ਲੁਧਿਆਣਾ: ਲੁਧਿਆਣਾ ਦੇ ਗਿੱਲ ਚੌਂਕ ਫਲਾਈਓਵਰ ਉੱਤੇ ਸੀਟੀਯੂ ਦੀ ਬੱਸ (CTU bus collides with divider on Ludhiana) ਵਾਪਸ ਚੰਡੀਗੜ੍ਹ ਜਾ ਰਹੀ ਸੀ ਕਿ ਅਚਾਨਕ ਬੱਸ ਦੇ ਅਗਲੇ ਦੋਨੋ ਟਾਇਰ ਨਿਕਲ ਗਏ, ਜਿਸ ਕਾਰਨ ਬੱਸ ਡਿਵਾਈਡਰ ਨਾਲ (CTU bus collides with divider on Ludhiana) ਟਕਰਾ ਗਈ। ਜਿਸ ਵਿੱਚ ਬੱਸ ਦੇ ਕੰਡਕਟਰ ਅਤੇ ਡਰਾਈਵਰ ਸਮੇਤ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਸ ਘਟਨਾ ਦੌਰਾਨ ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਸਟੈਂਡ ਤੋਂ ਗਿੱਲ ਚੌਂਕ ਵੱਲ ਬੱਸ ਜਾ ਰਹੀ ਸੀ ਕਿ ਅਚਾਨਕ ਬੱਸ ਦਾ ਟਾਇਰ ਨਿਕਲਣ ਕਾਰਨ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ, ਜਿਸ ਕਾਰਨ ਕਈ ਸਵਾਰੀਆਂ ਜ਼ਖਮੀ ਹੋ ਗਈਆਂ। ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।