ਪੰਜਾਬ

punjab

ETV Bharat / state

'ਆਪ' ਦੀ ਸਰਕਾਰ ਦੇ ਫ਼ੈਸਲੇ 'ਤੇ ਭਖੇ ਪੰਜਾਬ ਭਰ ਦੇ ਡਿਪੂ ਹੋਲਡਰ - ਪੰਜਾਬ ਭਰ ਦੇ ਡਿਪੂ ਹੋਲਡਰਾਂ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਭਰ ਦੇ ਡਿਪੂ ਹੋਲਡਰਾਂ ਲਈ ਇਹ ਫੁਰਮਾਨ ਬੀਤੇ ਦਿਨ੍ਹੀਂ ਜਾਰੀ ਕੀਤਾ ਸੀ ਕਿ ਲਾਭਪਾਤਰੀਆਂ ਲਈ ਡਿਪੂਆਂ ਤੋਂ ਮੁਫ਼ਤ ਵਿੱਚ ਮਿਲਣ ਵਾਲਾ ਰਾਸ਼ਨ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ। ਜਿਸ ਨੂੰ ਲੈ ਕੇ ਹੁਣ ਪੰਜਾਬ ਭਰ ਦੇ ਡਿਪੂ ਹੋਲਡਰ ਤੱਤੇ ਹੋ ਗਏ ਹਨ।

'ਆਪ' ਦੀ ਸਰਕਾਰ ਦੇ ਫ਼ੈਸਲੇ ਤੇ ਭਖੇ ਪੰਜਾਬ ਭਰ ਦੇ ਡਿਪੂ ਹੋਲਡਰ
'ਆਪ' ਦੀ ਸਰਕਾਰ ਦੇ ਫ਼ੈਸਲੇ ਤੇ ਭਖੇ ਪੰਜਾਬ ਭਰ ਦੇ ਡਿਪੂ ਹੋਲਡਰ

By

Published : Apr 2, 2022, 3:51 PM IST

ਲੁਧਿਆਣਾ: ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਭਰ ਦੇ ਡਿਪੂ ਹੋਲਡਰਾਂ ਲਈ ਇਹ ਫੁਰਮਾਨ ਬੀਤੇ ਦਿਨ੍ਹੀਂ ਜਾਰੀ ਕੀਤਾ ਸੀ ਕਿ ਲਾਭਪਾਤਰੀਆਂ ਲਈ ਡਿਪੂਆਂ ਤੋਂ ਮੁਫ਼ਤ ਵਿੱਚ ਮਿਲਣ ਵਾਲਾ ਰਾਸ਼ਨ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ। ਜਿਸ ਨੂੰ ਲੈ ਕੇ ਹੁਣ ਪੰਜਾਬ ਭਰ ਦੇ ਡਿਪੂ ਹੋਲਡਰ ਤੱਤੇ ਹੋ ਗਏ ਹਨ।

'ਆਪ' ਦੀ ਸਰਕਾਰ ਦੇ ਫ਼ੈਸਲੇ ਤੇ ਭਖੇ ਪੰਜਾਬ ਭਰ ਦੇ ਡਿਪੂ ਹੋਲਡਰ

ਪੰਜਾਬ ਭਰ ਵਿੱਚ 18 ਹਜ਼ਾਰ ਦੇ ਕਰੀਬ ਡਿਪੂ ਹੋਲਡਰ ਨੇ ਜਿਨ੍ਹਾਂ ਦੇ ਮੁੱਖ ਅਹੁਦੇਦਾਰਾਂ ਦੀ ਅੱਜ ਲੁਧਿਆਣਾ ਵਿਖੇ ਸਥਾਨਕ ਸਰਕਟ ਹਾਊਸ ਵਿੱਚ ਬੈਠਕ ਹੋਈ। ਇਸ ਦੌਰਾਨ ਪੰਜਾਬ ਡਿਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨਵੀਂ-ਨਵੀਂ ਬਣੀ ਹੈ, ਉਨ੍ਹਾਂ ਨੂੰ ਕੰਮ ਕਿਵੇਂ ਕਰਨਾ ਹੈ ਇਹੀ ਨਹੀਂ ਪਤਾ ਜੋ ਮਨ ਵਿੱਚ ਆਉਂਦਾ ਹੈ ਕਹਿ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਪੱਕੀ ਤਨਖ਼ਾਹ ਲਗਾਈ ਜਾਵੇ ਜਾਂ ਫਿਰ ਜੋ ਬਕਾਇਆ ਕਮਿਸ਼ਨ ਹੈ ਉਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਹਾਲੇ ਤੱਕ ਸਾਡੇ ਨਾਲ ਮਿਲਿਆ ਹੀ ਨਹੀਂ, ਜ਼ਮੀਨੀ ਪੱਧਰ ਤੇ ਕੰਮ ਕਿਵੇਂ ਕਰਨਾ ਹੈ ਇਸ ਬਾਰੇ ਕੋਈ ਗੱਲ ਹੀ ਨਹੀਂ ਹੋਈ, ਸਿਰਫ਼ ਮੀਡੀਆ ਦੇ ਵਿੱਚ ਐਲਾਨ ਹੀ ਕੀਤੇ ਜਾ ਰਹੇ ਹਨ।

