ਪੰਜਾਬ

punjab

ETV Bharat / state

ਗਰਭ 'ਚ ਪਲ ਰਹੇ ਬੱਚਿਆਂ ਲਈ ਵੀ ਕੋਰੋਨਾ 'ਕਾਲ' ! - coronavirus worldometer india

ਡਾ. ਸਰੋਜ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੱਚਿਆਂ ਦੇ ਮਾਹਿਰ ਹਨ। ਉਨ੍ਹਾਂ ਦੱਸਿਆ ਖਾਸ ਕਰਕੇ ਗਰਭਵਤੀ ਮਹਿਲਾਵਾਂ ਕੋਰੋਨਾ ਤੋਂ ਸੰਕਰਮਿਤ ਹੋ ਜਾਂਦੀਆਂ ਹਨ। ਉਨ੍ਹਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਜਾਂ ਫਿਰ ਨਵ ਜਨਮੇ ਬੱਚਿਆਂ ਨੂੰ ਵੀ ਕੋਰੋਨਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਗਰਭ 'ਚ ਪਲ ਰਹੇ ਬੱਚਿਆਂ ਲਈ ਵੀ ਕੋਰੋਨਾ ਬਣਿਆ ਕਾਲ
ਗਰਭ 'ਚ ਪਲ ਰਹੇ ਬੱਚਿਆਂ ਲਈ ਵੀ ਕੋਰੋਨਾ ਬਣਿਆ ਕਾਲ

By

Published : May 19, 2021, 6:05 PM IST

ਲੁਧਿਆਣਾ: ਕੋਰੋਨਾ ਮਹਾਂਮਾਰੀ ਨਾਲ ਹੁਣ ਗਰਭ 'ਚ ਪਲ ਰਹੇ ਬੱਚੇ ਜਾਂ ਨਵ ਜਨਮੇ ਬੱਚੇ ਵੀ ਸੁਰੱਖਿਅਤ ਨਹੀਂ ਹਨ। ਲੁਧਿਆਣਾ 'ਚ ਲਗਾਤਾਰ ਗਰਭਵਤੀ ਮਹਿਲਾਵਾਂ ਖ਼ੁਦ ਵੀ ਕੋਰੋਨਾ ਤੋਂ ਸੰਕਰਮਿਤ ਹੋ ਰਹੀਆਂ ਹਨ ਅਤੇ ਉਨ੍ਹਾਂ ਦੇ ਗਰਭ 'ਚ ਪਲ ਰਹੇ ਬੱਚੇ ਜਾਂ ਨਵ ਜਨਮੇ ਬੱਚੇ ਵੀ ਕੋਰੋਨਾ ਦੀ ਲਪੇਟ 'ਚ ਆ ਰਹੇ ਹਨ। ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ 10 ਗਰਭਵਤੀ ਮਹਿਲਾਵਾਂ ਇੱਕ ਦਿਨ 'ਚ ਕੋਰੋਨਾ ਪੀੜ੍ਹਤ ਪਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ 'ਚ 2 ਦੇ ਗਰਭ 'ਚ ਪਲ ਰਹੇ ਬੱਚੇ ਜਾਂ ਨਵੇਂ ਜਨਮੇ ਬੱਚੇ ਵੀ ਕੋਰੋਨਾ ਤੋਂ ਪੌਜ਼ੀਟਿਵ ਮਿਲ ਰਹੇ ਹਨ। ਬੱਚਿਆਂ ਦੀ ਮਾਹਿਰ ਡਾਕਟਰ ਅਤੇ ਆਈ.ਐੱਮ.ਏ ਲੁਧਿਆਣਾ ਪ੍ਰਧਾਨ ਡਾ. ਸਰੋਜ ਅਗਰਵਾਲ ਨੇ ਇਸ ਨੂੰ ਕਾਫੀ ਗੰਭੀਰ ਵਿਸ਼ਾ ਦੱਸਿਆ ਹੈ।

ਗਰਭ 'ਚ ਪਲ ਰਹੇ ਬੱਚਿਆਂ ਲਈ ਵੀ ਕੋਰੋਨਾ ਬਣਿਆ ਕਾਲ

ਡਾ. ਸਰੋਜ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਰਭਵਤੀ ਮਹਿਲਾਵਾਂ ਕੋਰੋਨਾ ਤੋਂ ਸੰਕਰਮਿਤ ਹੋ ਜਾਂਦੀਆਂ ਹਨ। ਉਨ੍ਹਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਜਾਂ ਫਿਰ ਨਵ ਜਨਮੇ ਬੱਚਿਆਂ ਨੂੰ ਵੀ ਕੋਰੋਨਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਹਿਲਾਵਾਂ ਗਰਭਵਤੀ ਹੁੰਦੀਆਂ ਹਨ ਤਾਂ ਉਨ੍ਹਾਂ ਦਾ ਖੂਨ ਗਾੜ੍ਹਾ ਹੋ ਜਾਂਦਾ ਹੈ ਅਤੇ ਅਜਿਹੇ 'ਚ ਕੋਰੋਨਾ ਵਾਈਰਸ ਹੋਣਾ ਕਾਫ਼ੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

ਇਸ ਕਰਕੇ ਮਹਿਲਾਵਾਂ ਨੂੰ ਗਰਭ ਦੇ ਦੌਰਾਨ ਕੋਰੋਨਾ ਤੋ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਦੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਵੀ ਕੋਰੋਣਾ ਹੋ ਸਕਦਾ ਹੈ ਅਤੇ ਇਸ ਕਰਕੇ ਉਨ੍ਹਾਂ ਨੂੰ ਲੋੜ ਹੈ ਕਿ ਉਹ ਆਪਣਾ ਧਿਆਨ ਜ਼ਰੂਰ ਰੱਖਣ। ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਆਪਣੇ ਆਪ ਨੂੰ ਆਈਸੋਲੇਸ਼ਨ ਕਰਕੇ ਰੱਖਣ, ਜੇਕਰ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਰੋਨਾ ਹੋਇਆ ਹੈ ਤਾਂ ਉਸ ਤੋਂ ਦੂਰ ਰਹਿਣ ਅਤੇ ਆਪਣੇ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖੇ ਅਤੇ ਜੇਕਰ ਉਸ ਨੂੰ ਲੱਗਦਾ ਹੈ ਤਾਂ ਸਮੇਂ ਸਿਰ ਆਪਣਾ ਇਲਾਜ ਕਰਵਾਏ ਤਾਂ ਜੋ ਕੋਰੋਨਾ ਦੀ ਗੰਭੀਰ ਸਥਿਤੀ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ:ਕੋਰੋਨਾ ਦਾ ਕਹਿਰ 4 ਦਿਨਾਂ ਅੰਦਰ ਪਰਿਵਾਰ ਦੇ 3 ਜੀਆਂ ਦੀ ਮੌਤ

ABOUT THE AUTHOR

...view details