ਪੰਜਾਬ

punjab

ETV Bharat / state

ਸਕੂਲਾਂ 'ਚ ਕੋਰੋਨਾ ਕੇਸ ਵੱਧ ਹੋਣ ਦੇ ਬਾਵਜੂਦ ਵਿਦਿਆਰਥੀ ਨਹੀਂ ਕਰ ਰਹੇ ਪਾਲਣਾ

ਕੋਰੋਨਾ ਮਹਾਂਮਾਰੀ ਦੇ ਮਾਮਲੇ ਲੁਧਿਆਣਾ ਦੇ ਵਿੱਚ ਖਾਸ ਤੌਰ 'ਤੇ ਮੁੜ ਤੋਂ ਵੱਧਣ ਲੱਗ ਪਏ ਹਨ। ਸਕੂਲ ਖੁੱਲ੍ਹਣ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਉਜਵਲ ਭਵਿੱਖ ਦੀ ਆਸ ਹੋਈ ਸੀ, ਉਥੇ ਹੀ ਹੁਣ ਕੋਰੋਨਾ ਮਹਾਂਮਾਰੀ ਦਾ ਅਸਰ ਵੀ ਦਿਖਾਈ ਦੇਣ ਲੱਗਾ ਹੈ।

ਸਕੂਲਾਂ 'ਚ ਕੋਰੋਨਾ ਕੇਸ ਵੱਧ ਹੋਣ ਦੇ ਬਾਵਜੂਦ ਵਿਦਿਆਰਥੀ ਨਹੀਂ ਕਰ ਰਹੇ ਪਾਲਣਾ
ਸਕੂਲਾਂ 'ਚ ਕੋਰੋਨਾ ਕੇਸ ਵੱਧ ਹੋਣ ਦੇ ਬਾਵਜੂਦ ਵਿਦਿਆਰਥੀ ਨਹੀਂ ਕਰ ਰਹੇ ਪਾਲਣਾ

By

Published : Feb 22, 2021, 12:14 PM IST

ਲੁਧਿਆਣਾ: ਕੋਰੋਨਾ ਮਹਾਂਮਾਰੀ ਦੇ ਮਾਮਲੇ ਲੁਧਿਆਣਾ ਦੇ ਵਿੱਚ ਖਾਸ ਤੌਰ 'ਤੇ ਮੁੜ ਤੋਂ ਵੱਧਣ ਲੱਗ ਪਏ ਹਨ। ਸਕੂਲ ਖੁੱਲ੍ਹਣ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਉਜਵਲ ਭਵਿੱਖ ਦੀ ਆਸ ਹੋਈ ਸੀ, ਉਥੇ ਹੀ ਹੁਣ ਕੋਰੋਨਾ ਮਹਾਂਮਾਰੀ ਦਾ ਅਸਰ ਵੀ ਦਿਖਾਈ ਦੇਣ ਲੱਗਾ ਹੈ। ਲੁਧਿਆਣਾ ਦੇ ਕਈ ਸਕੂਲਾਂ ਦੇ ਵਿੱਚ ਕੋਰੋਨਾ ਦੇ ਕੇਸ ਵੱਧ ਰਹੇ ਹਨ, ਜਿਸ ਦੇ ਮੱਦੇਨਜ਼ਰ ਇਨ੍ਹਾਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਖਾਸ ਕਰਕੇ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਗਾਲਿਬ ਕਲਾਂ ਦੇ ਵਿੱਚ ਇੱਕ ਅਧਿਆਪਕਾ ਦੀ ਕੋਰੋਨਾ ਨਾਲ ਮੌਤ ਵੀ ਹੋ ਚੁੱਕੀ ਹੈ। ਇੰਨਾ ਹੀ ਨਹੀਂ ਸਰਕਾਰੀ ਸਕੂਲ ਚੌਂਤਾ ਵਿਖੇ 30 ਤੋਂ ਵੱਧ ਬੱਚੇ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ।

ਸਕੂਲਾਂ 'ਚ ਕੋਰੋਨਾ ਕੇਸ ਵੱਧ ਹੋਣ ਦੇ ਬਾਵਜੂਦ ਵਿਦਿਆਰਥੀ ਨਹੀਂ ਕਰ ਰਹੇ ਪਾਲਣਾ

ਈਟੀਵੀ ਭਾਰਤ ਦੀ ਟੀਮ ਵੱਲੋਂ ਜਦੋਂ ਲੁਧਿਆਣਾ ਦੇ ਹਾਊਸਿੰਗ ਬੋਰਡ ਸਰਕਾਰੀ ਮਿਡਲ ਸਮਾਰਟ ਸਕੂਲ ਦਾ ਜਾਇਜ਼ਾ ਲਿਆ ਗਿਆ ਤਾਂ ਕਈ ਵਿਦਿਆਰਥੀ ਬਿਨ੍ਹਾਂ ਮਾਸਕ ਤੋਂ ਹੀ ਸਕੂਲ ਵਿੱਚ ਘੁੰਮ ਰਹੇ ਸਨ। ਕਈ ਵਿਦਿਆਰਥੀ ਘਰੋਂ ਹੀ ਬਿਨ੍ਹਾਂ ਮਾਸਕ ਤੋਂ ਸਕੂਲ ਪਹੁੰਚ ਰਹੇ ਸਨ। ਇਸ ਸਬੰਧੀ ਅਸੀਂ ਸਕੂਲ ਦੀ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਅੱਠ ਅਧਿਆਪਕਾਂ ਦੀ ਲੋੜ ਹੈ ਜਦੋਂ ਕਿ ਸਿਰਫ਼ ਚਾਰ ਅਧਿਆਪਕ ਹੀ ਇੱਥੇ ਪੜ੍ਹਾ ਰਹੇ ਬਨ। ਇਸ ਕਰਕੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਓਡੀਸ਼ਾ ’ਚ ਬਾਰੂਦੀ ਸੁਰੰਗ ’ਚ ਧਮਾਕਾ, ਬੀਐੱਸਐੱਫ ਜਵਾਨ ਜ਼ਖਮੀ

ਉਨ੍ਹਾਂ ਕਿਹਾ ਕਿ ਵੱਡੇ ਬੱਚੇ ਤਾਂ ਸਮਝ ਜਾਂਦੇ ਹਨ, ਪਰ ਛੋਟੇ ਬੱਚਿਆਂ ਨੂੰ ਸਮਝਾਉਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਸਿੱਖਿਆ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਦਿੱਤੇ ਨਿਰਦੇਸ਼ ਜ਼ਰੂਰ ਵਰਤੇ ਜਾ ਰਹੇ ਹਨ। ਬੱਚਿਆਂ ਦੇ ਹੱਥ ਵੀ ਵਾਰ ਵਾਰ ਧੁਆਏ ਜਾਂਦੇ ਹਨ, ਇਸ ਤੋਂ ਇਲਾਵਾ ਆਪਸ ਦੇ ਵਿੱਚ ਦਾ ਦਾਇਰਾ ਬਣਾ ਕੇ ਰੱਖਿਆ ਜਾਂਦਾ ਹੈ। ਪਰ ਸਕੂਲ ਦੇ ਵਿੱਚ ਥਾਂ ਦੇ ਮੁਤਾਬਕ ਉਨ੍ਹਾਂ ਦੇ ਵਿੱਚ ਦਾਇਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ABOUT THE AUTHOR

...view details