'ਆਪ' ਦੀ ਸਰਕਾਰ ਦੇ ਫ਼ੈਸਲੇ ਤੇ ਭਖੇ ਪੰਜਾਬ ਭਰ ਦੇ ਡਿਪੂ ਹੋਲਡਰ

ਪੰਜਾਬ ਡਿਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਨਵੀਂ ਸਰਕਾਰ ਬਣੀ ਹੈ ਅਤੇ ਨਵੇਂ-ਨਵੇਂ ਵਿਧਾਇਕ ਬਣੇ ਹਨ। ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕੰਮ ਕਿਵੇਂ ਹੁੰਦਾ ਹੈ। ਉਹ ਸੋਸ਼ਲ ਮੀਡੀਆ ਤੇ ਵੱਡੇ-ਵੱਡੇ ਬਿਆਨ ਦਿੰਦਿਆਂ ਉਨ੍ਹਾਂ ਕਿਹਾ ਡਿਪੂ ਹੋਲਡਰਾਂ ਨੂੰ ਉਹ ਚੋਰ ਕਹਿ ਰਹੇ ਹਨ।

ਜਦੋਂਕਿ ਡਿਪੂ ਹੋਲਡਰ ਹੀ ਉਹ ਲੋਕ ਹਨ ਜਿਨ੍ਹਾਂ ਨੇ ਕੋਰੋਨਾ ਮਾਹਾਵਾਰੀ ਦੇ ਦੌਰਾਨ ਲੋਕਾਂ ਦੇ ਘਰ-ਘਰ ਤੱਕ ਅਨਾਜ ਪਹੁੰਚਾਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦੇ ਘਰਾਂ ਤੱਕ ਅਨਾਜ ਪਹੁੰਚਾਉਣਾ ਹੈ ਤਾਂ ਸਰਕਾਰ ਨੂੰ ਇਸ ਵਿੱਚ ਕਮਿਸ਼ਨ ਹੋਣੀ ਚਾਹੀਦੀ ਹੈ ਜਦੋਂ ਕਿ ਉਨ੍ਹਾਂ ਦੀ 22 ਮਹੀਨਿਆਂ ਦੀ ਕਮਿਸ਼ਨ ਬਕਾਇਆ ਪਈ ਹੈ, ਜੋ ਹਾਲੇ ਤੱਕ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਆਉਂਦੇ ਦਿਨ੍ਹਾਂ 'ਚ ਜੇਕਰ ਸਾਡਾ ਮਸਲਾ ਹੱਲ ਨਾ ਹੋਇਆ ਤਾਂ ਉਹ ਭੁੱਖ ਹੜਤਾਲ ਤੇ ਬੈਠ ਜਾਣਗੇ।

'ਆਪ' ਦੀ ਸਰਕਾਰ ਦੇ ਫ਼ੈਸਲੇ ਤੇ ਭਖੇ ਪੰਜਾਬ ਭਰ ਦੇ ਡਿਪੂ ਹੋਲਡਰ
ਉਧਰ ਦੂਜੇ ਪਾਸੇ ਡਿਪੂ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਨੇ ਕਿਹਾ ਕਿ ਸਾਡੀ ਸਰਕਾਰ ਪੱਕੀ ਤਨਖਾਹ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਮਾਡਲ ਦੀ ਗੱਲ ਕਰਦੇ ਹਨ। ਜਦੋਂ ਕਿ ਦਿੱਲੀ ਵਿੱਚ ਡਿਪੂ ਹੋਲਡਰਾਂ ਨੂੰ 200 ਉਹ ਰੁਪਏ ਕਮਿਸ਼ਨ ਮਿਲਦਾ ਹੈ ਜਦੋਂ ਕਿ ਪੰਜਾਬ ਵਿੱਚ ਟੈਕਸ ਕੱਟ ਕੇ 48 ਰੁਪਏ ਹੀ ਕਮਿਸ਼ਨ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਘੱਟ ਹੈ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਲਈ ਉਨ੍ਹਾਂ ਨੂੰ ਹੋਰ ਪੈਸੇ ਖਰਚਣੇ ਪੈਣਗੇ। ਜਦੋਂ ਕਿ ਸਰਕਾਰ ਨੇ ਇਸ ਬਾਰੇ ਡਿਪੂ ਹੋਲਡਰਾਂ ਨਾਲ ਹੁਣ ਤੱਕ ਕੋਈ ਗੱਲ ਹੀ ਨਹੀਂ ਕੀਤੀ।

ਇਹ ਵੀ ਪੜ੍ਹੋ:ਇਨਾਇਤਪੁਰਾ ਘਟਨਾ ਤੋਂ ਬਾਅਦ ਇਸ ਪਿੰਡ ਨੇ ਕੀਤਾ ਗੁੱਜਰਾਂ ਦਾ ਬਾਈਕਾਟ

ABOUT THE AUTHOR

...view details