ਪੰਜਾਬ

punjab

ETV Bharat / state

ਲੁਧਿਆਣਾ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਮੌਜੂਦਾ ਅਤੇ ਸਾਬਕਾ ਸਰਕਾਰਾਂ 'ਚ ਕ੍ਰੈਡਿਟ ਵਾਰ - 124 ਪ੍ਰੋਜੈਕਟ ਸਮਾਰਟ ਸਿਟੀ ਤਹਿਤ ਬਣਾਏ ਜਾਣੇ ਸੀ

ਸਮਾਰਟ ਸਿਟੀ ਦੇ ਪ੍ਰੋਜੈਕਟਾਂ ਦਾ ਸਿਹਰਾ ਸਾਰੀਆਂ ਪਾਰਟੀਆਂ ਆਪਣੇ-ਆਪਣੇ ਸਿਰ ਲੈ ਰਹੀਆਂ ਹਨ ਅਤੇ ਵਿਰੋਧੀਆਂ ਦੀਆਂ ਕਮੀਆਂ ਕੱਢ ਰਹੀਆਂ ਹਨ। ਸਮਾਰਟ ਸਿਟੀ ਦੇ ਪ੍ਰੋਜੈਕਟਾਂ 'ਚ ਲੁਧਿਆਣਾ ਦਾ ਕੀ ਹਾਲ ਹੈ ਆਉ ਜਾਣਦੇ ਹਾਂ।

ਲੁਧਿਆਣਾ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਮੌਜੂਦਾ ਅਤੇ ਸਾਬਕਾ ਸਰਕਾਰਾਂ 'ਚ ਕ੍ਰੈਡਿਟ ਵਾਰ
ਲੁਧਿਆਣਾ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਮੌਜੂਦਾ ਅਤੇ ਸਾਬਕਾ ਸਰਕਾਰਾਂ 'ਚ ਕ੍ਰੈਡਿਟ ਵਾਰ

By

Published : Jun 28, 2023, 9:07 PM IST

Updated : Jul 1, 2023, 11:10 AM IST

ਲੁਧਿਆਣਾ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਮੌਜੂਦਾ ਅਤੇ ਸਾਬਕਾ ਸਰਕਾਰਾਂ 'ਚ ਕ੍ਰੈਡਿਟ ਵਾਰ

ਲੁਧਿਆਣਾ:2024 ਦੀਆਂ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਹੀ ਸਿਆਸੀ ਪਾਰਟੀਆਂ ਗੇਂਦ ਆਪਣੇ-ਆਪਣੇ ਪਾਲੇ 'ਚ ਸੁੱਟਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਆਮ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਸਮਾਰਟ ਸਿਟੀ ਦੇ ਵਿਕਾਸ ਪ੍ਰੋਜੈਕਟਾਂ ਲਈ ਕ੍ਰੈਡਿਟ ਵਾਰ ਸ਼ੁਰੂ ਹੋ ਗਈ ਹੈ। ਕੀ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ। ਪੰਜਾਬ ਦੇ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਲੈ ਕੇ ਮੌਜੂਦਾ ਅਤੇ ਸਾਬਕਾ ਸਰਕਾਰਾਂ ਆਹਮੋ-ਸਾਹਮਣੇ ਹਨ। ਪੰਜਾਬ ਦੇ ਵਿੱਚ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਲਈ ਚੁਣਿਆ ਗਿਆ ਸੀ ਪਰ ਹਾਲੇ ਤੱਕ ਇਹ ਪ੍ਰੋਜੈਕਟ ਅਧੂਰੇ ਪਏ ਹਨ। ਸਾਬਕਾ ਸਰਕਾਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਾਡੇ ਵੱਲੋਂ ਲਿਆਂਦੇ ਗਏ ਪ੍ਰੋਜੈਕਟ ਦੇ ਉਦਘਾਟਨ ਮੌਜੂਦਾ ਸਰਕਾਰ ਦੇ ਵਿਧਾਇਕ ਕਰ ਰਹੇ ਨੇ ਜਦੋਂ ਕਿ ਮੌਜੂਦਾ ਸਰਕਾਰ ਦੇ ਵਿਧਾਇਕਾਂ ਨੇ ਕਿਹਾ ਹੈ ਕਿ ਪੁਰਾਣੀਆਂ ਸਰਕਾਰਾਂ ਦੇ ਕੰਮਾਂ ਦੇ ਵਿੱਚ ਵਧੀਕੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਅਸੀਂ ਸੁਧਾਰ ਰਹੇ ਹਾਂ।

