ਪੰਜਾਬ

punjab

By

Published : May 19, 2021, 10:01 PM IST

ETV Bharat / state

ਲੁਧਿਆਣਾ 'ਚ ਬੁੱਧਵਾਰ ਨੂੰ ਕੋਰੋਨਾ ਨੇ ਲਈ 27 ਲੋਕਾਂ ਦੀ ਜਾਨ

ਲੁਧਿਆਣਾ ਵਿੱਚ ਹੁਣ ਘਟ ਰਹੇ ਕਰੁਣਾ ਦੇ ਨਵੇਂ ਮਾਮਲੇ ਪਰ ਮੌਤਾਂ ਦੇ ਆਂਕੜਿਆਂ ਚ ਨਹੀਂ ਕੋਈ ਕਮੀ, ਅੱਜ ਕੋਰੋਨਾ ਮਹਾਂਮਾਰੀ ਏ ਲੁਧਿਆਣਾ ਦੇ 27 ਲੋਕਾਂ ਦੀ ਜਾਨ ਲੈ ਲਈ।

ਲੁਧਿਆਣਾ 'ਚ ਅੱਜ ਕੋਰੋਨਾ ਨੇ 27 ਲੋਕਾਂ ਝੰਬਿਆ
ਲੁਧਿਆਣਾ 'ਚ ਅੱਜ ਕੋਰੋਨਾ ਨੇ 27 ਲੋਕਾਂ ਝੰਬਿਆ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕੋਰੋਨਾ ਨਾਲ ਸਖ਼ਤੀ ਨਾਲ ਨਜਿੱਠਣ ਲਈ ਕਰਫਿਊ, ਵੀਕੈਂਡ ਕਰਫਿਊ ਅਤੇ ਹੋਰ ਕਈ ਸ਼ਕਤੀਆਂ ਲਾਗੂ ਕਰਨ ਨਾਲ ਨਵੇਂ ਮਾਮਲਿਆਂ ਦੀ ਦਰ ਰੋਜ਼ਾਨਾ ਘਟਣ ਲੱਗੀ ਹੈ ਪਰ ਮੌਤਾਂ ਦੇ ਅੰਕੜੇ ਚ ਕਿਸੇ ਵੀ ਤਰ੍ਹਾਂ ਦੀ ਕਮੀ ਵੇਖਣ ਨੂੰ ਨਹੀਂ ਮਿਲੀ। ਜਿਸ ਤੋਂ ਜ਼ਾਹਿਰ ਹੈ ਕਿ ਪ੍ਰਸ਼ਾਸਨ ਨੇ ਕੋਰੋਨਾ ਕੇਸ ਘਟਾਉਣ ਲਈ ਸੈਂਪਲਿੰਗ ਬੀਤੇ ਦਿਨਾਂ ਨਾਲੋਂ ਘਟਾ ਦਿੱਤੀ ਹੈ।

ਜਲੰਧਰ ਤੇ ਲੁਧਿਆਣਾ ਦੀ ਅੱਜ ਕੋਰੋਨਾ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ 731 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਜਦੋਂਕਿ 27 ਮਰੀਜ਼ਾਂ ਦੀ ਮੌਤ ਹੋ ਗਈ ਹੈ। ਲੁਧਿਆਣਾ 'ਚ ਐਕਟਿਵ ਕੇਸਾਂ ਦਾ ਅੰਕੜਾ 10 ਹਜ਼ਾਰ ਤੋਂ ਹੇਠਾਂ ਹੀ ਰਿਹਾ ਤੇ 11,373 ਐਕਟਿੰਗ ਮਾਮਲੇ ਹਨ।

ਜੇਕਰ ਟੈਸਟਿੰਗ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੋਂ ਕੁੱਲ 15,161 ਲੋਕਾਂ ਦੇ ਟੈਸਟ ਕੀਤੇ ਗਏ ਜਿਨ੍ਹਾਂ ਦੇ ਇਹ ਨਤੀਜੇ ਸਾਹਮਣੇ ਆਏ ਨੇ। ਹਸਪਤਾਲਾਂ ਦੇ ਮੌਜੂਦਾ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਹਸਪਤਾਲਾਂ ਵਿੱਚ ਕੁਲ ਕੋਰਨਾ ਦੇ 216 ਮਰੀਜ਼ ਜ਼ੇਰੇ ਇਲਾਜ ਨੇ ਜਦੋਂ ਕਿ ਲੁਧਿਆਣਾ ਦੇ ਵੱਖ ਵੱਖ ਨਿੱਜੀ ਹਸਪਤਾਲਾਂ ਵਿੱਚ 1031 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਿਸ ਤੋਂ ਜ਼ਾਹਿਰ ਹੈ ਕਿ ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ਵਿੱਚ 1200 ਤੂੰ ਵਧੇਰੇ ਮਰੀਜ਼ ਦਾਖ਼ਲ ਹਨ, ਅਤੇ ਜੇਕਰ ਵੈਂਟੀਲੇਟਰਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ 55 ਮਰੀਜ਼ ਨੂੰ ਵੈਂਟੀਲੇਟਰ ਤੇ ਹਨ। ਜਿਨ੍ਹਾਂ ਵਿੱਚੋਂ 18 ਮਰੀਜ਼ ਸਰਕਾਰੀ ਹਸਪਤਾਲਾਂ ਦੇ ਵੈਂਟੀਲੇਟਰਾਂ ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।

ABOUT THE AUTHOR

...view details