ਪੰਜਾਬ

punjab

ETV Bharat / state

ਲੁਧਿਆਣਾ 'ਚ 4 ਮਹੀਨੇ ਦੇ ਬੱਚੇ ਦੀ ਸਿਰ ਵੱਢੀ ਲਾਸ਼ ਮਿਲੀ, ਇਲਾਕੇ 'ਚ ਸਹਿਮ ਦਾ ਮਾਹੌਲ

ਪਿੰਡ ਮਨਸੂਰਾਂ ਵਿੱਚ 4 ਮਹੀਨੇ ਦੇ ਬੱਚੇ ਦੀ ਸਿਰ ਵੱਢੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਨੇ ਸਿਰ ਵੱਢੀ ਲਾਸ਼ ਨੂੰ ਬਰਾਮਦ ਕਰ ਕੇ ਜਾਂਚ ਲਈ ਭੇਜ ਦਿੱਤੀ ਹੈ।

ਲੁਧਿਆਣਾ 'ਚ 4 ਮਹੀਨੇ ਦੇ ਬੱਚੇ ਦੀ ਸਿਰ ਵੱਢੀ ਲਾਸ਼ ਮਿਲੀ
ਲੁਧਿਆਣਾ 'ਚ 4 ਮਹੀਨੇ ਦੇ ਬੱਚੇ ਦੀ ਸਿਰ ਵੱਢੀ ਲਾਸ਼ ਮਿਲੀ

By

Published : Jan 1, 2021, 5:47 PM IST

Updated : Jan 1, 2021, 7:26 PM IST

ਲੁਧਿਆਣਾ: ਇੱਥੋਂ ਦੇ ਪਿੰਡ ਮਨਸੂਰਾਂ ਵਿੱਚ 4 ਮਹੀਨੇ ਦੇ ਬੱਚੇ ਦੀ ਸਿਰ ਵੱਢੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਸਿਰ ਵੱਢੀ ਲਾਸ਼ ਮਿਲਣ ਨਾਲ ਪੂਰੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਫਿਲਹਾਲ ਪੁਲਿਸ ਨੇ ਸਿਰ ਵੱਢੀ ਲਾਸ਼ ਨੂੰ ਬਰਾਮਦ ਕਰ ਲਿਆ ਹੈ।

ਲੁਧਿਆਣਾ 'ਚ 4 ਮਹੀਨੇ ਦੇ ਬੱਚੇ ਦੀ ਸਿਰ ਵੱਢੀ ਲਾਸ਼ ਮਿਲੀ

ਡੀਐਸਪੀ ਗੁਰਬੰਸ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਨੂੰ ਪਿੰਡ ਮਨਸੂਰਾਂ ਦੇ ਕਿਸੇ ਵਿਅਕਤੀ ਤੋਂ ਸੂਚਨਾ ਮਿਲੀ ਸੀ ਕਿ ਇੱਕ ਕੁੱਤਾ ਸਿਰ ਵੱਢੀ ਲਾਸ਼ ਨੂੰ ਲੈ ਕੇ ਘੁੰਮ ਰਿਹਾ ਹੈ। ਇਸਤੋਂ ਬਾਅਦ ਹੀ ਉਨ੍ਹਾਂ ਨੇ ਮੌਕੇ ਉੱਤੇ ਪੁੱਜ ਕੇ ਉਸ ਕੁੱਤੇ ਤੋਂ ਲਾਸ਼ ਨੂੰ ਛੁਡਾਇਆ ਅਤੇ ਆਲੇ-ਦੁਆਲੇ ਉਸ ਬੱਚੇ ਦੇ ਸਿਰ ਦੀ ਭਾਲ ਕੀਤੀ। ਉਨ੍ਹਾਂ ਕਿਹਾ ਕਿ ਭਾਲ ਦੌਰਾਨ ਹੀ ਉਨ੍ਹਾਂ ਨੂੰ ਇੱਕ ਸੁਨਸਾਨ ਥਾਂ ਤੋਂ ਬੱਚੇ ਦਾ ਵੱਢਿਆ ਹੋਇਆ ਸਿਰ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲਾਸ਼ ਤੇ ਸਿਰ ਨੂੰ ਬਰਾਮਦ ਕਰਕੇ ਜਾਂਚ ਲਈ ਭੇਜ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਬੱਚੇ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਉਸ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Last Updated : Jan 1, 2021, 7:26 PM IST

ABOUT THE AUTHOR

...view details