ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਗਊਸ਼ਾਲਾ ਰੋਡ ਉੱਤੇ ਅੱਜ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਉਹ ਤੰਗ ਗਲੀ ਦੇ ਵਿੱਚ ਸਮਾਨ ਛੱਡਣ ਆਈ ਕਰੇਨ ਪਲਟ ਗਈ। ਗਲੀ ਤੰਗ ਹੋਣ ਕਰਕੇ ਕਰੇਨ ਸਿੱਧਾ ਉੱਪਰ ਚਲੀ ਗਈ, ਘੱਟੋ ਘੱਟ 15 ਫੁੱਟ ਉੱਤੇ ਕਰੇਨ ਫਸਣ ਕਰਕੇ ਨੇੜੇ-ਤੇੜੇ ਦੀਆਂ ਇਮਾਰਤਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਨੇੜੇ-ਤੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਅੱਜ ਸਵੇਰੇ ਹੀ ਭਾਰੀ ਸਮਾਨ ਛੱਡਣ ਲਈ ਕਰੇਨ ਆਈ ਸੀ ਅਤੇ ਵਜ਼ਨ ਜ਼ਿਆਦਾ ਹੋਣ ਕਰਕੇ ਕਰੇਨ ਵਜਨ ਸੰਭਾਲ ਨਹੀਂ ਪਾਈ ਅਤੇ ਉਹ ਪਲਟਣ ਕਰਕੇ ਉਪਰ ਚਲੀ ਗਈ।
ਕਰੇਨ ਪਲਟੀ ,ਟਰੈਕਟਰ ਦੇ ਵੀ ਹੋਏ ਟੋਟੇ: ਦੱਸਿਆ ਜਾ ਰਿਹਾ ਹੈ ਕਿ ਇਹ ਮਸ਼ੀਨ ਕਿਸੇ ਦੁਕਾਨ ਉੱਤੇ ਵੱਡਾ ਜਰਨੇਟਰ ਚੜਾਉਣ ਲਈ ਲਗਾਈ ਗਈ ਸੀ ਅਤੇ ਇਹ ਭਾਰੀ ਜਰਨੇਟਰ ਟਰੈਕਟਰ ਟਰਾਲੀ ਵਿੱਚ ਪਾਕੇ ਤੰਗ ਗਲ਼ੀ ਅੰਦਰ ਲਿਆਂਦਾ ਗਿਆ ਸੀ। ਜਦੋਂ ਟਰੈਕਟਰ ਟਰਾਲੀ ਤੋਂ ਚੁੱਕ ਕੇ ਕਰੈਨ ਨੇ ਜਰਨੇਟਰ ਨੂੰ ਦੁਕਾਨ ਉੱਤੇ ਚੜ੍ਹਾਉਣ ਦੀ ਕਾਰਵਾਈ ਆਰੰਭੀ ਤਾਂ ਇਸ ਦੌਰਾਨ ਜਰਨੇਟਰ ਦਾ ਵਜ਼ਨ ਜ਼ਿਆਦਾ ਹੋਣ ਕਰਕੇ ਕਰੇਨ ਸਹਾਰ ਨਹੀਂ ਸਕੀ ਅਤੇ ਪਲਟ ਗਈ। ਇਸ ਦੌਰਾਨ ਵਜ਼ਨ ਵਿੱਚ ਬਾਹੁਬਲੀ ਜਰਨੇਟਰ ਟਰੈਕਟਰ ਟਰਾਲੀ ਉੱਤੇ ਡਿੱਗ ਗਿਆ ਅਤੇ ਇਸ ਨਾਲ ਟਰੈਕਟਰ ਦੇ ਪੁਰਜ਼ੇ ਤੱਕ ਖਿੱਲਰ ਗਏ। ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
- ਚੰਡੀਗੜ੍ਹ 'ਚ ਹੁੰਦੀ ਰਹੇਗੀ ਦੋ ਪਹੀਆ ਪੈਟਰੋਲ ਵਾਹਨ ਦੀ ਰਜਿਸਟ੍ਰੇਸ਼ਨ, ਯੂਟੀ ਪ੍ਰਸ਼ਾਸਨ ਨੇ ਇਲੈਕਟ੍ਰੋਨਿਕ ਵਾਹਨ ਪਾਲਿਸੀ 'ਚ ਕੀਤੀ ਸੋਧ
- Shah Rukh Khan Surgery: OMG!...ਸੈੱਟ 'ਤੇ ਜ਼ਖਮੀ ਹੋਏ ਸ਼ਾਹਰੁਖ ਖਾਨ, ਨੱਕ 'ਚੋਂ ਵਹਿ ਰਿਹਾ ਸੀ ਖੂਨ ਤਾਂ ਕਰਨੀ ਪਈ ਸਰਜਰੀ
- Most Followed Punjabi Celebrities on Instagram: ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਪੰਜਾਬੀ ਸਿਤਾਰੇ, ਦੇਖੋ ਪੂਰੀ ਲਿਸਟ