ਲੁਧਿਆਣਾ: ਕੋਰੋਨਾ ਵੈਕਸੀਨ ਨੂੰ ਲੈ ਕੇ ਡਰਾਈ ਰਨ ਲੁਧਿਆਨਾ ਵਿੱਚ ਅੱਜ ਸਫਲਤਾਪੂਰਨ ਕੀਤਾ ਗਿਆ ਹੈ। ਡਰਾਈ ਰਨ ਪਹਿਲਾਂ ਰਜਿਸਟਰ 25 ਹੈਲਥ ਵਰਕਰਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਬਣਾਏ ਗਏ ਕੋਰੋਨਾ ਵੈਕਸੀਨ ਸੈਂਟਰ 'ਚ ਵੈਕਸੀਨ ਲਾਉਣ ਦੀ ਰਿਹਰਸਲ ਕੀਤੀ ਗਈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਨਾਲ ਲੁਧਿਆਣਾ ਦੇ ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਸਟਾਫ ਵੀ ਮੌਜੂਦ ਰਹੇ। ਇਸ ਦੌਰਾਨ ਸਿਵਲ ਸਰਜਨ ਲੁਧਿਆਣਾ ਰਜੇਸ਼ ਬੱਗਾ ਨੇ ਕਿਹਾ ਕਿ ਉਨ੍ਹਾਂ ਦਾ ਦੋ ਦਿਨੀਂ ਡਰਾਈ ਰਨ ਸਫ਼ਲਤਾਪੂਰਨ ਰਿਹਾ ਹੈ ਅਤੇ ਲੁਧਿਆਣਾ ਤੋਂ ਜ਼ਿਲ੍ਹਾ ਸਿਹਤ ਮਹਿਕਮਾ ਕੋਰੋਨਾ ਵੈਕਸੀਨ ਲਾਉਣ ਨੂੰ ਪੂਰੀ ਤਰ੍ਹਾਂ ਤਿਆਰ ਹੈ।
ਪੜਾਅ-ਦਰ-ਪੜਾਅ ਲਿਆਈ ਜਾ ਰਹੀ ਵੈਕਸੀਨ
ਸਿਵਲ ਸਰਜਨ ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਡਰਾਈ ਰਨ ਵਿੱਚ ਪਹਿਲਾਂ ਤੋਂ ਹੀ ਰਜਿਸਟਰ 25 ਹੈਲਥ ਵਰਕਰ ਨੂੰ ਟੀਕਾਕਰਨ ਲਾਉਣ ਦੀ ਰਿਹਰਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੜਾਅ ਦਰ ਪੜਾਅ ਵੈਕਸੀਨ ਲਾਈ ਜਾ ਰਹੀ ਹੈ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਟੈਂਪਰੇਚਰ ਚੈੱਕ ਹੁੰਦਾ ਹੈ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਹੁੰਦੀ ਹੈ ਫਿਰ ਟੀਕਾ ਲੱਗਦਾ ਹੈ ਅਤੇ ਫਿਰ ਉਨ੍ਹਾਂ ਨੂੰ ਅੱਧੇ ਘੰਟੇ ਲਈ ਨਿਰੀਖਣ ਰੂਮ ਵਿੱਚ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਮਹਿਕਮਾ ਇਸ ਵਿੱਚ ਪੂਰੀ ਤਰ੍ਹਾਂ ਸਫਲ ਹੋਇਆ ਹੈ।