ਸਮਾਰਟ ਸਿਟੀ ਪ੍ਰੋਜੈਕਟ:ਜੂਨ 2015 ਦੇ ਵਿਚ ਸਮਾਰਟ ਸਿਟੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ । ਜਿਸ ਦੇ ਤਹਿਤ ਦੇਸ਼ ਭਰ ਦੇ 100 ਸ਼ਹਿਰਾਂ ਨੂੰ ਸਮਾਰਟ ਬਣਾਉਣਾ ਸੀ ਕਿਉਂਕਿ ਇਹਨਾਂ ਸ਼ਹਿਰਾਂ ਦੇ ਵਿਚ ਜ਼ਿਆਦਾਤਰ ਆਬਾਦੀ ਵੱਸਦੀ ਹੈ। ਪਿਛਲੇ ਅੱਠ ਸਾਲਾਂ ਵਿੱਚ ਮਹਿਜ਼ 22 ਸ਼ਹਿਰ ਹੀ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਦੇ ਨੇੜੇ ਪਹੁੰਚ ਸਕੇ ਹਨ। ਇਨ੍ਹਾਂ 100 ਸ਼ਹਿਰਾਂ ਦੇ ਵਿਚ ਵੱਖ ਵੱਖ 5151 ਪ੍ਰੋਜੈਕਟ ਜਿਨ੍ਹਾਂ ਦੀ ਕੁਲ ਰਾਸ਼ੀ 2 ਲੱਖ 5 ਹਜ਼ਾਰ 18 ਕਰੋੜ ਬਣਦੀ ਹੈ ਉਨ੍ਹਾਂ ਨੂੰ ਪੂਰਾ ਕੀਤਾ ਜਾਣਾ ਸੀ। ਜਿਨ੍ਹਾਂ ਵਿਚੋਂ ਹੁਣ ਤੱਕ 92 ਹਜ਼ਾਰ 561 ਕਰੋੜ ਰੁਪਏ ਦੇ ਪ੍ਰੋਜੈਕਟ ਪੂਰੇ ਕੀਤੇ ਜਾ ਚੁੱਕੇ ਹਨ। ਜਦਕਿ 2740 ਪ੍ਰੋਜੈਕਟ ਹਾਲੇ ਅਧੂਰੇ ਹਨ । ਜਿਨ੍ਹਾਂ 'ਤੇ ਕੁੱਲ 89 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਉਣੀ ਹੈ। ਇਸ ਤੋਂ ਇਲਾਵਾ ਹਾਲੇ ਹੋਰ ਵੀ ਪ੍ਰੋਜੈਕਟ ਚੱਲ ਰਹੇ ਹਨ।

ਲੁਧਿਆਣਾ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਮੌਜੂਦਾ ਅਤੇ ਸਾਬਕਾ ਸਰਕਾਰਾਂ 'ਚ ਕ੍ਰੈਡਿਟ ਵਾਰ

ਪੰਜਾਬ ਦੇ 3 ਸ਼ਹਿਰਾਂ ਦੀ ਚੋਣ: ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਸਮਾਰਟ ਸਿਟੀ ਲਈ ਚੁਣਿਆ ਸੀ ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਫੰਡ ਹੁਣ ਤੱਕ ਜਲੰਧਰ ਨੂੰ ਮਿਲੇ ਹਨ । ਜਲੰਧਰ ਨੂੰ ਕੁੱਲ 938 ਕਰੋੜ ਰੁਪਏ, ਲੁਧਿਆਣਾ ਨੂੰ 930 ਕਰੋੜ ਰੁਪਏ ਅਤੇ ਅੰਮ੍ਰਿਤਸਰ ਨੂੰ 918 ਕਰੋੜ ਰੁਪਏ ਜਾਰੀ ਹੋਏ ਹਨ। ਇਸ ਵਿੱਚ 50 ਫੀਸਦੀ ਫੰਡ ਕੇਂਦਰ ਸਰਕਾਰ ਵੱਲੋਂ ਅਤੇ 50 ਫੀਸਦੀ ਫੰਡ ਪੰਜਾਬ ਸਰਕਾਰ ਦਿੱਤਾ ਗਿਆ ਹੈ। ਜਲੰਧਰ ਦੇ ਵਿਚ ਹੁਣ ਤੱਕ ਸਮਾਰਟ ਸਿਟੀ ਦੇ ਲਈ 938 ਕਰੋੜ ਰੁਪਿਆ ਚੋਂ 663.20 ਕਰੋੜ ਰੁਪਏ ਦੇ ਕੰਮ ਅਲਾਟ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 177.67 ਕਰੋੜਾਂ ਖਰਚ ਕੀਤੇ ਗਏ ਹਨ।

