Pooja became an example for many ਲੁਧਿਆਣਾ :ਜ਼ਿੰਦਗੀ ਤੋਂ ਹਾਰ ਮੰਨ ਚੁੱਕੇ ਕੁਝ ਲੋਕਾਂ ਲਈ ਲੁਧਿਆਣਾ ਦੀ ਰਹਿਣ ਵਾਲੀ ਕੈਂਸਰ ਪੀੜਤ ਪੂਜਾ ਮਿਸਾਲ ਬਣੀ ਹੈ। ਪੂਜਾ ਟੈਕਸੀ ਚਲਾ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। 2018 ਵਿੱਚ ਪੂਜਾ ਨੂੰ ਜਦੋਂ ਪਤਾ ਲੱਗਾ ਕਿ ਉਹ ਕੈਂਸਰ ਦੀ ਮਰੀਜ਼ ਹੈ ਤਾਂ ਉਹ ਆਪਣਾ ਇਲਾਜ ਕਰਵਾਉਣ ਲਈ ਜਲੰਧਰ ਵਾਪਿਸ ਆ ਗਈ, ਜਿਸ ਤੋਂ ਬਾਅਦ ਕੁਝ ਸਮਾਂ ਜਲੰਧਰ ਰਹਿਣ ਤੋਂ ਬਾਅਦ ਹੁਣ ਲੁਧਿਆਣਾ ਆਪਣੀ ਇਕ ਸਹੇਲੀ ਦੇ ਘਰ ਆ ਕੇ ਰਹਿਣ ਲੱਗੇ, ਜਿਸ ਨਾਲ ਉਸ ਦੀ ਮੁਲਾਕਾਤ ਸੋਸ਼ਲ ਮੀਡੀਆ 'ਤੇ ਹੋਈ ਸੀ।
ਪੂਜਾ ਨੂੰ ਯੂਟਰਸ ਕੈਂਸਰ ਹੈ ਤੇ ਉਹ ਤੀਜੀ ਸਟੇਜ 'ਤੇ ਹੈ। ਮਾਤਾ-ਪਿਤਾ ਬਹੁਤ ਸਾਲ ਪਹਿਲਾਂ ਹੀ ਮਰ ਚੁੱਕੇ ਸਨ। ਪੂਜਾ ਖੁਦ ਕੁਝ ਸਮਾਂ ਪਹਿਲਾਂ ਅਰਬ ਦੇਸ਼ ਵਿੱਚ ਡਰਾਇਵਿੰਗ ਕਰਦੀ ਸੀ। ਬਿਮਾਰੀ ਕਰਕੇ ਵਾਪਸ ਜਾਣਾ ਪਿਆ ਅਤੇ ਹੁਣ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਅਤੇ ਨਾਲ ਟੈਕਸੀ ਚਲਾ ਕੇ ਆਪਣੇ ਇਲਾਜ ਲਈ ਪੈਸੇ ਇਕੱਠੇ ਕਰ ਰਹੀ ਹੈ।
ਇਲਾਜ ਲਈ ਖਰਚੇ ਲੱਖਾਂ ਰੁਪਏ :ਪੂਜਾ ਨੇ ਦੱਸਿਆ ਕਿ ਉਸ ਨੂੰ ਕੈਂਸਰ ਦੀ ਬੀਮਾਰੀ ਹੈ, ਇਸ ਬਾਰੇ ਉਸ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਉਹ ਇਕ ਦਿਨ ਬੇਹੋਸ਼ ਹੋ ਕੇ ਡਿੱਗ ਗਈ। ਹਸਪਤਾਲ ਲੈ ਕੇ ਗਏ ਤਾਂ ਟੈਸਟ ਕਰਵਾਉਣ ਮਗਰੋਂ ਪਤਾ ਲੱਗਿਆ ਕਿ ਉਸ ਨੂੰ ਕੈਂਸਰ ਹੈ, ਉਹ ਵੀ ਤੀਜੇ ਪੜਾਅ ਉਤੇ। ਉਸ ਨੇ ਦੱਸਿਆ ਕਿ ਉਹ ਕਈ ਕੀਮੋ ਥੈਰੇਪੀ ਅਤੇ ਰੇਡੀਏਸ਼ਨ ਕਰਵਾ ਚੁੱਕੀ ਹੈ ਪਰ ਠੀਕ ਨਹੀਂ ਹੋ ਸਕੀ। ਲੱਖਾਂ ਰੁਪਿਆ ਉਹ ਇਲਾਜ ਲਈ ਖਰਚ ਚੁੱਕੀ ਹੈ। ਇਹੀ ਕਾਰਨ ਹੈ ਕਿ ਉਸ ਨੂੰ ਅਰਬ ਦੇਸ਼ ਤੋਂ ਵਾਪਸ ਆਉਣਾ ਪਿਆ ਅਤੇ ਹੁਣ ਉਹ ਟੈਕਸੀ ਚਲਾ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ।
ਇਹ ਵੀ ਪੜ੍ਹੋ :Simranjit Singh Mann Twitter Ban: ਅੰਮ੍ਰਿਤਪਾਲ ਸਿੰਘ ਤੋਂ ਬਾਅਦ ਹੁਣ ਸਿਮਰਨਜੀਤ ਮਾਨ 'ਤੇ ਕਾਰਵਾਈ ! ਭਾਰਤ 'ਚ ਟਵਿੱਟਰ ਅਕਾਊਂਟ ਬੈਨ
ਸਾਂਝੇਦਾਰੀ 'ਤੇ ਖਰੀਦੀ ਟੈਕਸੀ :ਪੂਜਾ ਆਪਣੇ ਦੋਸਤ ਕਮਲਜੀਤ ਕੌਰ ਦੇ ਨਾਲ ਰਹਿੰਦੀ ਹੈ ਜਿਸ ਦਾ ਪਤੀ ਵੀ ਡਰਾਇਵਿੰਗ ਕਰਦਾ ਹੈ। ਹਾਲਾਂਕਿ ਉਹ ਖੁਦ ਛੋਟੇ ਜਿਹੇ ਘਰ ਦੇ ਵਿੱਚ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਉਸ ਨੇ ਪੂਜਾ ਨੂੰ ਸਹਾਰਾ ਦਿੱਤਾ। ਉਸ ਦੇ ਨਾਲ ਸਾਂਝੇਦਾਰੀ ਕਰ ਕੇ ਟੈਕਸੀ ਖਰੀਦੀ, ਜਿਸ ਨੂੰ ਪੂਜਾ ਚਲਾਉਂਦੀ ਹੈ। ਕਮਲਜੀਤ ਕੌਰ ਦਾ ਖੁਦ ਦਾ ਵੀ ਪਰਿਵਾਰ ਹੈ। ਉਨ੍ਹਾਂ ਦੱਸਿਆ ਕਿ ਪੂਜਾ ਬਹੁਤ ਮੁਸ਼ਕਿਲ ਦੇ ਵਿੱਚ ਹੈ ਉਸ ਕੋਲ ਆਪਣੇ ਆਪ੍ਰੇਸ਼ਨ ਲਈ ਪੈਸੇ ਵੀ ਨਹੀਂ ਹਨ। ਉਸਨੂੰ ਪੈਸਿਆਂ ਦੀ ਲੋੜ ਨਹੀਂ ਹੈ ਜੇਕਰ ਕੋਈ ਉਸ ਦਾ ਆਪਰੇਸ਼ਨ ਕਰਵਾ ਦੇਵੇ ਤਾਂ ਉਹ ਆਪਣੀ ਬਾਕੀ ਦੀ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰ ਸਕੇਗੀ।
ਇਹ ਵੀ ਪੜ੍ਹੋ :Kotakpura Golikand: ਸੁਮੇਧ ਸੈਣੀ, ਉਮਰਾਨੰਗਲ ਤੇ ਚਰਨਜੀਤ ਸ਼ਰਮਾ ਦੀ ਅਗਾਊਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਅੱਜ
ਆਪ੍ਰੇਸ਼ਨ ਦੀ ਅਪੀਲ:ਪੂਜਾ ਕਈ ਵਾਰ ਇਲਾਜ ਕਰਵਾ ਚੁੱਕੀ ਹੈ ਪਰ ਹਾਲੇ ਤੱਕ ਤੰਦਰੁਸਤ ਨਹੀਂ ਹੋਈ। ਹੁਣ ਵੀ ਉਸ ਨੂੰ ਕਾਫੀ ਸਮੱਸਿਆਵਾਂ ਹਨ। ਇਸ ਦੇ ਬਾਵਜੂਦ ਉਸ ਦੀ ਜ਼ਿੰਦਾਦਿਲੀ ਹੈ ਕਿ ਉਹ ਟੈਕਸੀ ਚਲਾਉਂਦੀ ਹੈ ਰਾਤ ਦੇ 12 ਵਜੇ ਤੱਕ ਲੋਕਾਂ ਨੂੰ ਉਹਨਾਂ ਦੀਆਂ ਮੰਜ਼ਿਲ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ ਅਤੇ ਜੋ ਪੈਸੇ ਕਮਾਉਂਦੀ ਹੈ ਉਸ ਵਿਚੋਂ ਕੁਝ ਹਿੱਸਾ ਆਪਣੇ ਇਲਾਜ ਲਈ ਰੱਖਦੀ ਹੈ ਅਤੇ ਕੁਝ ਹਿੱਸਾ ਕਮਲਜੀਤ ਕੌਰ ਨੂੰ ਦਿੰਦੀ ਹੈ। ਪੂਜਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੈ ਜੇਕਰ ਕੋਈ ਉਸ ਦਾ ਆਪ੍ਰੇਸ਼ਨ ਕਰਵਾ ਦੇਵੇ ਇਹ ਬਹੁਤ ਨੇਕ ਕੰਮ ਹੋਵੇਗਾ ਕਿਉਂਕਿ ਪੂਜਾ ਆਰਥਿਕ ਤੌਰ ਉਤੇ ਬਹੁਤ ਕਮਜ਼ੋਰ ਹੈ।