ਲੁਧਿਆਣਾ: ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਲੋਕ ਘਬਰਾਏ ਹੋਏ ਹਨ, ਉੱਥੇ ਹੀ ਆਪਣੇ ਪਾਲਤੂ ਜਾਨਵਰਾਂ ਵਿੱਚ ਵੀ ਕੋਰੋਨਾ ਵਾਇਰਸ ਦੇ ਅਸਰ ਤੋਂ ਲੋਕ ਚਿੰਤਤ ਹਨ। ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਮਾਹਿਰ ਡਾ. ਕੀਰਤੀ ਦੁਆ ਨੇ ਕਿਹਾ ਹੈ ਕਿ ਪਾਲਤੂ ਜਾਨਵਰ ਖ਼ਾਸ ਕਰਕੇ ਕੁੱਤਿਆਂ ਵਿੱਚ ਫਿਲਹਾਲ ਕੋਵਿਡ-19 ਦਾ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਹੁਣ ਤੱਕ ਸਿਰਫ ਇੱਕੋ ਹੀ ਹਾਂਗਕਾਂਗ ਤੋਂ ਮਾਮਲਾ ਸਾਹਮਣੇ ਆਇਆ ਸੀ ਅਤੇ ਉਸ ਵਿੱਚ ਵੀ ਬਹੁਤ ਵਾਇਰਸ ਦਾ ਬਹੁਤ ਘੱਟ ਅਸਰ ਵੇਖਣ ਨੂੰ ਮਿਲਿਆ।
ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਸੀਨੀਅਰ ਡਾਕਟਰ ਕੀਰਤੀ ਦੁਆ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਤਾਂ ਇਨਸਾਨਾਂ ਅਤੇ ਜਾਨਵਰਾਂ ਦੋਵਾਂ ਵਿੱਚ ਹੋ ਸਕਦਾ ਹੈ, ਪਰ ਜੋ ਵਾਇਰਸ ਫਿਲਹਾਲ ਫੈਲ ਰਿਹਾ ਹੈ ਕੋਵਿਡ-19 ਉਸ ਦਾ ਅਸਰ ਕਿਸੇ ਕੁੱਤੇ 'ਤੇ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਹਾਂਗਕਾਂਗ ਵਿੱਚ ਇੱਕ ਮਾਲਿਕ ਨੂੰ ਕੋਰੋਨਾ ਵਾਰਿਸ ਹੋਣ ਤੋਂ ਬਾਅਦ ਉਸ ਦੇ ਪਾਲਤੂ ਕੁੱਤੇ ਵਿੱਚ ਜ਼ਰੂਰ ਕੁਝ ਇਸ ਤਰ੍ਹਾਂ ਦੇ ਲੱਛਣ ਵੇਖਣ ਨੂੰ ਮਿਲੇ ਹਨ।