ਪੰਜਾਬ

punjab

ETV Bharat / state

ਬਲਾਤਕਾਰ ਮਾਮਲੇ 'ਚ ਸਿਮਰਜੀਤ ਬੈਂਸ ਦੀ ਜ਼ਮਾਨਤ ਅਰਜ਼ੀ ਉੱਤੇ 9 ਸਤੰਬਰ ਨੂੰ ਫੈਸਲਾ - ਸਿਮਰਜੀਤ ਬੈਂਸ ਬਲਾਤਕਾਰ ਮਾਮਲਾ

ਸਿਮਰਜੀਤ ਬੈਂਸ ਵੱਲੋਂ ਬਲਾਤਕਾਰ ਮਾਮਲੇ Simarjit Bains rape case ਵਿਚ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਜ਼ਮਾਨਤ ਲਈ ਲਗਾਈ ਅਰਜ਼ੀ ਦੀ ਹੋਈ ਸੁਣਵਾਈ ਹੋਈ। ਜਿਸ ਉੱਤੇ ਅਦਾਲਤ ਨੇ ਸਿਮਰਜੀਤ ਬੈਂਸ ਦੀ ਜ਼ਮਾਨਤ ਉੱਤੇ ਫ਼ੈਸਲਾ ਰਾਖਵਾਂ ਰੱਖਿਆ ਹੈ ਤੇ ਹੁਣ 9 ਸਤੰਬਰ ਨੂੰ ਫ਼ੈਸਲਾ ਆਵੇਗਾ।

Simarjit Bains rape case
Simarjit Bains rape case

By

Published : Sep 7, 2022, 8:22 PM IST

Updated : Sep 8, 2022, 3:52 PM IST

ਲੁਧਿਆਣਾ: ਬਲਾਤਕਾਰ ਮਾਮਲੇ ਵਿਚ ਸਿਮਰਜੀਤ ਬੈਂਸ Simarjit Bains rape case ਵੱਲੋਂ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਜ਼ਮਾਨਤ ਲਈ ਲਗਾਈ ਅਰਜ਼ੀ ਦੀ ਹੋਈ ਸੁਣਵਾਈ ਹੋਈ। ਜਿਸ ਉੱਤੇ ਅਦਾਲਤ ਨੇ ਸਿਮਰਜੀਤ ਬੈਂਸ ਦੀ ਜ਼ਮਾਨਤ ਉੱਤੇ ਫ਼ੈਸਲਾ ਰਾਖਵਾਂ ਰੱਖਿਆ ਹੈ ਤੇ ਹੁਣ 9 ਸਤੰਬਰ ਨੂੰ ਫ਼ੈਸਲਾ ਆਵੇਗਾ। ਦੱਸ ਦਈਏ ਕਿ ਭਾਰਤ ਭੂਸ਼ਨ ਆਸ਼ੂ ਅਤੇ ਸਿਮਰਜੀਤ ਬੈਂਸ Simarjit Bains rape case ਦੋਹਾਂ ਦੀ ਜ਼ਮਾਨਤ ਅਰਜ਼ੀ ਉੱਤੇ 9 ਸਤੰਬਰ ਨੂੰ ਆਉਣਾ ਫ਼ੈਸਲਾ ਹੈ। ਪੀੜਿਤ ਪੱਖ ਦੇ ਵਕੀਲ ਅਤੇ ਅਕਾਲੀ ਆਗੂ ਹਰੀਸ਼ ਰਾਏ ਢਾਂਡਾ ਨੇ ਇਨ੍ਹਾਂ ਮਾਮਲਿਆਂ ਦੀ ਜਾਣਕਾਰੀ ਦੀ ਪੁਸ਼ਟੀ ਕੀਤੀ।

ਇਸ ਦੌਰਾਨ ਪੀੜਿਤ ਪੱਖ ਦੇ ਵਕੀਲ ਚੰਦਨ ਰਾਏ ਨੇ ਇਸ ਪੁਸ਼ਟੀ ਕਰਦਿਆ ਦੱਸਿਆ ਕਿ ਇਸ ਮਾਮਲੇ ਉੱਤੇ ਅੱਜ ਕੋਰਟ ਅੰਦਰ ਕੋਈ ਬਹਿਸ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਮਾਮਲੇ ਚ 6 ਬੇਲਾਂ ਲੱਗ ਚੁੱਕੀਆਂ ਹਨ, ਪਰ 2 ਨੂੰ ਹੀ ਬੇਲ ਮਿਲੀ ਹੈ। ਜਿਸ ਵਿਚ ਪਰਮਜੀਤ ਸਿੰਘ ਪੰਮਾ ਅਤੇ ਪ੍ਰਦੀਪ ਕੁਮਾਰ ਗੋਗੀ ਸ਼ਰਮਾ ਨੂੰ ਬੇਲ ਮਿਲੀਂ ਹੈ। ਉਨ੍ਹਾਂ ਕਿਹਾ ਕਿ ਇਹ 2 ਬੇਲਾਂ ਦਾ ਤਾਂ ਰੌਲਾ ਪਾਇਆ ਜਾ ਰਿਹਾ ਹੈ, ਜਦੋਂ ਕਿ ਜੋ 4 ਬੇਲਾਂ ਰੱਦ ਹੋਈਆਂ ਹਨ, ਉਸ ਬਾਰੇ ਕਿਸੇ ਨੂੰ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ 9 ਸਤੰਬਰ ਨੂੰ ਜੱਜ ਸਾਹਿਬ ਅੱਗੇ ਉਹ ਦੱਸਣਗੇ ਕਿ ਕਿਵੇਂ ਪੀੜਤਾ ਨੂੰ ਇਨ੍ਹਾਂ ਵਲੋਂ ਤੰਗ ਪ੍ਰੇਸ਼ਾਨ ਕੀਤਾ ਗਿਆ।

ਬਲਾਤਕਾਰ ਮਾਮਲੇ 'ਚ ਸਿਮਰਜੀਤ ਬੈਂਸ ਦੀ ਜ਼ਮਾਨਤ ਅਰਜ਼ੀ ਉੱਤੇ 9 ਸਤੰਬਰ ਨੂੰ ਫੈਸਲਾ

ਬੈਂਸ ’ਤੇ ਚੱਲ ਰਿਹਾ ਹੈ ਇਹ ਮਾਮਲਾ:ਕਾਬਿਲੇਗੌਰ ਹੈ ਕਿ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ’ਤੇ ਕਥਿਤ ਤੌਰ ’ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਇਆ ਗਿਆ ਸੀ। ਇਹ ਮਾਮਲਾ ਅਜੇ ਵੀ ਕੋਰਟ ’ਚ ਚੱਲ ਰਿਹਾ ਹੈ, ਇਸ ਮਾਮਲੇ ’ਚ ਪੀੜਤ ਮਹਿਲਾ ਵੱਲੋਂ ਕਈ ਵਾਰ ਇਨਸਾਫ਼ ਲੈਣ ਦੇ ਲਈ ਧਰਨੇ ਵੀ ਲਗਾਏ ਗਏ ਸਨ। ਪੀੜਤ ਮਹਿਲਾ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ।

ਇਹ ਵੀ ਪੜੋ:-ਅਮਰੀਕ ਸਿੰਘ ਅਜਨਾਲਾ ਨੇ ਸੁਖਬੀਰ ਬਾਦਲ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ

Last Updated : Sep 8, 2022, 3:52 PM IST

ABOUT THE AUTHOR

...view details