ਲੁਧਿਆਣਾ: ਡੀਏਪੀ ਖਾਦ (DAP fertilizer) ਨੂੰ ਲੈ ਕੇ ਕਿਸਾਨਾਂ ਵਿੱਚ ਸਰਕਾਰਾਂ ਦੇ ਖ਼ਿਲਾਫ਼ ਲਗਾਤਾਰ ਰੋਹ ਵਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਮਾਲਵਾ ਪੱਟੀ (Malwa belt) ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੇ ਧਰਨੇ ਪ੍ਰਦਰਸ਼ਨ ਵੀ ਕੀਤੇ ਹਨ, ਪਰ ਖੇਤੀਬਾੜੀ ਵਿਭਾਗ (Department of Agriculture) ਦੇ ਜੁਆਇੰਟ ਡਾਇਰੈਕਟਰ ਇਨਪੁੱਟ ਡਾ. ਬਲਦੇਵ ਸਿੰਘ ਨੇ ਕਿਹਾ ਹੈ ਕਿ ਹੁਣ ਪੰਜਾਬ ਵਿੱਚ ਕਣਕ ਦੀ ਲਗਪਗ 60 ਫ਼ੀਸਦੀ ਦੇ ਕਰੀਬ ਬਿਜਾਈ ਹੋ ਚੁੱਕੀ ਹੈ ਅਤੇ ਜਿਨ੍ਹਾਂ ਵਿਖਾਇਆ ਜਾ ਰਿਹਾ ਹੈ ਡੀਏਪੀ ਖਾਦ (DAP fertilizer) ਦੀ ਓਨੀ ਕਿੱਲਤ ਨਹੀਂ ਹੈ।
ਇਹ ਵੀ ਪੜੋ:ਡੀਏਪੀ ਖਾਦ ਦੀ ਘਾਟ ਨੂੰ ਲੈ ਕੇ ਚਿੰਤਾ ’ਚ ਡੁੱਬੇ ਕਿਸਾਨਾਂ ਦੀ ਗੁਹਾਰ
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ 35 ਲੱਖ ਹੈਕਟੇਅਰ ਦੇਸ਼ ਵਿਚ ਕਣਕ ਦੀ ਬਿਜਾਈ ਹੁੰਦੀ ਹੈ, ਜਦੋਂਕਿ ਇਸ ਲਈ 5.5 ਲੱਖ ਮੀਟ੍ਰਿਕ ਟਨ ਡੀਏਪੀ ਖਾਦ (DAP fertilizer) ਦੀ ਲੋੜ ਪੈਂਦੀ ਹੈ, ਜਿਨ੍ਹਾਂ ਵਿੱਚੋਂ 3 ਲੱਖ ਮੀਟਰਿਕ ਟਨ ਖਾਦ ਇਸ ਵਾਰ ਉਪਲੱਬਧ ਸੀ ਅਤੇ ਇਸ ਤੋਂ ਇਲਾਵਾ ਕਈ ਹੋਰ ਖਾਧਾ ਵੀ ਉਪਲੱਬਧ ਸਨ।