ਕਿੱਥੇ ਕਿੰਨੇ ਪ੍ਰੋਜੈਕਟ ਅਧੂਰੇ:ਪੰਜਾਬ ਦੇ ਤਿੰਨ ਸ਼ਹਿਰਾਂ ਵਿੱਚੋਂ ਸਮਾਰਟ ਸਿਟੀ ਤਹਿਤ ਕੋਈ ਵੀ ਸ਼ਹਿਰ ਪ੍ਰੋਜੈਕਟ ਪੂਰੇ ਨਹੀਂ ਕਰ ਸਕਿਆ ਹੈ। ਹਾਲਾਕਿ ਸਮੇਂ-ਸਮੇਂ 'ਤੇ ਇੰਨ੍ਹਾਂ ਵਿੱਚ ਫੇਰ ਬਦਲ ਵੀ ਕੀਤੇ ਗਏ ਪਰ ਵਿਕਾਸ ਲਈ ਕੁੱਲ 124 ਪ੍ਰੋਜੈਕਟ ਸਮਾਰਟ ਸਿਟੀ ਤਹਿਤ ਬਣਾਏ ਜਾਣੇ ਸੀ , ਜਿੰਨਾ ਵਿੱਚੋਂ 76 ਪ੍ਰੋਜੈਕਟ ਹਾਲੇ ਵੀ ਅਧੂਰੇ ਹਨ। ਕੈਗ ਦੀ ਰਿਪੋਰਟ ਦੇ ਮੁਤਾਬਕ ਅੰਮ੍ਰਿਤਸਰ ਦੇ 32 ਪ੍ਰੋਜੈਕਟਾਂ ਵਿਚੋਂ 18 ਸ਼ੁਰੂ ਵੀ ਨਹੀਂ ਹੋਈ ਜਦਕਿ ਦੂਜੇ ਪਾਸੇ ਜਲੰਧਰ ਦੇ 49 ਪ੍ਰੋਜੈਕਟਾਂ ਵਿਚੋਂ 30 ਦੇ ਕੰਮ ਅਧੂਰੇ ਹਨ। ਉੱਥੇ ਹੀ ਲੁਧਿਆਣਾ ਦੇ 43 ਪ੍ਰੋਜੈਕਟਾਂ ਵਿੱਚੋਂ 24 ਪ੍ਰੋਜੈਕਟ ਅਧੂਰੇ ਹਨ ਜਿਨਾਂ 'ਤੇ ਕੰਮ ਲਗਾਤਾਰ ਚੱਲ ਰਿਹਾ ਹੈ।

ਲੁਧਿਆਣਾ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਮੌਜੂਦਾ ਅਤੇ ਸਾਬਕਾ ਸਰਕਾਰਾਂ 'ਚ ਕ੍ਰੈਡਿਟ ਵਾਰ

