ਲੁਧਿਆਣਾ:ਸਮਰਾਲਾ ਅੰਦਰ ਨਾਜਾਇਜ਼ ਬਿਲਡਿੰਗਾਂ ਦਾ ਮੁੱਦਾ ਗਰਮਾ ਗਿਆ ਹੈ। ਨਾਜਾਇਜ਼ ਬਿਲਡਿੰਗਾਂ ਦੀ ਮਿਲੀਭਗਤ ਚ ਇੱਥੋਂ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿਲੋਂ ਦੀ ਸ਼ਮੂਲੀਅਤ ਦੇ ਵੀ ਇਲਜ਼ਾਮ ਲੱਗੇ ਹਨ। ਸਮਾਜ ਸੇਵਕ ਸ੍ਰੀਰਾਮ ਭੁੱਲਰ ਨੇ ਇਸ ਧੰਦੇ ਰਾਹੀਂ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਗਉਣ ਦੇ ਦੋਸ਼ ਲਗਾ, ਇਸ ਦੀ ਭਰਭਾਈ ਕਰਨ ਦੀ ਮੰਗ ਕੀਤੀ ਹੈ।
ਸ੍ਰੀਰਾਮ ਭੁੱਲਰ ਨੇ ਕਿਹਾ ਕਿ ਸਮਰਾਲਾ ਸ਼ਹਿਰ ਅੰਦਰ ਨਾਜਾਇਜ਼ ਬਿਲਡਿੰਗਾਂ ਦਾ ਧੰਦਾ ਜੋਰਾਂ ‘ਤੇ ਹੈ। ਉਨ੍ਹਾਂ ਦੱਸਿਆ ਕਿ ਨਕਸ਼ਾ ਪਾਸ ਕਰਾਏ ਬਿਨਾਂ ਅਤੇ ਫੀਸ ਜਮਾਂ ਕਰਾਏ ਬਿਨਾਂ ਹੀ ਬਿਲਡਿੰਗਾਂ ਬਣ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਚ ਵਿਧਾਇਕ ਅਮਰੀਕ ਢਿੱਲੋਂ ਦਾ ਵੀ ਹੱਥ ਹੈ। ਸਮਾਜ ਸੇਵੀ ਨੇ ਦੱਸਿਆ ਕਿ ਧੜਾਧੜ ਬਿਲਡਿੰਗਾਂ ਬਣ ਰਹੀਆਂ ਹਨ ਇੱਥੋਂ ਤੱਕ ਕਿ ਸਰਕਾਰੀ ਮਸ਼ੀਨਰੀ ਦੀ ਵੀ ਦੁਰਵਰਤੋਂ ਬਿਲਡਿੰਗਾਂ ਬਣਾਉਣ ਲਈ ਕੀਤੀ ਜਾਂਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਾਰਵਾਈ ਨਾ ਕਰਨ ਵਾਲੇ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਜਾਵੇ ਅਤੇ ਇਹਨਾਂ ਦੀਆਂ ਜੇਬਾਂ ਚੋਂ ਸਰਕਾਰ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਾਈ ਜਾਵੇ।