ਲੁਧਿਆਣਾ: ਕੋਰੋਨਾ ਦੇ ਮਾਮਲਿਆਂ 'ਤੇ ਠਲ੍ਹ ਪਾਉਣ ਲਈ ਦੇਸ਼ਭਰ ਵਿੱਚ ਕੋਵਿਡ-19 ਵੈਕਸੀਨ ਜਾਰੀ ਕੀਤੀ ਗਈ ਹੈ। ਬੀਤੇ ਦਿਨੀਂ ਲੁਧਿਆਣਾ ਸਿਵਲ ਹਸਪਤਾਲ ਦੇ ਐਸਐਮਓ ਅਮਰਜੀਤ ਕੌਰ ਕੋਰੋਨਾ ਪੌਜ਼ੀਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਪਤੀ ਡਾਕਟਰ ਹਰਜੀਤ ਸਿੰਘ ਵੀ ਇਸ ਮਹਾਂਮਾਰੀ ਦੇ ਸ਼ਿਕਾਰ ਹੋ ਗਏ ਹਨ। ਡਾਕਟਰ ਹਰਜੀਤ ਸਿੰਘ ਨੂੰ ਬੀਤੇ ਦਿਨੀਂ ਕੋਰੋਨਾ ਵੈਕਸੀਨ ਆਉਣ ਦੇ ਪਹਿਲੇ ਦਿਨ ਟੀਕਾ ਲਗਾਇਆ ਗਿਆ ਸੀ। ਡਾਕਟਰ ਹਰਜੀਤ ਦੀ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਹਸਪਤਾਲ ਦੇ ਵਿੱਚ ਡਾਕਟਰਾਂ ਅਤੇ ਸਟਾਫ਼ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।
ਕੋਰੋਨਾ ਵੈਕਸੀਨ ਲਗਾਉਣ ਦੇ ਬਾਵਜੂਦ ਡਾਕਟਰ ਦੀ ਰਿਪੋਰਟ ਆਈ ਕੋਰੋਨਾ ਪੌਜ਼ੀਟਿਵ - ਡਾਕਟਰ ਹਰਜੀਤ ਸਿੰਘ
ਲੁਧਿਆਣਾ ਦੇ ਸਿਵਲ ਹਸਪਤਾਲ ਦੇ ਐਸਐਮਓ ਅਮਰਜੀਤ ਕੌਰ ਦੇ ਪਤੀ ਡਾਕਟਰ ਹਰਜੀਤ ਸਿੰਘ ਕੋਰੋਨਾ ਵੈਕਸੀਨ ਲਗਾਉਣ ਦੇ ਬਾਵਜੂਦ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਲੁਧਿਆਣਾ ਸਿਵਲ ਹਸਪਤਾਲ
ਇਸ ਮਾਮਲੇ ਨੂੰ ਲੈ ਕੇ ਹਸਪਤਾਲ ਦੇ ਡਾਕਟਰਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਡਾਕਟਰ ਹਰਜੀਤ ਸਿੰਘ ਨੇ ਫੋਨ 'ਤੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ਪਹਿਲਾਂ ਤੋਂ ਹੀ ਖਰਾਬ ਚੱਲ ਰਹੀ ਸੀ ਪਰ ਕਰੋਨਾ ਦੀ ਵੈਕਸੀਨ ਦਾ ਇਸ ਵਿੱਚ ਕੋਈ ਵੀ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਦੀ ਪਤਨੀ ਵੈਕਸੀਨ ਦੇ ਪਹਿਲੇ ਦਿਨ 16 ਜਨਵਰੀ ਨੂੰ ਸ਼ਾਮ ਦੀ ਆਈ ਰਿਪੋਰਟ ਵਿੱਚ ਪੋਜ਼ੀਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਵੀ ਟੈਸਟ ਕਰਵਾਇਆ ਤਾਂ ਉਹ ਵੀ ਪੌਜ਼ੀਟਿਵ ਪਾਏ ਗਏ।