ਕ੍ਰੈਡਿਟ ਵਾਰ ਸ਼ੁਰੂ:ਲੁਧਿਆਣਾ ਦੇ ਵਿੱਚ ਸਮਾਰਟ ਸਿਟੀ ਤਹਿਤ ਚੱਲ ਰਹੇ ਕੰਮਾਂ ਨੂੰ ਲੈ ਕੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਜਿਵੇਂ ਜਿਵੇਂ ਕੰਮ ਮੁਕੰਮਲ ਹੋ ਰਹੇ ਹਨ, ਉਨ੍ਹਾਂ ਦੇ ਉਦਘਾਟਨਾਂ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਹਨ, ਜਦੋਂ ਕਿ ਅਕਾਲੀ ਦਲ ਵੀ ਇਨ੍ਹਾਂ ਪ੍ਰੋਜੈਕਟਾਂ ਦੇ ਵਿੱਚ ਦਾਅਵੇਦਾਰੀ ਪੇਸ਼ ਕਰ ਰਿਹਾ ਹੈ। 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ। ਮੈਂਬਰ ਪਾਰਲੀਮੈਂਟ ਆਪਣੀ ਰਿਪੋਰਟ ਕਾਰਡ ਦੇ ਵਿਚ ਸਮਾਰਟ ਸਿਟੀ ਦੇ ਤਹਿਤ ਹੋਏ ਕੰਮਾਂ ਨੂੰ ਸ਼ਾਮਿਲ ਕਰਨ ਲਈ ਯਤਨਸ਼ੀਲ ਹਨ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਕਾਂਗਰਸ ਸਰਕਾਰ ਵੇਲੇ ਸਮਾਰਟ ਸਿਟੀ ਦੇ ਹੋਏ ਕੰਮਾਂ ਦੇ ਵਿੱਚ ਕਮੀਆਂ ਕੱਢ ਰਹੇ ਹਨ।

ਬੁੱਢੇ ਨਾਲੇ ਦਾ 600 ਕਰੋੜ ਦਾ ਪ੍ਰਾਜੈਕਟ, 200 ਕਰੋੜ ਹਲਵਾਰਾ ਏਅਰਪੋਰਟ ਦਾ ਪ੍ਰੋਜੈਕਟ, ਲੁਧਿਆਣਾ ਵਿੱਚੋਂ ਨਿਕਲ ਰਹੇ ਤਿੰਨ ਕੌਮੀ ਸ਼ਾਹਰਾਹ ਦਾ ਪ੍ਰੋਜੈਕਟ ਅਤੇ ਸਮਾਰਟ ਸਿਟੀ ਦੇ ਕੰਮ ਕਾਂਗਰਸ ਨੇ ਕਰਵਾਏ ਹਨ। - ਸਾਂਸਦ ਰਵਨੀਤ ਬਿੱਟੂ

ਸਮਾਰਟ ਸਿਟੀ ਤਹਿਤ 50 ਕਰੋੜ ਰੁਪਏ ਦੇ ਕੰਮ ਮਲਹਾਰ ਰੋਡ 'ਤੇ ਜੋ ਕੀਤੇ ਰਹੇ ਹਨ ਉਹ ਪੈਸੇ ਦੀ ਬਰਬਾਦੀ ਹੈ। ਇਸ ਤੋਂ ਇਲਾਵਾ ਪੱਖੋਵਾਲ ਰੋਡ 'ਤੇ ਰੇਲਵੇ ਅੰਡਰ ਬ੍ਰਿਜ ਬਣਾਉਣ ਦੀ ਲੋੜ ਹੀ ਨਹੀਂ ਸੀ। ਅੰਡਰਬ੍ਰਿਜ ਕਰਕੇ ਲੋਕਾਂ ਦੇ ਕੰਮ 'ਤੇ ਪ੍ਰਭਾਵ ਪੈਣ ਕਾਰਨ ਦੁਕਾਨਾਂ ਬੰਦ ਹੋ ਗਈਆਂ ਹਨ। - ਆਮ ਆਦਮੀ ਪਾਰਟੀ ਦੇ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ

ਅਕਾਲੀ ਦਲ ਦੀ ਸਰਕਾਰ ਵੇਲੇ ਸਮਾਰਟ ਸਿਟੀ ਦੇ ਪ੍ਰੋਜੈਕਟ ਆਏ ਸਨ। ਕਾਂਗਰਸ ਤੇ ਆਪ ਇਹਨਾਂ ਦੋਹਾਂ ਹੀ ਸਰਕਾਰਾਂ ਨੇ ਸਿਰਫ ਆਪਣੇ ਬੋਰਡ ਹੀ ਲਗਾਏ ਹਨ ਕੰਮ ਨਹੀਂ ਕੀਤੇ।- ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਗਰੇਵਾਲ

Last Updated : Jul 1, 2023, 11:10 AM IST

ABOUT THE AUTHOR

...view details