ਲੁਧਿਆਣਾ: ਬਠਿੰਡਾ-ਲੁਧਿਆਣਾ ਮਾਰਗ ਤੋਂ ਪੁਲਿਸ ਨੇ ਗਊ ਵੰਸ਼ ਨਾਲ ਭਰਿਆ ਟਰੱਕ ਕਾਬੂ ਕੀਤਾ ਹੈ। ਪੁਲਿਸ ਦਾ ਕਹਿਣਾ ਹੈ, ਕਿ ਉਨ੍ਹਾਂ ਨੂੰ ਇਸ ਟਰੱਕ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਗਾਊ ਵੰਸ਼ਾਂ ਨਾਲ ਭਰੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਇਸ ਟਰੱਕ ਦਾ ਨੰਬਰ ਯੂ.ਪੀ ਭਾਵ ਉਤਰ ਪ੍ਰਦੇਸ਼ ਦਾ ਹੈ। ਪੁਲਿਸ ਮੁਤਾਬਿਕ ਇਹ ਟਰੱਕ ਇਨ੍ਹਾਂ ਗਾਵਾਂ ਨੂੰ ਯੂ.ਪੀ. ਲੈਕੇ ਜਾ ਰਿਹਾ ਹੈ, ਪਰ ਪੁਲਿਸ ਗਸ਼ਤ ਨੂੰ ਦੇਖ ਕੇ ਕਿਸੇ ਹੋਰ ਸਾਈਡ ਤੋਂ ਨਿਕਣ ਦੀ ਉਡੀਕ ਵਿੱਚ ਸੀ ਟੱਕਰ ਡਰਾਈਵਰ।