ਲੁਧਿਆਣਾ: ਪਿਛਲੇ ਦਿਨੀਂ ਲੁਧਿਆਣਾ ਦੀ ਗਿੱਲ ਕਲੋਨੀ ਵਿੱਚ ਇੱਕ ਨਿਹੰਗ ਸਿੰਘ ਦੇ ਹੋਏ ਕਤਲ ਦੇ ਮਾਮਲੇ ਵਿੱਚ ਨਿਹੰਗ ਜਥੇਬੰਦੀਆਂ ਵੱਲੋਂ ਪੁਲਿਸ ਅਤੇ ਪ੍ਰਸ਼ਾਸਨ ਤੋਂ ਇੱਕਜੁੱਟ ਹੋ ਕੇ ਮੰਗ ਕੀਤੀ ਗਈ ਕਿ ਇਸ ਘਟਨਾ ਵਿੱਚ ਨਾ ਸਿਰਫ਼ ਦੋ ਮੁਲਜ਼ਮ ਸ਼ਾਮਲ ਹਨ, ਸਗੋਂ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਜੋਕਿ ਕਤਲ ਵਿੱਚ ਸ਼ਾਮਲ ਸਨ। ਇਹ ਮੁਲਜ਼ਮ ਸੀ.ਸੀ.ਟੀ.ਵੀ. ਵਿੱਚ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਨਿਹੰਗ ਬਲਦੇਵ ਸਿੰਘ ਦੇ ਕਤਲ ਦੌਰਾਨ ਉਸ ਨੂੰ ਘੇਰ ਲਿਆ ਸੀ, ਉਹ ਵੀ ਬਰਾਬਰ ਦੇ ਹਿੱਸੇਦਾਰ ਹਨ ਅਤੇ ਉਨ੍ਹਾਂ 'ਤੇ ਵੀ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।
ਨਿਹੰਗ ਜਥੇਬੰਦੀ ਨੇ ਲੁਧਿਆਣਾ ਵਿੱਚ ਕੀਤੀ ਇਕੱਤਰਤਾ, ਬਲਦੇਵ ਸਿੰਘ ਦੇ ਕਤਲ ਮਾਮਲੇ 'ਚ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਰੱਖੀ ਮੰਗ - Nihang Baldev Singh Murder update
ਨਿਹੰਗ ਜਥੇਬੰਦੀ ਨੇ ਲੁਧਿਆਣਾ ਵਿੱਚ ਨਿਹੰਗ ਬਲਦੇਵ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਇਕੱਤਰਤਾ ਕੀਤੀ। ਬਲਦੇਵ ਸਿੰਘ ਨੂੰ ਘੇਰਨ ਵਾਲੇ ਤਿੰਨ ਹੋਰ ਮੁਲਜ਼ਮਾਂ ਖ਼ਿਲਾਫ਼ 302 ਤਹਿਤ ਕਾਰਵਾਈ ਦੀ ਮੰਗ ਨਿਹੰਗ ਸਿੰਘ ਜਥੇਬੰਦੀ ਨੇ ਕੀਤੀ। ਉਨ੍ਹਾਂ ਕਿਹਾ ਕਿਹਾ ਕਿ ਜੇ ਮੰਗ ਪੂਰੀ ਨਾ ਹੋਈ ਤਾਂ ਮਜਬੂਰੀ ਵਿੱਚ ਉਨ੍ਹਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਣਗੇ।
ਕਤਲ ਵਿੱਚ ਬਰਾਬਰ ਭਾਈਵਾਲ:ਜਥੇਬੰਦੀਆਂ ਨੇ ਕਿਹਾ ਕਿ ਜਦੋਂ ਨਿਹੰਗ ਕੋਈ ਕਾਰਵਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਹੁਣ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਤਿੰਨ ਨੂੰ ਰਿਹਾਅ ਕਰ ਦਿੱਤਾ ਹੈ ਜਦ ਕਿ ਉਹ ਵੀ ਕਤਲ ਵਿੱਚ ਬਰਾਬਰ ਭਾਈਵਾਲ ਨੇ। ਉਨ੍ਹਾਂ ਕਿਹਾ ਕਿ ਬਲਦੇਵ ਸਿੰਘ ਦੇ ਪਿਤਾ ਸਾਡੀ ਸੰਸਥਾ ਦੇ ਧਾਰਮਿਕ ਆਗੂ ਹਨ, ਉਨ੍ਹਾਂ ਦੇ ਲੜਕੇ ਦਾ ਇਸ ਤਰ੍ਹਾਂ ਕਤਲ ਹੋਣਾ ਮੰਦਭਾਗਾ ਹੈ, ਅਸੀਂ ਪੁਲਿਸ ਤੋਂ ਇਨਸਾਫ਼ ਦੀ ਉਮੀਦ ਕਰਦੇ ਹਾਂ, ਜੇਕਰ ਅਜਿਹਾ ਨਹੀਂ ਹੋਇਆ ਤਾਂ ਅਸੀਂ ਖੁਦ ਕਾਰਵਾਈ ਕਰਾਂਗੇ।
- ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਖੁਦ ਹੀ ਕੀਤਾ ਸੀ ਆਪਣੀ ਮਾਂ ਉੱਤੇ ਹਮਲਾ, ਪੜ੍ਹੋ ਹੋਰ ਕਿਹੜੇ ਹੋਏ ਖੁਲਾਸੇ ...
