ਲੁਧਿਆਣਾ: ਲੁਧਿਆਣਾ ਵਿੱਚ ਇਕ ਯੂਟਿਊਬਰ ਪਾਰਸ ਨੂੰ ਉਸ ਵਕਤ ਲੈਣੇ ਦੇ ਦੇਣੇ ਪੈ ਗਏ ਜਦੋਂ ਉਸ ਨੇ ਬੀਤੇ ਦਿਨੀਂ ਇੱਕ ਵੀਡੀਓ ਯੂ ਟਿਊਬ ਉੱਤੇ ਪਾ ਦਿੱਤੀ ਜਿਸ ਵਿੱਚ ਉਹ ਅਰੁਣਾਚਲ ਪ੍ਰਦੇਸ਼ ਨੂੰ ਚਾਈਨਾ ਦਾ ਹਿੱਸਾ ਦੱਸਦਾ ਹੈ ਅਤੇ ਉਸ ਨੇ ਮੁੱਖ ਮੰਤਰੀ ਨੂੰ ਲੈ ਕੇ ਵੀ ਵਿਵਾਦਿਤ ਟਿੱਪਣੀਆਂ ਕਰਦਾ ਹੈ ਜਿਸ ਤੋਂ ਬਾਅਦ ਇਸ ਉੱਤੇ ਸਖ਼ਤ ਨੋਟਿਸ ਲੈਂਦਿਆਂ ਕ੍ਰਾਈਮ ਬਰਾਂਚ ਵੱਲੋਂ ਪਾਰਸ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਾਰਸ ਉੱਤੇ 124A/153A/505(2)IPC ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਭਾਰਤ ਨੇ ਆਪਣੀ ਯੂਟਿਊਬ ਵੀਡੀਓ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਉਸ ਦੇ ਮੁੱਖ ਮੰਤਰੀ ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਇਸ ਤੋਂ ਬਾਅਦ ਇਹ ਪੂਰੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿੱਚ ਕਈ ਵੱਡੀਆਂ ਸ਼ਖ਼ਸੀਅਤਾਂ ਵੱਲੋਂ ਟਵੀਟ ਕਰਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ।
ਦੂਜੇ ਪਾਸੇ ਪਾਰਸ ਦੀ ਮਾਤਾ ਨੇ ਪਾਰਸ ਦੇ ਚੈਨਲ ਤੋਂ ਹੀ ਇੱਕ ਮਾਫੀ ਮੰਗਣ ਦਾ ਸੁਨੇਹਾ ਦਿੱਤਾ ਹੈ ਉਸ ਦੀ ਮਾਤਾ ਨੇ ਕਿਹਾ ਕਿ ਉਸ ਦਾ ਪੁੱਤ ਹੈ ਉਸ ਨੇ ਅਣਜਾਣੇ ਵਿੱਚ ਇਹ ਗਲਤੀ ਕਰ ਦਿੱਤੀ ਹੈ ਤੇ ਇਸ ਕਰਕੇ ਉਸ ਨੂੰ ਮੁਆਫ਼ ਕੀਤਾ ਜਾਵੇ। ਉਸ ਦੀ ਮਾਤਾ ਵੀਡਿਓ ਵਿੱਚ ਰੋ ਰਹੀ ਹੈ ਅਤੇ ਪੁਲਿਸ ਅੱਗੇ ਫਰਿਆਦ ਕਰ ਰਹੀ ਹੈ ਕਿ ਉਸ ਦੇ ਪੁੱਤ ਨੂੰ ਮਾਫ ਕਰ ਦਿੱਤਾ ਜਾਵੇ ਕਿਉਂਕਿ ਉਸ ਨੇ ਬਚਪਨ ਵਿੱਚ ਗ਼ਲਤੀ ਅੰਦਰ ਅਜਿਹੀ ਵੀਡੀਓ ਉੱਤੇ ਭਾਸ਼ਾ ਦੀ ਵਰਤੋਂ ਕੀਤੀ ਹੈ, ਹਾਲਾਂਕਿ ਮਾਮਲਾ ਹਾਈਪ੍ਰੋਫਾਈਲ ਹੋਣ ਕਰਕੇ ਫਿਲਹਾਲ ਲੁਧਿਆਣਾ ਪੁਲਿਸ ਨੇ ਇਸ ਮਾਮਲੇ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਪਰ ਇਹ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਮ੍ਰਿਤਕ ਪਹਿਲਵਾਨ ਸਾਗਰ ਦੀ ਮਾਂ ਦੀ ਮੰਗ- ਸੁਸ਼ੀਲ ਤੋਂ ਵਾਪਸ ਲਏ ਜਾਣ ਸਾਰੇ ਮੈਡਲ ਤੇ ਸਨਮਾਨ
ਇਕ ਸੀਨੀਅਰ ਆਗੂ ਕਿਰੇਨ ਰਿਜਿਜੂ ਵੱਲੋਂ ਵੀ ਇਸ ਉੱਤੇ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਬਾਰੇ ਗਲਤ ਟਿੱਪਣੀ ਕਰਨ ਵਾਲੇ ਦੇ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ।