Deep Sidhu's death anniversary: ਇੱਥੇ ਮਨਾਈ ਗਈ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਬਰਸੀ
ਲੁਧਿਆਣਾ : ਅਦਾਕਾਰ ਦੀਪ ਸਿੱਧੂ ਦੀ ਮੌਤ 'ਤੇ ਉਨ੍ਹਾਂ ਦੀ ਦੋਸਤ ਰੀਨਾ ਰਾਏ ਨੇ ਗੱਲ ਕਹੀ ਸੀ ਜਿਸਨੂੰ ਅੰਮ੍ਰਿਤਪਾਲ ਸਿੰਘ ਨੇ ਨਕਾਰ ਦਿੱਤਾ ਹੈ। ਹਾਲ ਹੀ ਵਿੱਚ ਅੰਮ੍ਰਿਤਪਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਦੀਪ ਸਿੱਧੂ ਨੂੰ ਸ਼ਹੀਦ ਦੱਸਿਆ ਹੈ।
ਦੀਪ ਸਿੱਧੂ ਨੂੰ ਧੋਖੇ ਨਾਲ ਐਕਸੀਡੈਂਟ ਦਾ ਰੂਪ ਦੇ ਕੇ ਕੀਤਾ ਸ਼ਹੀਦ: ਉਨ੍ਹਾਂ ਵੀਡੀਓ ਵਿੱਚ ਕਿਹਾ ਕਿ ਦੀਪ ਸਿੱਧੂ ਨੂੰ ਧੋਖੇ ਨਾਲ ਐਕਸੀਡੈਂਟ ਦਾ ਰੂਪ ਦੇ ਕੇ ਸ਼ਹੀਦ ਕੀਤਾ। ਕੁਝ ਦਿਨ ਪਹਿਲਾ ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਨੇ ਇੱਕ ਇੰਟਰਵਿਊ ਦੌਰਾਨ ਦੀਪ ਸਿੱਧੂ ਦੀ ਮੌਤ ਨੂੰ ਐਕਸੀਡੈਂਟ ਦੱਸਿਆ ਸੀ। ਰੀਨਾ ਰਾਏ ਨੇ ਕੁਝ ਲੋਕਾਂ 'ਤੇ ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਗੁੰਮਰਾਹ ਕਰਨ ਦੇ ਇਲਜ਼ਾਮ ਵੀ ਲਗਾਏ ਸੀ।
ਇਸ ਦਿਨ ਮਨਾਇਆ ਜਾਵੇਗਾ ਦੀਪ ਸਿੱਧੂ ਦਾ ਸ਼ਹੀਦੀ ਸਮਾਗਮ : ਹੁਣ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੀ ਨਵੀਂ ਵੀਡੀਓ ਨੇ ਚਰਚਾ ਛੇੜ ਦਿੱਤੀ ਹੈ। ਵੀਡੀਓ ਵਿੱਚ ਅੰਮ੍ਰਿਤਪਾਲ ਨੇ ਦੱਸਿਆ ਕਿ ਦੀਪ ਸਿੱਧੂ ਦੀ ਪਹਿਲੀ ਬਰਸੀ 'ਤੇ ਪਿੰਡ ਬੁੱਧਸਿੰਘ ਵਾਲਾ (ਮੋਗਾ) ਵਿਖੇ 19 ਫਰਵਰੀ ਨੂੰ ਸ਼ਹੀਦੀ ਸਮਾਗਮ ਮਨਾਇਆ ਜਾਵੇਗਾ ਅਤੇ ਪਿੰਡ ਵਿੱਚ ਹੀ ਟੀਮ ਦੀਪ ਸਿੱਧੂ ਵੱਲੋਂ ਤਿਆਰ ਕੀਤੇ ਸ਼ਹੀਦੀ ਦਰਵਾਜ਼ੇ ਦਾ ਉਦਘਾਟਨ ਵੀ ਕੀਤਾ ਜਾਵੇਗਾ।
ਦੀਪ ਸਿੱਧੂ ਦਾ ਜਨਮ :ਉਨ੍ਹਾਂ ਦਾ ਜਨਮ 2 ਅਪ੍ਰੈਲ 1984 ਨੂੰ ਪੰਜਾਬ ਦੇ ਜ਼ਿਲ੍ਹੇ ਮੁਕਤਸਰ ਵਿੱਚ ਹੋਇਆ ਸੀ। ਉਨ੍ਹਾਂ ਨੇ ਜਿਆਦਾ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਨੇ ਸ਼ੁਰੂਆਤ ਰਮਤਾ ਜੋਗੀ ਫਿਲਮ ਨਾਲ ਕੀਤੀ ਸੀ ਜੋ ਕਿ ਆਲੋਚਨਾਤਮਕ ਤੌਰ 'ਤੇ ਮੰਨੇ ਪ੍ਰਮੰਨੇ ਅਦਾਕਾਰ ਧਰਮਿੰਦਰ ਦੁਆਰਾ ਉਸਦੇ ਬੈਨਰ ਵਿਜੇਤਾ ਫਿਲਮਜ਼ ਹੇਠ ਬਣਾਈ ਗਈ ਸੀ।
