ਸਹਾਇਕ ਮਲੇਰੀਆ ਅਫ਼ਸਰ ਦਲਬੀਰ ਸਿੰਘ ਨੇ ਕਿਹਾ ਲੁਧਿਆਣਾ : ਪੰਜਾਬ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਲਗਾਤਾਰ ਇਜਾਫ਼ਾ ਹੋ ਰਿਹਾ ਹੈ, ਪਿਛਲੇ ਸਾਲ ਨਾਲੋਂ ਡੇਂਗੂ ਦੇ ਸੂਬੇ ਵਿੱਚ ਡਬਲ ਕੇਸ ਸਾਹਮਣੇ ਆਏ ਹਨ। ਸਿਹਤ ਮਹਿਕਮੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਿਕ ਪੰਜਾਬ ਵਿੱਚ 3475 ਡੇਂਗੂ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਪਿਛਲੇ ਸਾਲ ਸਤੰਬਰ ਮਹੀਨੇ (Dengue in Punjab 2023) ਵਿੱਚ 1739 ਕੇਸ ਸਨ।
ਲੁਧਿਆਣਾ ਵਿੱਚ ਡੇਂਗੂ ਦੇ ਪਿਛਲੇ 4 ਸਾਲ ਦੇ ਟੁੱਟੇ ਰਿਕਾਰਡ:ਇਸ ਸਬੰਧੀ ਗੱਲਬਾਤ ਕਰਦਿਆਂ ਲੁਧਿਆਣਾ ਦੇ ਸਹਾਇਕ ਮਲੇਰੀਆ ਅਫ਼ਸਰ ਦਲਬੀਰ ਸਿੰਘ ਨੇ ਕਿਹਾ ਕਿ ਸਭ ਤੋਂ ਜ਼ਿਆਦਾਤਰ ਕੇਸ ਬਠਿੰਡਾ, ਹੁਸ਼ਿਆਰਪੁਰ, ਪਟਿਆਲਾ ਤੇ ਲੁਧਿਆਣਾ ਤੋਂ ਸਾਹਮਣੇ ਆ ਰਹੇ ਹਨ। ਇੱਕਲੇ ਲੁਧਿਆਣਾ ਵਿੱਚ ਹੀ ਡੇਂਗੂ ਕੇਸਾਂ ਦੇ ਪਿਛਲੇ 4 ਸਾਲ ਦੇ ਰਿਕਾਰਡ ਟੁੱਟ ਗਏ ਹਨ। ਲੁਧਿਆਣਾ ਵਿੱਚ ਡੇਂਗੂ ਦੇ ਅੱਜ ਤੱਕ 192 ਕੇਸ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਸਤੰਬਰ ਮਹੀਨੇ ਵਿੱਚ 2022 ਵਿੱਚ 70 ਡੇਂਗੂ ਦੇ ਕੇਸਾਂ ਦੀ ਪੁਸ਼ਟੀ ਹੋਈ ਸੀ। ਇਸ ਸਾਲ ਦੁੱਗਣੇ ਨਾਲੋਂ ਵੀ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ।
ਸਰਕਾਰ ਤੇ ਸਿਹਤ ਮਹਿਕਮੇ ਵੱਲੋਂ 'ਡੇਂਗੂ ਉੱਤੇ ਵਾਰ' ਨਾਂ ਦੀ ਮੁਹਿੰਮ ਸ਼ੁਰੂ:ਸਹਾਇਕ ਮਲੇਰੀਆ ਅਫ਼ਸਰ ਦਲਬੀਰ ਸਿੰਘ ਨੇ ਕਿਹਾ ਕਿ ਡੇਂਗੂ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਕਾਰਨ ਪੰਜਾਬ ਸਰਕਾਰ ਤੇ ਸਿਹਤ ਮਹਿਕਮੇ ਵੱਲੋਂ ਹਰ ਸ਼ੁੱਕਰਵਾਰ 'ਡੇਂਗੂ ਉੱਤੇ ਵਾਰ' ਨਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਹਰ ਸ਼ੁੱਕਰਵਾਰ ਨੂੰ ਆਪਣੇ ਘਰਾਂ ਦੇ ਕੂਲਰ, ਫਰਿੱਜ਼, ਟਾਇਰ, ਗਮਲਿਆਂ ਵਿੱਚ ਵਾਧੂ ਪਾਣੀ, ਟੈਂਕੀਆਂ ਆਦਿ ਸਾਫ਼ ਰੱਖਣ ਦੀ ਅਪੀਲ ਕੀਤੀ ਗਈ ਹੈ, ਕਿਉਂਕਿ ਡੇਂਗੂ ਸਾਫ ਪਾਣੀ ਵਿੱਚ ਹੀ ਹੁੰਦਾ ਹੈ ਅਤੇ ਇਸ ਦਾ ਲਾਰਵਾ ਵੀ ਸਾਫ਼ ਪਾਣੀ ਦੇ ਵਿੱਚੋਂ ਮਿਲਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ਦੇ ਵਿੱਚ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਤੁਹਾਡਾ ਸਰੀਰ ਕੱਪੜਿਆਂ ਦੇ ਨਾਲ ਢੱਕਿਆ ਰਹੇ।
