀ ਕਿਹਾ ਜਾਂਦਾ ਸੀ ਕਿ ਉਹ ਮੁੰਬਈ ਜਾਂ ਲੰਡਨ ਆ ਜਾਣ। ਉਹ ਸਾਰਾ ਖਰਚ ਕਰ ਰਹੇ ਸੀ। ਪ੍ਰੰਤੂ ਸ਼ੇਰ ਜੰਗ ਬਹਾਦਰ ਦੀ ਇੱਛਾ ਹੈ ਕਿ ਉਹ ਆਪਣੇ ਆਖਰੀ ਦਿਨ ਈਸੜੂ ਵਿਖੇ ਜੱਦੀ ਪਿੰਡ ਗੁਜਾਰਨ। ਮੰਗਲਵਾਰ ਦੀ ਸਵੇਰ ਨੂੰ ਸ਼ੇਰ ਜੰਗ ਬਹਾਦਰ ਦੀ ਹਾਲਤ ਖਰਾਬ ਹੋਈ ਤਾਂ ਉਹਨਾਂ ਨੂੰ 108 ਐਂਬੂਲੈਂਸ ‘ਚ ਸਰਕਾਰੀ ਹਸਪਤਾਲ ਖੰਨਾ ਦਾਖਲ ਕਰਾਇਆ ਗਿਆ। ਜਿਥੇ ਸੰਨੀ ਦਿਓਲ ਦੇ ਪੀਏ ਅਤੇ ਕੁੱਝ ਹੋਰ ਮੁਲਾਜ਼ਮ ਪਠਾਨਕੋਟ ਤੋਂ ਆਏ।
ਸ਼ੇਰ ਜੰਗ ਬਹਾਦਰ ਨੂੰ ਫਿਲਹਾਲ ਮੁਹਾਲੀ ਦੇ ਫੋਰਟਿਸ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸ਼ੇਰ ਜੰਗ ਬਹਾਦਰ ਨੂੰ ਸਰਕਾਰੀ ਹਸਪਤਾਲ ਲਿਆਉਣ ਵਾਲੇ ਅਨੁਜ ਛਾਹੜੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਨੀ ਦਿਓਲ ਦੇ ਦਫਤਰ ਤੋਂ ਫੋਨ ਆਇਆ ਸੀ ਤਾਂ ਉਨ੍ਹਾਂ ਨੇ ਐਂਬੂਲੈਂਸ ਦਾ ਪ੍ਰਬੰਧ ਕਰਕੇ ਸ਼ੇਰ ਜੰਗ ਬਹਾਦਰ ਨੂੰ ਸਰਕਾਰੀ ਹਸਪਤਾਲ ਲਿਆਂਦਾ ਹੈ।
ਇਹ ਵੀ ਪੜ੍ਹੋ: ਕਰੋੜਾਂ ਰੁਪਏ ਖ਼ਰਚ ਕਰ ਲੋਕਾਂ ਨੂੰ ਗੁਮਰਾਹ ਕਰ ਰਹੀ ਸਰਕਾਰ: ਅਕਾਲੀ ਦਲ