ਫਿਲਮਾਂ ਤੋਂ ਇਲਾਵਾ ਕਿੱਥੇ-ਕਿੱਥੇ ਹੱਥ ਅਜਮਾਇਆ ਸੀ ਦੀਪ ਸਿੱਧੂ ਨੇ: ਫਿਲਮਾਂ ਤੋਂ ਇਲਾਵਾ ਉਹ ਬਾਸਕਟਬਾਲ ਦੇ ਖਿਡਾਰੀ ਵੀ ਸੀ। ਉਨ੍ਹਾਂ ਨੇ ਸਕੂਲ ਅਤੇ ਕਾਲਜ ਵਿੱਚ ਬਾਸਕਟਬਾਲ ਵੀ ਖੇਡੀ ਅਤੇ ਪੰਜ ਨੈਸ਼ਨਲ ਚੈਪੀਅਨਸ਼ਿਪ ਵੀ ਖੇਡੀ ਸੀ। ਉਹ ਰਾਸ਼ਟਰੀ ਪੱਧਰ 'ਤੇ ਜੂਨੀਅਰ ਇੰਡੀਆ ਅਤੇ ਬਾਸਕਟਬਾਲ ਲਈ ਖੇਡ ਚੁੱਕਾ ਸੀ। ਦੀਪ ਨੇ ਕਿੰਗਫਿਸ਼ਰ ਮਾਡਲ ਹੰਟ, ਗ੍ਰਾਸੀਮ ਮਿਸਟਰ ਪਰਸਨੈਲਿਟੀ ਅਤੇ ਗ੍ਰਾਸੀਮ ਮਿਸਟਰ ਟੈਲੇਂਟਿਡ ਵੀ ਜਿੱਤੇ ਸਨ।
ਵਕੀਲਗੀ ਵਿੱਚ ਵੀ ਅਜ਼ਮਾਇਆ ਸੀ ਹੱਥ :ਦੀਪ ਨੇ ਹੇਮੰਤ ਤ੍ਰਿਵੇਦੀ, ਰੋਹਿਤ ਗਾਂਧੀ ਅਤੇ ਹੋਰ ਅਜਿਹੇ ਡਿਜ਼ਾਈਨਰਾਂ ਲਈ ਬੰਬਈ ਵਿੱਚ ਰੈਪ ਵਾਕ ਕੀਤਾ ਸੀ। ਕਿਸੇ ਵਜ੍ਹਾਂ ਕਰਕੇ ਉਹ ਮਾਡਲਿੰਗ ਦੀ ਦੁਨੀਆ ਨਾਲ ਜੁੜ ਨਹੀ ਸਕੇ। ਇਸ ਲਈ ਉਨ੍ਹਾਂ ਨੇ ਵਕੀਲ ਵਜੋਂ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ।
ਅਦਾਕਾਰੀ ਦੀ ਸ਼ੁਰੂਆਤ :ਦੀਪ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਧਰਮਿੰਦਰ ਪ੍ਰੋਡਕਸ਼ਨ ਦੁਆਰਾ ਪੰਜਾਬੀ ਫਿਲਮ ਰਮਤਾ ਜੋਗੀ ਨਾਲ ਕੀਤੀ ਸੀ। 2017 ਵਿੱਚ ਉਹ ਜੋਰਾ 10 ਨੰਬਰੀਆ ਲੈ ਕੇ ਆਏ ਜੋ ਕਿ ਬਲਾਕਬਸਟਰ ਫਿਲਮ ਸੀ ਅਤੇ ਬਾਅਦ ਵਿੱਚ ਰੰਗ ਪੰਜਾਬ , ਸਾਦੇ ਆਏ ਅਤੇ ਜੋਰਾ ਦੂਜਾ ਚੈਪਟਰ ਸੀ।
ਦਿੱਲੀ ਪੁਲਿਸ ਨੇ ਉਸ ਨੂੰ ਹਿੰਸਾ ਮਾਮਲੇ ਵਿੱਚ ਕੀਤਾ ਸੀ ਗ੍ਰਿਫਤਾਰ : ਦੀਪ ਸਿੱਧੂ ਨੇ 26 ਜਨਵਰੀ 2021 ਨੂੰ ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਅਤੇ ਕਿਸਾਨਾ ਦੇ ਹਰੇ-ਪੀਲੇ ਰੰਗ ਦਾ ਝੰਡਾ ਲਹਿਰਾਇਆ ਸੀ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ ਨੂੰ ਹਿੰਸਾ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ :-Farmers gave demand letter to DC: ਏਡੀਸੀ ਨੇ ਮੰਗ ਪੱਤਰ ਲੈਣ 'ਚ ਕੀਤੀ ਦੇਰੀ ਤਾਂ ਭੜਕੇ ਕਿਸਾਨ, ਫਿਰ ਕਿਸਾਨਾਂ ਜੋ ਕੀਤਾ ਦੇਖੋ ਵੀਡੀਓ...