ਪੰਜਾਬ

punjab

ETV Bharat / state

ਲੁਧਿਆਣਾ 'ਚ ਕੋਰੋਨਾ ਕਹਿਰ: ਐਮਰਜੈਂਸੀ ਤੋਂ ਲੈ ਕੇ ਸ਼ਮਸ਼ਾਨਘਾਟ ਤੱਕ ਵੇਟਿੰਗ

ਲੁਧਿਆਣਾ ਵਿੱਚ ਐਮਰਜੈਂਸੀ ਤੋਂ ਲੈ ਕੇ ਸ਼ਮਸ਼ਾਨਘਾਟ ਤਕ ਵੇਟਿੰਗ, ਬੀਤੇ ਦਿਨ ਕੋਰੋਨਾ ਵਾਇਰਸ ਨਾਲ 28 ਮਰੀਜ਼ਾਂ ਨੇ ਤੋੜ ਦਿੱਤਾ ਦਮ, 40 ਮਰੀਜ਼ ਵੈਂਟੀਲੇਟਰਾਂ ਤੇ ਲੜ ਰਹੀ ਜ਼ਿੰਦਗੀ ਅਤੇ ਮੌਤ ਦੀ ਲੜਾਈ

ਫ਼ੋਟੋ
ਫ਼ੋਟੋ

By

Published : May 1, 2021, 10:29 AM IST

ਲੁਧਿਆਣਾ: ਲੁਧਿਆਣਾ ਵਿੱਚ ਮੁੜ ਕੋਰੋਨਾ ਵਾਇਰਸ ਨਾਲ ਮਾਮਲੇ ਘੱਟ ਅਤੇ ਮੌਤ ਦੇ ਆਂਕੜੇ ਵਧ ਰਹੇ ਹਨ। ਬੀਤੇ ਦਿਨ ਜਿੱਥੇ ਕੋਰੋਨਾਵਾਇਰਸ ਨਾਲ ਜ਼ਿਲ੍ਹੇ ਦੇ ਵਿੱਚ 964 ਨਵੇਂ ਮਰੀਜ਼ ਆਏ ਹਨ। ਉੱਥੇ ਹੀ 28 ਮਰੀਜ਼ਾਂ ਨੇ ਲੰਘੇ ਦਿਨੀ ਦਮ ਤੋੜ ਦਿੱਤਾ।

ਲੁਧਿਆਣਾ ਵਿਚ ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 7781 ਉੱਤੇ ਪਹੁੰਚ ਗਈ ਹੈ। ਬੀਤੇ ਦਿਨ ਮ੍ਰਿਤਕਾ ਵਿੱਚ ਲੁਧਿਆਣਾ ਦੇ ਮਸ਼ਹੂਰ ਸਨਅਤਕਾਰ ਦਿਨੇਸ਼ ਲਾਕੜਾ ਵੀ ਸ਼ਾਮਿਲ ਰਹੇ। ਉਨ੍ਹਾਂ ਨੂੰ 25 ਅਪਰੈਲ ਨੂੰ ਕੋਰੋਨਾ ਪੌਜ਼ੀਟਿਵ ਹੋਇਆ ਜਿਸ ਤੋਂ ਬਾਅਦ ਹੋਮ ਆਈਸੋਲੇਟਿਡ ਰਹੇ ਪਰ 27 ਅਪ੍ਰੈਲ ਨੂੰ ਸਾਹ ਘੁੱਟਣ ਲੱਗਾ ਅਤੇ ਫਿਰ ਐਸਪੀਐਸ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿਥੇ ਉਨ੍ਹਾਂ ਨੇ ਬੀਤੇ ਦਿਨ ਦਮ ਤੋੜ ਦਿੱਤਾ, ਹਾਲਾਂਕਿ ਸਰਕਾਰੀ ਅੰਕੜਿਆਂ ਦੇ ਵਿੱਚ ਬੀਤੇ ਦਿਨ 28 ਮੌਤਾਂ ਦੀ ਗੱਲ ਕਹੀ ਜਾ ਰਹੀ ਹੈ ਪਰ ਲੁਧਿਆਣਾ ਵਿੱਚ ਕੋਵਿਡ ਪ੍ਰੋਟੋਕੋਲ ਦੇ ਨਾਲ ਸ਼ਮਸ਼ਾਨਘਾਟਾਂ ਵਿੱਚ 37 ਲੋਕਾਂ ਦਾ ਅੰਤਮ ਸਸਕਾਰ ਕੀਤਾ ਗਿਆ ਹੈ।

