ਪੰਜਾਬ

punjab

ਮੱਤੇਵਾੜਾ ਦੇ ਜੰਗਲਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

By

Published : Jul 10, 2022, 1:48 PM IST

ਮੱਤੇਵਾੜਾ ਦੇ ਵਿੱਚ ਵਾਤਾਵਰਨ (environment) ਪ੍ਰੇਮੀ, ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਹੈ। ਇਕੱਠ ਦੇ ਵਿੱਚ ਮੱਤੇਵਾੜਾ ਵਿਖੇ ਟੈਕਸਟਾਈਲ ਪਾਰਕ (Textile Park) ਲਾਉਣ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇੱਥੇ ਸਭ ਤੋਂ ਪਹਿਲਾਂ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਰਖਾਏ ਗਏ, ਉਸ ਤੋਂ ਬਾਅਦ ਸਟੇਜ ਲਾ ਕੇ ਪੰਜਾਬ ਸਰਕਾਰ (Government of Punjab) ਦੇ ਖ਼ਿਲਾਫ਼ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਇੱਕ ਜੁੱਟ ਹੋਏ।

ਮੱਤੇਵਾੜਾ ਦੇ ਜੰਗਲਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਮੱਤੇਵਾੜਾ ਦੇ ਜੰਗਲਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਲੁਧਿਆਣਾ: ਮੱਤੇਵਾੜਾ ਦੇ ਵਿੱਚ ਵਾਤਾਵਰਨ (environment) ਪ੍ਰੇਮੀ, ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਹੈ। ਇਕੱਠ ਦੇ ਵਿੱਚ ਮੱਤੇਵਾੜਾ ਵਿਖੇ ਟੈਕਸਟਾਈਲ ਪਾਰਕ (Textile Park) ਲਾਉਣ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇੱਥੇ ਸਭ ਤੋਂ ਪਹਿਲਾਂ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਰਖਾਏ ਗਏ, ਉਸ ਤੋਂ ਬਾਅਦ ਸਟੇਜ ਲਾ ਕੇ ਪੰਜਾਬ ਸਰਕਾਰ (Government of Punjab) ਦੇ ਖ਼ਿਲਾਫ਼ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਇੱਕ ਜੁੱਟ ਹੋਏ।

ਮੱਤੇਵਾੜਾ ਦੇ ਜੰਗਲਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਇਸ ਦੌਰਾਨ ਵਾਤਾਵਰਣ (environment) ਪ੍ਰੇਮੀਆਂ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ (Bhagwant Mann CM) ਬਣਨ ਤੋਂ ਬਾਅਦ ਬਦਲ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਾਡੇ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਦੀ, ਪਰ ਅੱਜ ਪੰਜਾਬ ਨੂੰ ਬਰਬਾਦ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਜ਼ੋਰ ਲਗਾ ਰਹੀ ਹੈ।

ਮੱਤੇਵਾੜਾ ਦੇ ਜੰਗਲਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਇਸ ਮੌਕੇ ਵਾਤਾਵਰਣ ਪ੍ਰੇਮੀਆਂ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਤਲੁਜ ਦਰਿਆ ਲੱਖਾਂ ਲੋਕਾਂ ਲਈ ਲਾਈਫ਼ ਲਾਈਨ ਹੈ ਅਤੇ ਜੇਕਰ ਇਸ ਨੂੰ ਵੀ ਉਜਾੜ ਦਿੱਤਾ ਗਿਆ ਤਾਂ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਮੱਤੇਵਾੜਾ ਦੇ ਜੰਗਲ (The forest of Mattewara) ਇਸ ਇਨਸਾਨ ਵੱਲੋਂ ਨਹੀਂ ਲਾਏ ਗਏ, ਸਗੋਂ ਇਹ ਕੁਦਰਤ ਦੀ ਦੇਣ ਹੈ ਅਤੇ ਇਸ ਨੂੰ ਕਿਸੇ ਵੀ ਸੂਰਤ ਦੇ ਵਿੱਚ ਸਹੀ ਨਹੀਂ ਹੈ।

ਮੱਤੇਵਾੜਾ ਦੇ ਜੰਗਲਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਜਦੋ ਵਿਰੋਧੀ ਪਾਰਟੀ ਸੀ, ਉਦੋਂ ਇਸ ਦਾ ਵਿਰੋਧ ਕਰਦੇ ਸਨ ਅਤੇ ਹੁਣ ਖੁਦ ਹੀ ਇਸ ਦੀ ਇਜਾਜ਼ਤ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਟੈਕਸਟਾਈਲ ਪਾਰਕ (Textile Park) ਕੀਤੇ ਹੋਰ ਵੀ ਬਣਾਏ ਜਾ ਸਕਦੇ ਹਨ, ਫੋਕਲ ਪੁਆਇੰਟ ਖਾਲੀ ਪਏ ਹਨ, ਪਰ ਉਸ ਥਾਂ ਤੇ ਇੰਡਸਟਰੀ ਲਾਉਣ ਦੀ ਥਾਂ ਹਰੇ-ਭਰੇ ਜੰਗਲ ਉਜਾੜੇ ਜਾ ਰਹੇ ਨੇ ਜੋ ਕਿ ਸਹੀ ਨਹੀਂ ਹੈ।

ਇਹ ਵੀ ਪੜ੍ਹੋ:ਮੀਂਹ 'ਚ ਸੜਕ ਬਣਾਉਣ ਵਾਲੇ ਮੁਲਾਜ਼ਮਾਂ 'ਤੇ ਹੋਈ ਇਹ ਕਾਰਵਾਈ

ABOUT THE AUTHOR

...view details