- ਕੀ ਜਥੇਦਾਰ 'ਤੇ ਹੁੰਦਾ ਹੈ ਸਿਆਸੀ ਪ੍ਰਭਾਵ ? ਪਹਿਲੇ ਜਥੇਦਾਰਾਂ ਦਾ ਕੀ ਰਿਹਾ ਹਾਲ- ਜਾਣਨ ਲਈ ਪੜ੍ਹੋ ਖਾਸ ਰਿਪੋਰਟ
- 15 ਪਾਰਟੀਆਂ... 27 ਆਗੂ...ਇਕਜੁੱਟਤਾ 'ਤੇ ਮਹਾਮੰਥਨ.. ਨਤੀਜਿਆਂ ਦਾ ਇੰਤਜ਼ਾਰ ਸ਼ਿਮਲਾ ਦੀ ਮੀਟਿੰਗ ਤੱਕ
ਬੇਰਹਿਮੀ ਨਾਲ ਕਤਲ: 15 ਜੂਨ ਨੂੰ ਰਾਤ ਸਾਢੇ ਅੱਠ ਵਜੇ ਦੇ ਕਰੀਬ ਪ੍ਰਿੰਸ ਅਤੇ ਅੰਕਿਤ ਨਾਂ ਦੇ ਦੋ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਨਿਹੰਗ ਬਲਦੇਵ ਸਿੰਘ ਉਰਫ ਜੱਸਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਵਿੱਚ ਖੁਲਾਸਾ ਹੋਇਆ ਸੀ ਕਿ ਪ੍ਰਿੰਸ ਬਲਦੇਵ ਸਿੰਘ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਨੂੰ ਲੈ ਕੇ ਦੋਹਾਂ ਵਿਚਕਾਰ ਤਕਰਾਰ ਬਾਜੀ ਚੱਲ ਰਹੀ ਸੀ ਅਤੇ ਆਪਣੇ ਦੋਸਤ ਅੰਕਿਤ ਅਤੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਉਸ ਨੇ ਬਲਦੇਵ ਦਾ ਕਤਲ ਕਰ ਦਿੱਤਾ ਜਿਸ ਦੀ ਉਮਰ 30 ਸਾਲ ਦੇ ਕਰੀਬ ਸੀ। ਇਸ ਵਾਰਦਾਤ ਦੀ ਵਿੱਚ ਸੀਸੀਟੀਵੀ ਅੰਦਰ ਤਿੰਨ ਹੋਰ ਮੁਲਜ਼ਮਾਂ ਵੀ ਪਿੱਛੇ ਭੱਜਦੇ ਹੋਏ ਵਿਖਾਈ ਦੇ ਰਹੇ ਹਨ। ਜਿਸ ਨੂੰ ਲੈ ਕੇ ਨਿਹੰਗ ਜਥੇਬੰਦੀਆਂ ਵੱਲੋਂ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹਾਂਲਾਕਿ ਪੁਲਿਸ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਪ੍ਰਿੰਸ ਅਤੇ ਅੰਕਿਤ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।