ਪੰਜਾਬ

punjab

ETV Bharat / state

ਸ਼ਹੀਦ ਪੋਤੇ ਦੇ ਸਸਕਾਰ ਤੋਂ ਕੁੱਝ ਹੀ ਘੰਟੇ ਬਾਅਦ ਦਾਦੀ ਨੇ ਵੀ ਤਿਆਗੇ ਪ੍ਰਾਣ - ਸ਼ਹੀਦ ਪੋਤੇ ਦਾ ਸਦਮਾ

ਲੁਧਿਆਣਾ ਦੇ ਪਿੰਡ ਢੀਂਡਸਾ ਦੇ ਸ਼ਹੀਦ ਪਲਵਿੰਦਰ ਸਿੰਘ ਦਾ ਸ਼ੁੱਕਰਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ, ਜਿਸ ਤੋਂ ਕੁੱਝ ਘੰਟੇ ਬਾਅਦ ਹੀ ਉਨ੍ਹਾਂ ਦੀ ਦਾਦੀ ਨੇ ਵੀ ਪੋਤੇ ਦੀ ਸ਼ਹਾਦਤ ਦੇ ਸਦਮੇ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ।

Death Of Martyrs Grand mother in ludhiana
ਸ਼ਹੀਦ ਪੋਤੇ ਦੇ ਸਸਕਾਰ ਤੋਂ ਕੁੱਝ ਹੀ ਘੰਟੇ ਬਾਅਦ ਦਾਦੀ ਨੇ ਵੀ ਤਿਆਗੇ ਪ੍ਰਾਣ

By

Published : Jul 11, 2020, 7:59 PM IST

ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਢੀਂਡਸਾ ਦੇ ਫੌਜੀ ਨਾਇਕ ਪਲਵਿੰਦਰ ਸਿੰਘ ਬੀਤੇ ਦਿਨੀਂ ਕਾਰਗਿਲ 'ਚ ਡਿਊਟੀ ਦੌਰਾਨ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਸੜਕ ਹਾਦਸੇ ਵਿੱਚ ਉਹ ਸ਼ਹੀਦ ਹੋ ਗਏ। ਤਕਰੀਬਨ 15 ਦਿਨਾਂ ਬਾਅਦ ਸ਼ੁੱਕਰਵਾਰ ਨੂੰ ਸ਼ਹੀਦ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਸੀ। ਪੋਤੇ ਦੀ ਸ਼ਹਾਦਤ ਦਾ ਸਦਮਾ ਨਾ ਸਹਾਰਦੇ ਹੋਏ ਸ਼ਹੀਦ ਦੀ ਦਾਦੀ ਉਸ ਦੇ ਸਸਕਾਰ ਤੋਂ ਕੁੱਝ ਹੀ ਘੰਟਿਆਂ ਬਾਅਦ ਅਕਾਲ ਚਲਾਣਾ ਕਰ ਗਈ। ਇਸ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਅਤੇ ਇਲਾਕੇ 'ਚ ਸੋਗ ਦੀ ਲਹਿਰ ਹੈ।

ਵੇਖੋ ਵੀਡੀਓ

ਸ਼ਹੀਦ ਪਲਵਿੰਦਰ ਸਿੰਘ ਦੇ ਭਰਾ ਜਗਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਦਿਨ ਦਾ ਪਲਵਿੰਦਰ ਕਾਰਗਿਲ 'ਚ ਡਿਊਟੀ ਦੌਰਾਨ ਲਾਪਤਾ ਹੋ ਗਿਆ ਸੀ, ਉਸ ਦਿਨ ਤੋਂ ਹੀ ਉਸ ਦੀ ਦਾਦੀ ਨੇ ਖਾਣਾ-ਪੀਣਾ ਛੱਡ ਦਿੱਤਾ ਸੀ ਅਤੇ ਉਹ ਪਲਵਿੰਦਰ ਬਾਰੇ ਹੀ ਪੁੱਛਦੇ ਰਹਿੰਦੇ ਸੀ। ਸ਼ਹੀਦ ਦੀ ਦਾਦੀ ਨੇ ਕਈ ਦਿਨਾਂ ਤੋਂ ਖਾਣਾ-ਪੀਣਾ ਵੀ ਛੱਡ ਰੱਖਿਆ ਸੀ। ਸ਼ਹੀਦ ਪੋਤੇ ਦੇ ਸਸਕਾਰ ਤੋਂ ਕੁੱਝ ਘੰਟੇ ਬਾਅਦ ਹੀ ਦਾਦੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ।

ਇਹ ਵੀ ਪੜ੍ਹੋ: ਢੀਂਡਸਾ: ਪਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

ABOUT THE AUTHOR

...view details