ਲੁਧਿਆਣਾ: ਜ਼ਿਲ੍ਹੇ ਪ੍ਰਾਚੀਨ ਸੰਗਲਾ ਸ਼ਵਾਲਾ ਮੰਦਿਰ ਦੇ ਵਿੱਚ ਅੱਜ ਦੇਰ ਸ਼ਾਮ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਸ਼ਖਸ ਅੱਧਨੰਗੀ ਹਾਲਤ ਦੇ ਵਿੱਚ ਮੰਦਿਰ ਅੰਦਰ ਦਾਤ ਲੈ ਕੇ ਦਾਖਲ ਹੋ ਗਿਆ। ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਉਸ ਦੇ ਮੰਦਰ ਵਿੱਚ ਦਾਖਲ ਹੋਣ ਤੋਂ ਬਾਅਦ ਸ਼ਰਧਾਲੂ ਡਰ ਗਏ ਅਤੇ ਤੁਰੰਤ ਸ਼ਰਧਾਲੂਆਂ ਦੀ ਮਦਦ ਦੇ ਨਾਲ ਅਤੇ ਮੰਦਿਰ ਦੇ ਪੁਜਾਰੀ ਦੀ ਸੁਰੱਖਿਆ ਵਿੱਚ ਤਾਇਨਾਤ ਮੁਲਾਜ਼ਮਾਂ ਦੀ ਮਦਦ ਦੇ ਨਾਲ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਜਿਹੀ ਹਾਲਤ ਵਿੱਚ ਉਸ ਦੇ ਮੰਦਿਰ ਵਿੱਚ ਦਾਖਲ ਹੋਣ ਨਾਲ ਸ਼ਰਧਾਲੂਆਂ ਨੇ ਸਵਾਲ ਖੜੇ ਕੀਤੇ ਅਤੇ ਕਿਹਾ ਹੈ ਕਿ ਉਸ ਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਸ ਨੇ ਧਾਰਮਿਕ ਭਾਵਨਾਵਾਂ ਨੂੰ ਢਾਹ ਲਾਈ ਹੈ।
ਮੰਦਿਰ ਅਤੇ ਧਰਮ ਦੀ ਬੇਅਦਬੀ:ਮੰਦਿਰ ਦੇ ਮਹੰਤ ਦਿਨੇਸ਼ ਨੇ ਕਿਹਾ ਕਿ ਸਾਵਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਸੰਗਲਾ ਸਿਵਾਲਾ ਮੰਦਿਰ ਪੂਰੇ ਦੇਸ਼ ਭਰ ਦੇ ਵਿੱਚ ਕਾਫੀ ਪ੍ਰਚਲਿਤ ਹੈ । ਦੂਰ-ਦੂਰ ਤੋਂ ਸੰਗਤਾਂ ਇੱਥੇ ਨਤਮਸਤਕ ਹੋਣ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ 15 ਤਰੀਕ ਨੂੰ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਹੈ। ਜਿਸ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ ਅਤੇ ਇਸੇ ਤਰ੍ਹਾਂ ਕਿਸੇ ਦਾ ਮੰਦਿਰ ਦੇ ਵਿੱਚ ਅਜਿਹੇ ਹਾਲਤ ਦੇ ਵਿੱਚ ਹਥਿਆਰ ਲੈ ਕੇ ਦਾਖਲ ਹੋ ਜਾਣਾ ਸੁਰੱਖਿਆ ਨੂੰ ਵੀ ਚੁਣੌਤੀ ਹੈ ਅਤੇ ਮੰਦਿਰ ਅਤੇ ਧਰਮ ਦੀ ਵੀ ਬੇਅਦਬੀ ਹੈ।
- ਕੈਪਟਨ ਅਮਰਿੰਦਰ ਸਿੰਘ ਦੀ ਧੀ ਅਤੇ ਕੈਬਨਿਟ ਮੰਤਰੀ ਜੋੜਾ ਮਾਜਰਾ ਵਿਚਾਲੇ ਤਿੱਖੀ ਬਹਿਸ, ਜਾਣੋ ਮਾਮਲਾ
- ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੁਧਾਰੂ ਪਸ਼ੂਆਂ 'ਚ ਮਹਾਮਾਰੀ ਫੈਲਣ ਦਾ ਖ਼ਤਰਾ, ਕਿਵੇਂ ਕੀਤਾ ਜਾਵੇ ਪਸ਼ੂਆਂ ਦਾ ਬਚਾਅ, ਜਾਣੋ ਖ਼ਾਸ ਰਿਪੋਰਟ ਰਾਹੀਂ
- ਸੀਐੱਮ ਮਾਨ ਦੀ ਵਿਰੋਧੀਆਂ ਨੂੰ ਦੋ ਟੁੱਕ, ਕਿਹਾ-ਫਿਲਹਾਲ ਕਰ ਰਿਹਾ ਹੜ੍ਹ ਪੀੜਤਾਂ ਦੀ ਮਦਦ, ਤੁਹਾਡੇ ਨਾਲ ਮੁੜ ਕੇ ਕਰਾਂਗੇ ਸਿਆਸਤ ਦੀ ਗੱਲ