ਲੁਧਿਆਣਾ: ਬੈਂਗਲੁਰੂ ਦੇ ਡਾਕਟਰ ਮਹੇਸ਼ ਸਕੋਪ ਨਾਲ ਲੁਧਿਆਣਾ ਦੇ ਸਾਈਬਰ ਠੱਗ ਦੁਆਰਾ 3.65 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲੇ ਸਾਹਮਣੇ ਆਇਆ ਹੈ। ਜਿਸ ਸੰਬੰਧੀ ਸਲੇਮ ਟਾਬਰੀ ਪੁਲਿਸ ਨੇ ਪਰਚਾ ਦਰਜ ਕੀਤਾ ਹੈ।
ਪਿਤਾ ਦੇ ਇਲਾਜ ਲਈ ਮੰਗਵਾਏ ਟੀਕੇ ਵੱਜੀ 3.65 ਲੱਖ ਰੁਪਏ ਦੀ ਠੱਗੀ ਸਾਈਬਰ ਕ੍ਰਾਇਮ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਲੋਕ ਲਗਾਤਾਰ ਜਾਗਰੂਕ ਕਰਨ ਦੇ ਬਾਵਜੂਦ ਵੀ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਮਾਮਲਾ ਬੈਂਗਲੁਰੂ ਤੋਂ ਸਾਹਮਣੇ ਆਇਆ ਹੈ। ਜਿੱਥੇ ਬੈਂਗਲੁਰੂ ਦੇ ਡਾਕਟਰ ਨੂੰ ਪਿਤਾ ਦੇ ਇਲਾਜ ਲਈ ਆਨਲਾਈਨ ਇੰਜੈਕਸ਼ਨ ਮੰਗਵਾਉਣਾ ਉਦੋਂ ਮਹਿੰਗਾ ਪੈ ਗਿਆ। ਜਦੋਂ ਉਸ ਵੱਲੋਂ ਲੁਧਿਆਣਾ ਦੇ ਇੱਕ ਵਿਅਕਤੀ ਤੋਂ ਆਪਣੇ ਪਿਤਾ ਲਈ ਬਲੈਕ ਫੰਗਸ ਦੇ ਇਲਾਜ ਲਈ ਆਨਲਾਈਨ 50 ਟੀਕੇ ਮੰਗਵਾਏ, ਜਿਸ ਲਈ 3.65 ਲੱਖ ਰੁਪਏ ਟਰਾਂਸਜੈਕਸ਼ਨ ਕੀਤੀ ਗਈ ਪਰ ਬੈਂਗਲੁਰੂ ਦੇ ਇਸ ਡਾਕਟਰ ਨੂੰ 6 ਮਹੀਨੇ ਬਾਅਦ ਰਸੀਵ ਹੋਏ ਪਾਰਸਲ ਦੇ ਵਿੱਚ ਟੀਕੇ ਨਹੀਂ ਚੱਪਲਾਂ ਦੇ ਦੋ ਜੋੜੇ ਮਿਲੇ।
ਫੇਸਬੁੱਕ 'ਤੇ ਇੱਕ ਮਿਲਿਆ ਸ਼ਖਸ
ਜਾਣਕਾਰੀ ਮੁਤਾਬਿਕ ਬੈਂਗਲੁਰੂ ਦੇ ਡਾਕਟਰ ਨੂੰ ਜਦੋਂ ਇੰਜੈਕਸ਼ਨਾਂ ਦੀ ਲੋੜ ਸੀ ਤਾਂ ਫੇਸਬੁੱਕ 'ਤੇ ਇੱਕ ਸ਼ਖਸ ਮਿਲਿਆ। ਜਿਸਨੇ ਡਾਕਟਰ ਨੂੰ ਆਪਣਾ ਨਾਂ ਰੋਹਨ ਚੌਹਾਨ ਦੱਸਿਆ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਗੱਲਬਾਤ ਹੋਈ ਅਤੇ 3.65 ਲੱਖ ਰੁਪਏ ਦੇ ਵਿਚ 50 ਇੰਜੈਕਸ਼ਨ ਦੀ ਡੀਲ ਹੋਈ। ਉਸਨੂੰ 10 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ ਗਏ। ਜਿਸ ਤੋਂ ਬਾਅਦ ਉਸਨੇ ਪਾਰਸਲ ਦੀ ਫੋਟੋ ਖਿੱਚ ਕੇ ਜਦੋਂ ਡਲਿਵਰੀ ਸਬੰਧੀ ਦੱਸਿਆ ਗਿਆ ਤਾਂ ਪੀੜਤ ਵੱਲੋਂ ਬਾਕੀ ਦੀ ਰਕਮ ਵੀ ਆਨਲਾਈਨ ਅਦਾ ਕਰ ਦਿੱਤੀ ਗਈ। ਜਿਸ ਤੋਂ ਬਾਅਦ ਮੁਲਜ਼ਮ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ 6 ਮਹੀਨੇ ਬਾਅਦ ਪਾਰਸਲ ਮਿਲਿਆ ਜਿਸ ਵਿੱਚ ਇੰਜ਼ੈਕਸਨਾਂ ਦੀ ਥਾਂ ਚੱਪਲਾਂ ਮਿਲੀਆਂ। ਪੀੜਤ ਦੇ ਪਿਤਾ ਨੂੰ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਉਸਦੇ ਪਿਤਾ ਦੀ ਮੌਤ ਹੋ ਗਈ।
ਸਾਈਬਰ ਠੱਗੀ ਦੇ ਵਧ ਰਹੇ ਮਾਮਲੇ
ਲੁਧਿਆਣਾ ਸਾਈਬਰ ਸੈੱਲ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੋਰੋਨਾ ਕਾਲ ਦੇ ਦੌਰਾਨ ਵੀ ਕਈ ਅਜਿਹੇ ਮਾਮਲੇ ਉਨ੍ਹਾਂ ਕੋਲ ਆਏ। ਜਿਸ ਵਿਚ ਮਾਸਕ ਸੈਨੇਟਾਈਜ਼ਰ ਜਾਂ ਫਿਰ ਗਲਫ਼ ਪੀਪੀ ਕਿੱਟਾਂ ਆਦਿ ਆਨਲਾਈਨ ਪਰਚੇਜ਼ ਕਰਨ ਦੇ ਨਾਂ ਤੇ ਵੱਡੀਆਂ ਠੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਇੰਨਾ ਹੀ ਨਹੀਂ ਕ੍ਰੇਡਿਟ ਕਾਰਡ ਨੂੰ ਐਕਟਿਵ ਕਰਨ ਦੇ ਨਾਂ ਤੇ ਠੱਗੀਆਂ ਹੁੰਦੀਆਂ ਨੇ ਰੋਜ਼ਾਨਾ ਲਗਪਗ 10 ਦੇ ਕਰੀਬ ਮਾਮਲੇ ਸਾਹਮਣੇ ਆਉਂਦੇ ਹਨ 400 ਦੇ ਕਰੀਬ ਕੁੱਲ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਹੈਲਪਲਾਈਨ ਨੰਬਰ ਜਾਰੀ
ਸਾਈਬਰ ਕਰਾਈਮ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦਿਆਂ ਹੈਲਪ ਲਾਈਨ ਨੰਬਰ 155 ਅਤੇ 260 ਤੇ ਕਾਲ ਕਰ ਲੈਂਦੇ ਹਨ ਤਾਂ ਉਨ੍ਹਾਂ ਦਾ ਮਸਲਾ ਹੱਲ ਹੋ ਜਾਂਦਾ ਹੈ ਅਤੇ 24 ਤੋਂ ਲੈ ਕੇ 48 ਘੰਟਿਆਂ ਅੰਦਰ ਟਰਾਂਜੈਕਸ਼ਨ ਵਾਪਸ ਵੀ ਆ ਸਕਦੀ ਹੈ। ਜਤਿੰਦਰ ਸਿੰਘ ਨੇ ਕਿਹਾ ਕਿ ਆਨਲਾਈਨ ਠੱਗੀ ਦੇ ਮਾਮਲੇ ਲਗਾਤਾਰ ਵਧ ਰਹੇ ਦੀ ਲੋਕਾਂ ਨੂੰ ਆਨਲਾਈਨ ਆਪਣਾ ਪਾਸਵਰਡ ਜਾਂ ਓਟੀਪੀ ਸ਼ਿਅਰ ਨਹੀਂ ਕਰਨਾ ਚਾਹੀਦਾ।
ਇਹ ਵੀ ਪੜ੍ਹੋ:ਸਾਈਬਰ ਕਰਾਈਮ ਦੇ ਨਵੇਂ ਦਾਅ-ਪੇਚਾਂ ਵਿਚਕਾਰ ਆਨਲਾਈਨ ਠੱਗੀ ਤੋਂ ਬਚੋ