ਲੁਧਿਆਣਾ:ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਪਹਿਲ ਦਿੰਦਿਆਂ, ਬਾਲ ਅਸ਼ਲੀਲਤਾ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਉਂਦਿਆਂ ਲੁਧਿਆਣਾ ਪੁਲਿਸ ਨੇ ਚਾਈਲਡ ਹੈਲਪਲਾਈਨ ਰਾਹੀਂ ਸੂਚਨਾ ਮਿਲਣ ਤੋਂ ਬਾਅਦ 5 ਮੁਲਜ਼ਮ ਦੇ ਖਿਲਾਫ ਐਫ.ਆਈ.ਆਰ. ਦਰਜ਼ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਹੈ। ਸਾਰੇ 5 ਮੁਲਜ਼ਮਾਂ ਨੂੰ ਸਾਈਬਰ ਸੈੱਲ ਅਤੇ ਸਬੰਧਿਤ ਥਾਣਿਆਂ ਵੱਲੋਂ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਰੈਕੇਟਾਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਪੁਲਿਸ ਕਮਿਸ਼ਨਰ ਨੇ ਗੱਲ ਕਹੀ ਹੈ। ਇਹ ਮੁਲਜ਼ਮ ਲੁਧਿਆਣਾ ਦੇ ਹੀ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ।
ਬੱਚਿਆਂ ਨਾਲ ਸਬੰਧਿਤ ਪੋਰਨ ਵੀਡੀਓ ਵਾਇਰਲ ਕਰਨ ਵਾਲਿਆਂ ਉੱਤੇ ਕਾਰਵਾਈ, ਸਾਈਬਰ ਸੈੱਲ ਨੇ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ - ਸਾਈਬਰ ਸੈੱਲ ਲੁਧਿਆਣਾ
ਲੁਧਿਆਣਾ ਵਿੱਚ ਸਾਈਬਰ ਸੈੱਲ ਨੇ ਬੱਚਿਆਂ ਨਾਲ ਸਬੰਧਿਤ ਪੋਰਨ ਵੀਡੀਓ ਵੇਖਣ ਅਤੇ ਅੱਗੇ ਪ੍ਰਕਾਸ਼ਿਤ ਕਰਨ ਦੇ ਇਲਜ਼ਾਮ ਵਿੱਚ ਕਾਰਵਈ ਕੀਤੀ ਹੈ। ਸਾਈਬਰ ਸੈੱਲ ਲੁਧਿਆਣਾ ਨੇ ਵੱਡੀ ਕਾਰਵਾਈ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
7 ਸਾਲ ਦੀ ਸਜ਼ਾ ਅਤੇ 10 ਲੱਖ ਰੁਪਏ ਦਾ ਜ਼ੁਰਮਾਨਾ:ਮੁਲਜ਼ਮਾਂ ਦੀ ਸ਼ਨਾਖਤ ਅਭਿਸ਼ੇਕ ਵਰਮਾ ਉਮਰ 35 ਸਾਲ, ਪਲਵਿੰਦਰ ਸਿੰਘ 23 ਸਾਲ, ਅਜੈਬ ਸਿੰਘ 30 ਸਾਲ, ਸਤਵਿੰਦਰ ਸਿੰਘ 31 ਸਾਲ ਅਤੇ ਦੇਵਰਾਜ 32 ਸਾਲ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਮੁਤਾਬਿਕ ਚਾਈਲਡ ਪੋਨੋਗਰਾਫੀ 67ਬੀ ਇਨਫੋਰਮੇਸ਼ਨ ਟੈਕਨੋਲਜੀ ਐਕਟ ਉਲੰਘਣਾ ਕਰਨ ਉੱਤੇ ਪਹਿਲੀ ਵਾਰ ਦੋਸ਼ੀ ਪਾਏ ਜਾਣ ਤੇ 5 ਸਾਲ ਤੱਕ ਦੀ ਕੈਦ ਅਤੇ 5 ਲੱਖ ਰੁਪਏ ਜ਼ੁਰਮਾਨਾ, ਜਦੋਂ ਕਿ ਦੂਜੀ ਵਾਰ ਦੋਸ਼ੀ ਪਾਏ ਜਾਣ ਉੱਤੇ 7 ਸਾਲ ਦੀ ਸਜ਼ਾ ਅਤੇ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।
- Khanna News: ਦੋਰਾਹਾ ਵਿਖੇ ਬਿਜਲੀ ਮੰਤਰੀ ਦਾ ਘਿਰਾਓ, ਦਿਖਾਈਆਂ ਕਾਲੀਆਂ ਝੰਡੀਆਂ, ਸਟੇਜ ਦੇ ਪਿੱਛੋਂ ਬਾਹਰ ਕੱਢੇ ਗਏ ਮੰਤਰੀ
- 'ਵਿਜੀਲੈਂਸ ਦੀ ਦੁਰਵਰਤੋਂ ਕਰਨ ਵਾਲੀ ਸੂਬਾ ਸਰਕਾਰ ਤਿੰਨ ਵਰ੍ਹਿਆਂ ਬਾਅਦ ਆਪਣੀ ਵੀ ਤਿਆਰੀ ਰੱਖੇ', ਬੀਜੇਪੀ ਆਗੂ ਰਾਜ ਕੁਮਾਰ ਦਾ ਬਿਆਨ, ਪੜ੍ਹੋ ਹੋਰ ਕੀ ਕਿਹਾ...
- Raghav Chadha on Ordinance Bill: ਦਿੱਲੀ ਆਰਡੀਨੈਂਸ ਬਿੱਲ 'ਤੇ 'ਆਪ' ਦੇ ਰਾਘਵ ਚੱਢਾ ਨੇ ਕਿਹਾ- ਦਿੱਲੀ ਸਰਕਾਰ ਨੂੰ ਤਬਾਹ ਕਰਨ ਦੀ ਕੋਸ਼ਿਸ਼
ਵੀਡੀਓ ਵੇਖਣੀ ਅਤੇ ਸ਼ੇਅਰ ਨਹੀਂ ਕਰਨੀ ਕ੍ਰਾਈਮ:ਪੁਲਿਸ ਕਮਿਸ਼ਨਰ ਦੇ ਮੁਤਾਬਿਕ ਬਹੁਤ ਸਾਰੇ ਲੋਕ ਅਤੇ ਵਿਦਿਆਰਥੀ ਵੀ ਬੱਚਿਆਂ ਨਾਲ ਸਬੰਧਿਤ ਪੋਰਨ ਵੀਡੀਓ ਵੇਖਦੇ ਹਨ ਅਤੇ ਗਰੁੱਪਾਂ ਵਿੱਚ ਕਈ ਵਾਰ ਸ਼ੇਅਰ ਕਰ ਦਿੰਦੇ ਨੇ ਜੋਕਿ ਇੱਕ ਕਾਨੂੰਨੀ ਜੁਰਮ ਹੈ। ਉਨ੍ਹਾਂ ਕਿਹਾ ਕਿ ਅਜਿਹੀ ਵੀਡੀਓ ਵੇਖਣੀ ਅਤੇ ਸ਼ੇਅਰ ਨਹੀਂ ਕਰਨੀ ਚਾਹੀਦੀ। ਉਨ੍ਹਾਂ ਦੱਸਿਆ ਕਿ ਫਿਲਹਾਲ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਉਨ੍ਹਾਂ ਉੱਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਾਈਬਰ ਸੈਲ ਵੱਲੋਂ ਦਰਜ ਕੀਤੀ ਇਨ੍ਹਾਂ 5 ਮੁਲਜ਼ਮਾਂ ਉੱਤੇ ਐਫ ਆਈ ਆਰ ਨੂੰ ਬਾਕੀ ਸਬੰਧਿਤ ਅਨਸਰ ਚਿਤਾਵਨੀ ਵਜੋਂ ਹੀ ਲੈਣ। ਉਨ੍ਹਾਂ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ, ਅਧਿਆਪਕ ਅਤੇ ਮਾਪੇ ਆਪਣੇ ਬੱਚਿਆਂ ਨੂੰ ਇਸ ਸਬੰਧੀ ਜ਼ਰੂਰ ਜਾਗਰੂਕ ਕਰਨ।