ਪੋਸ਼ ਇਲਾਕਿਆਂ ਵਿੱਚ ਡੇਂਗੂ ਦੇ ਵੱਧ ਕੇਸ ਆਏ ਸਾਹਮਣੇ:ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ 4 ਸਾਲਾਂ ਦੇ ਰਿਕਾਰਡ ਟੁੱਟ ਗਏ ਹਨ, ਲੁਧਿਆਣਾ ਦੇ ਵਿੱਚ ਹੁਣ ਤਕ 192 ਡੇਂਗੂ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ ਪਿਛਲੇ ਸਾਲ ਸਤੰਬਰ ਮਹੀਨੇ ਤੱਕ 70 ਕੇਸ ਹੀ ਡੇਂਗੂ ਦੇ ਸਾਹਮਣੇ ਆਏ ਸਨ। ਲੁਧਿਆਣਾ ਦੇ ਜਿਨ੍ਹਾਂ ਇਲਾਕਿਆਂ ਦੇ ਵਿੱਚੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਉਨ੍ਹਾਂ ਦੇ ਵਿੱਚ ਪੋਸ਼ ਇਲਾਕੇ, ਹਰਗੋਬਿੰਦਪੁਰਾ, ਫ਼ੀਲਡ ਗੰਜ, ਬੀ.ਆਰ.ਐਸ ਨਗਰ, ਸਿਵਲ ਲਾਈਨਜ ਸ਼ਾਮਲ ਹਨ।
ਜਾਗਰੂਕਤਾ ਤੇ ਬਚਾਅ ਹੀ ਡੇਂਗੂ ਦਾ ਮੁੱਖ ਇਲਾਜ:ਸਹਾਇਕ ਮਲੇਰੀਆ ਅਫਸਰ ਨੇ ਕਿਹਾ ਹੈ ਕਿ ਜਾਗਰੂਕਤਾ ਅਤੇ ਬਚਾਅ ਹੀ ਡੇਂਗੂ ਦਾ ਮੁੱਖ ਇਲਾਜ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਸੀਂ ਜਾਗਰੂਕ ਰਹਾਂਗੇ। ਉਨ੍ਹਾਂ ਡੇਂਗੂ ਤੋਂ ਬਚੇ ਰਹਾਂਗੇ। ਤੇਜ਼ ਬੁਖਾਰ, ਅੱਖਾਂ ਵਿੱਚ ਦਰਜ, ਮਾਂਸਪੇਸ਼ੀਆਂ ਵਿੱਚ ਦਰਦ, ਅੱਖਾਂ ਲਾਲ ਹੋਣਾ, ਮੂੰਹ, ਨੱਕ ਅਤੇ ਮਸੂੜਿਆਂ ਵਿੱਚ ਲਹੂ ਵੱਗਣਾ ਆਦਿ ਇਸ ਦੇ ਮੁੱਖ ਲੱਛਣ ਹਨ।
ਡਾਕਟਰਾਂ ਵੱਲੋਂ ਦਿੱਤੇ ਜਾ ਰਹੇ ਅਸਤੀਫੇ:ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਭਾਰੀ ਕਮੀ ਹੈ। 192 ਕੇਸ ਆਉਣ ਦੇ ਬਾਵਜੂਦ ਹੈਰਾਨੀ ਦੀ ਗੱਲ ਹੈ ਕਿ ਸਿਵਲ ਹਸਪਤਾਲ ਵਿੱਚ ਇੱਕ ਵੀ ਡੇਂਗੂ ਦਾ ਮਰੀਜ਼ ਦਾਖਲ ਨਹੀਂ ਹੈ। ਪਿਛਲੇ 10 ਦਿਨਾਂ ਵਿੱਚ ਲੁਧਿਆਣਾ ਸਿਵਲ ਹਸਪਤਾਲ ਵਿੱਚੋਂ ਡਾਕਟਰ ਸਣੇ 5 ਸਟਾਫ਼ ਮੈਂਬਰ ਅਸਤੀਫਾ ਦੇ ਚੁੱਕੇ ਹਨ। ਹਾਲਾਂਕਿ, ਉਨ੍ਹਾਂ ਨੇ ਅਸਤੀਫਾ ਦੇਣ ਦਾ ਕਾਰਨ ਨਿੱਜੀ ਦੱਸਿਆ ਹੈ। ਜਿਸ ਕਰਕੇ ਸਿਵਲ ਹਸਪਤਾਲ 'ਤੇ ਬੋਝ ਹੋਰ ਵੱਧ ਗਿਆ ਹੈ ਤੇ 50 ਫ਼ੀਸਦੀ ਤੱਕ ਸਿਵਲ ਹਸਪਤਾਲ ਵਿੱਚ ਸਟਾਫ ਦੀ ਕਮੀ ਹੈ।
ਸਹਾਇਕ ਮਲੇਰੀਆ ਅਫ਼ਸਰ ਦਲਬੀਰ ਸਿੰਘ ਦਾ ਬਿਆਨ ਲੁਧਿਆਣਾ ਦੇ ਐਡੀਸ਼ਨਲ ਸਿਵਲ ਸਰਜਨ ਡਾਕਟਰ ਕਟਾਰੀਆ ਨੇ ਕਿਹਾ ਕਿ ਨਵੀਂ ਭਰਤੀ ਹੋ ਰਹੀ ਹੈ। ਡਾਕਟਰ ਕਟਾਰੀਆ ਨੇ ਕਿਹਾ ਕਿ ਸਟਾਫ ਦੀ ਕਮੀ ਜ਼ਰੂਰ ਹੈ, ਪਰ ਡਾਕਟਰ ਦੇ ਅਸਤੀਫਾ ਦੇਣ ਦਾ ਕਾਰਨ ਨਿੱਜੀ ਤੇ ਸਟਾਫ ਦੀ ਪ੍ਰਮੋਸ਼ਨ ਲਈ ਹੋਰ ਪੜ੍ਹਾਈ ਕਰਨ ਦਾ ਹਵਾਲਾ ਦੇ ਕੇ ਹੀ ਆਪਣੀ ਡਿਊਟੀ ਛੱਡੀ ਹੈ।