ਲਗਾਤਾਰ ਮਰੀਜ਼ਾਂ ਦੀ ਤਾਦਾਦ ਵਧਦੀ ਜਾ ਰਹੀ ਹੈ ਅਤੇ ਹੁਣ ਵੈਂਟੀਲੇਟਰ ਉੱਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ਾਂ ਦੀ ਗਿਣਤੀ 40 ਹੋ ਗਈ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਰੋਨਾ ਨਾਲ ਜ਼ਿਲ੍ਹੇ ਵਿੱਚ ਹਾਲਾਤ ਕਾਫੀ ਖਰਾਬ ਹਨ। ਲੁਧਿਆਣਾ ਵਿੱਚ 1384 ਲੁਧਿਆਣਾ ਵਾਸੀ ਆਪਣੀ ਜਾਨ ਕੋਰੋਨਾ ਨਾਲ ਗਵਾ ਚੁੱਕੇ ਹਨ ਜਦੋਂ ਕਿ 696 ਮ੍ਰਿਤਕ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਤ ਹਨ।

ਹਾਲਾਂਕਿ ਇੱਕ ਚੰਗੀ ਖਬਰ ਇਹ ਵੀ ਰਹੀ ਕਿ ਬੀਤੇ ਦਿਨ ਲੰਮੇ ਸਮੇਂ ਬਾਅਦ ਨਵੇਂ ਪਰ ਉਨ੍ਹਾਂ ਮਰੀਜ਼ਾਂ ਨਾਲੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਧ ਰਹੀ ਬੀਤੇ ਦਿਨ 1027 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ। ਇਸ ਤੋਂ ਇਲਾਵਾ ਹੁਣ ਜ਼ਿਲ੍ਹੇ ਦੇ ਵਿੱਚ 7781 ਮਰੀਜ਼ ਐਕਟਿਵ ਹਨ ਅਤੇ ਹੁਣ ਤੱਕ ਜ਼ਿਲ੍ਹੇ ਵਿੱਚ 5 ਲੱਖ 34 ਹਜ਼ਾਰ 27 ਲੋਕ ਟੀਕਾਕਰਨ ਕਰਵਾ ਚੁੱਕੇ ਹਨ।

ਇੱਕ ਮਈ ਯਾਨੀ ਅੱਜ ਤੋਂ 18-45 ਸਾਲ ਦੇ ਲੋਕਾਂ ਨੂੰ ਟੀਕਾਕਰਨ ਲੱਗਣਾ ਸੀ ਪਰ ਫਿਲਹਾਲ ਵੈਕਸੀਨ ਦੀ ਕਮੀ ਕਰਕੇ ਇਸ ਨੂੰ ਰੋਕ ਦਿੱਤਾ ਗਿਆ ਹੈ। ਹਾਲੇ ਹਾਲਾਤ ਇਹ ਨਹੀਂ ਕਿ ਸੂਬੇ ਵਿੱਚ 45 ਤੋਂ ਵਧੇਰੇ ਉਮਰ ਵਾਲਿਆਂ ਲਈ ਵੀ ਲੋੜੀਂਦੀ ਮਾਤਰਾ ਚ ਵੈਕਸੀਨ ਉਪਲਬਧ ਨਹੀਂ ਹੈ।

ABOUT THE AUTHOR

...view details