ਲੁਧਿਆਣਾ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੁਧਿਆਣਾ ਪੁਲਿਸ ਵੱਲੋਂ ਨਵਾਂ ਖੁਲਾਸਾ ਕੀਤਾ ਗਿਆ ਹੈ। ਦੱਸ ਦਈਏ ਕਿ ਗੈਂਗਸਟਰ ਮਨੀ ਰਈਆ ਨੂੰ ਬੀਤੇ ਦਿਨ ਲੁਧਿਆਣਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਸੀ। ਇਸ ਦੌਰਾਨ ਵਿਦੇਸ਼ ਨਾਲ ਜੁੜਿਆ ਹੋਇਆ ਲਿੰਕ ਸਾਹਮਣੇ ਆਇਆ ਹੈ।
ਲੁਧਿਆਣਾ ਪੁਲਿਸ ਨੇ ਕੀਤਾ ਇੱਕ ਹੋਰ ਖੁਲਾਸਾ ਮੂਸੇਵਾਲਾ ਕਤਲ ਮਾਮਲੇ ਵਿੱਚ ਨਵਾਂ ਖੁਲਾਸਾ: ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਗੋਲਡੀ ਬਰਾੜ ਤੋਂ ਬਾਅਦ ਹੁਣ ਧਰਮਜੋਤ ਸਿੰਘ ਨਾਲ ਲਿੰਕ ਦੱਸੇ ਜਾ ਰਹੇ ਹਨ। ਇਸ ਨੂੰ ਲੈ ਕੇ ਪੁਲਿਸ ਨੇ ਜਿੱਥੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਤਾਂ ਉੱਥੇ ਹੀ ਉਨ੍ਹਾਂ ਵਿਦੇਸ਼ ਦੇ ਨਾਲ ਵੀ ਕੜੀ ਜੋੜਦੇ ਧਰਮਜੋਤ ਸਿੰਘ ਤੇ ਗੋਲਡੀ ਬਰਾੜ ਨੂੰ ਬੇਹੱਦ ਕਰੀਬੀ ਦੱਸਿਆ ਹੈ।
ਪੁੱਛਗਿੱਛ ਦੌਰਾਨ ਹੋਇਆ ਖੁਲਾਸਾ: ਮਾਮਲੇ ਸਬੰਧੀ ਲੁਧਿਆਣਾ ਏਸੀਪੀ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਕਤਲ ਮਾਮਲੇ ਵਿੱਚ ਲੁਧਿਆਣਾ ਤੋਂ ਹਥਿਆਰਾਂ ਦੀ ਸਪਲਾਈ ਹੋਈ ਸੀ ਇਸ ਦੇ ਲਿੰਕ ਪਹਿਲਾਂ ਹੀ ਸਾਹਮਣੇ ਆ ਗਏ ਹਨ। ਇਸ ਮਾਮਲੇ ਵਿੱਚ ਮਨੀ ਰਈਆ ਅਤੇ ਮਨਦੀਪ ਤੂਫ਼ਾਨ ਦੀ ਪਹਿਲਾਂ ਹੀ ਸ਼ਨਾਖਤ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਤੀਜੇ ਮੁਲਜ਼ਮ ਦੀ ਸ਼ਨਾਖ਼ਤ ਵੀ ਹੋ ਚੁੱਕੀ ਹੈ ਜੋ ਕਿ ਬਟਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਇਨ੍ਹਾਂ ਸਾਰਿਆਂ ਤੋਂ ਪੁੱਛਗਿਛ ਤੋਂ ਬਾਅਦ ਧਰਮਜੋਤ ਕਾਹਲੋਂ ਦੇ ਲਿੰਕ ਵੀ ਸਾਹਮਣੇ ਆਏ ਨੇ ਲੁਧਿਆਣਾ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਹੈ ਕਿ ਧਰਮਜੋਤ ਕਾਹਲੋਂ ਵੱਲੋਂ ਉਨ੍ਹਾਂ ਨੂੰ ਹਵਾਲਾ ਰਾਸ਼ੀ ਮੁਹੱਈਆ ਕਰਵਾਈ ਸੀ।
ਧਰਮਜੋਤ ਕਾਹਲੋਂ ਦਾ ਲਿੰਕ ਵੀ ਜੋੜਿਆ
ਸਿੱਧੂ ਮੂਸੇਵਾਲੇ ਦਾ ਫੇਕ ਐਨਕਾਊਂਟਰ ਦਾ ਵੀ ਕੀਤਾ ਗਿਆ ਸੀ ਪਲਾਨ:ਇਸ ਮਾਮਲੇ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਹਨਾਂ ਮੁਲਜ਼ਮਾਂ ਵੱਲੋਂ ਪਹਿਲਾਂ ਹਥਿਆਰਾਂ ਦੀ ਸਪਲਾਈ ਪੁਲਿਸ ਵਾਲੀ ਵਰਦੀ ਪਾ ਕੇ ਕਰਨੀ ਸੀ ਅਤੇ ਸਿੱਧੂ ਮੂਸੇਵਾਲੇ ਦਾ ਫੇਕ ਐਨਕਾਊਂਟਰ ਦਾ ਪਲਾਨ ਕੀਤਾ ਗਿਆ ਸੀ ਪਰ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਸ ਦੀ ਸੁਰੱਖਿਆ ਦੇਖ ਕੇ ਵਾਪਿਸ ਆ ਗਏ ਉਸ ਤੋਂ ਬਾਅਦ ਇਨ੍ਹਾਂ ਵੱਲੋਂ ਵੀ ਉੱਥੇ ਰੇਕੀ ਕੀਤੀ ਗਈ ਸੀ। ਜਿਸ ਤੋਂ ਬਾਅਦ ਕਾਹਲੋ ਨੇ ਗੋਲਡੀ ਨੂੰ ਸਾਰੀ ਗੱਲ ਦੱਸੀ ਅਤੇ ਫਿਰ ਮਾਨਸਾ ਨਵੇਂ ਸ਼ੂਟਰ ਭੇਜੇ ਗਏ ਸਨ ਜਿੰਨਾ ਨੇ ਸਿੱਧੂ ਦਾ ਕਤਲ ਕੀਤਾ।
ਇਹ ਵੀ ਪੜੋ:ਪਾਕਿਸਤਾਨ ਦੀ ਨਾਪਾਕ ਹਰਕਤ: ਸਰਹੱਦ ਨੇੜੇ ਮੁੜ ਦਿਖਿਆ ਡਰੋਨ, BSF ਨੇ ਕੀਤੀ ਫਾਇਰਿੰਗ