ਲੁਧਿਆਣਾ:ਜ਼ਿਲ੍ਹੇ ’ਚ ਕਈ ਥਾਈਂ ਖੂਨਦਾਨ ਕੈਂਪ ਲਗਾਕੇ ਦੀਪ ਸਿੱਧੂ ਦਾ ਜਨਮ ਦਿਨ ਮਨਾਇਆ ਗਿਆ। ਇਹਨਾਂ ਕੈਪਾਂ ’ਚ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਖੂਨਦਾਨ ਕੀਤਾ। ਇਸ ਮੌਕੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਵੀ ਪਹੁੰਚੇ ਜਿਹਨਾਂ ਨੇ ਪ੍ਰਧਾਨ ਮੰਤਰੀ ਨੂੰ ਖੂਨ ਨਾਲ ਚਿੱਠੀ ਲਿਖ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਦੀਪ ਸਿੱਧੂ ਦੇ ਭਰਾ ਨੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੇਂਦਰ ਨੂੰ ਖੂਨ ਨਾਲ ਲਿਖਿਆ ਪੱਤਰ ਇਹ ਵੀ ਪੜੋ: DSGMC ਚੋਣਾਂ 'ਚ ਇਸ ਵਾਰ ਤਿਕੋਣਾ ਮੁਕਾਬਲਾ, ਕਿਸ ਦੇ ਹੱਥ ਜਾਵੇਗੀ ਸੇਵਾ ?
ਦੱਸ ਦਈਏ ਕਿ 26 ਜਨਵਰੀ ਦੇ ਮਾਮਲੇ ’ਚ ਦੀਪ ਸਿੱਧੂ ਜੇਲ੍ਹ ’ਚ ਬੰਦ ਹਨ। ਇਸ ਮੌਕੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਦੀਪ ਸਿੱਧੂ ਜੋ ਜੇਲ੍ਹ ’ਚ ਹਨ ਉਹਨਾਂ ਦੇ ਜਨਮ ਦਿਨ ਦੇ ਮੌਕੇ ਵੱਖ-ਵੱਖ ਜਗ੍ਹਾ ਉਪਰ ਤਕਰੀਬਨ 63 ਖੂਨਦਾਨ ਕੈਂਪ ਲਗਾਏ ਗਏ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਹੈ, ਤੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੀ ਦੀਪ ਸਿੱਧੂ ਰਿਹਾਅ ਹੋਣਗੇ ਮੁੜ ਤੋਂ ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਣਗੇ।
ਇਹ ਵੀ ਪੜੋ: UP, ਬਿਹਾਰ ਦੇ ਮਜਦੂਰਾਂ ਨੂੰ ਨਸ਼ੇੜੀ ਬਣਾ ਕੇ ਅਣਮਨੁੱਖੀ ਢੰਗ ਨਾਲ ਕੰਮ ਕਰਵਾਂਉਦੇ ਨੇ ਪੰਜਾਬ ਦੇ ਕਿਸਾਨ: ਗ੍ਰਹਿ ਮੰਤਰਾਲਾ