ਲੁਧਿਆਣਾ :ਕਾਂਗਰਸ ਵੱਲੋਂ ਅੱਜ ਲੁਧਿਆਣਾ ਦੇ ਵਿਚ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੀਤੇ ਸਾਲਾਂ ਤੋਂ ਜੋ ਲੋਕ ਰਾਸ਼ਨ ਲੈ ਰਹੇ ਸਨ ਉਨ੍ਹਾਂ ਦੇ ਰਾਸ਼ਨ ਕਾਰਡ ਸਰਕਾਰ ਨੇ ਕੱਟ ਦਿੱਤੇ, ਜਿਸ ਕਰਕੇ ਕਾਂਗਰਸ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਜਿਨ੍ਹਾਂ ਲੋਕਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਸੀ, ਜੋ ਲੋਕ ਗਰੀਬ ਹਨ ਉਹਨਾਂ ਨਾਲ ਸਰਕਾਰ ਨੇ ਧੱਕਾ ਕੀਤਾ ਹੈ। ਬਿਨਾਂ ਕਿਸੇ ਕਾਰਨ ਉਹਨਾਂ ਦੇ ਰਾਸ਼ਨ ਕਾਰਡ ਕਟ ਦਿੱਤੇ ਗਏ ਹਨ। ਇਸ ਦੌਰਾਨ ਕਾਂਗਰਸੀਆਂ ਨੇ ਹੱਥਾਂ ਵਿੱਚ ਬੈਨਰ ਫੜ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਉਧਰ ਲੁਧਿਆਣਾ ਤੋਂ ਵਿਧਾਇਕ ਵੱਲੋਂ ਵੀ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਹੀ ਇਹ ਮੁੱਦਾ ਮੁੱਖ ਮੰਤਰੀ ਕੋਲ ਪਹੁੰਚਾ ਚੁੱਕੇ ਹਨ।
ਰਾਸ਼ਨ ਕਾਰਡ ਕੱਟੇ ਜਾਣ ਉਤੇ ਕਾਂਗਰਸੀਆਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, "ਆਪ" ਵਿਧਾਇਕ ਦਾ ਜਵਾਬ- "ਮੁੱਖ ਮੰਤਰੀ ਕੋਲ ਚੁੱਕਿਆ ਮੁੱਦਾ"
ਲੁਧਿਆਣਾ ਵਿਖੇ ਗਰੀਬ ਲੋਕਾਂ ਦੇ ਕੱਟੇ ਗਏ ਰਾਸ਼ਨ ਕਾਰਡ ਦੇ ਵਿਰੋਧ ਵਿੱਚ ਕਾਂਗਰਸ ਵੱਲੋਂ ਪੰਜਾਬ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਸੀ। ਇਸ ਉਤੇ ਆਪ ਵਿਧਾਇਕ ਗੁਰਪ੍ਰੀਤ ਗੋਗੀ ਨੇ ਸਪੱਸ਼ਟੀਕਰਨ ਵੀ ਦਿੱਤਾ ਹੈ।
ਕਾਂਗਰਸ ਦਾ ਸਾਬਕਾ ਮੰਤਰੀ ਦੀ ਪਤਨੀ ਨੇ ਸਰਕਾਰ ਉਤੇ ਸਾਧਿਆ ਨਿਸ਼ਾਨਾ :ਇਸ ਦੌਰਾਨ ਸਾਬਕਾ ਕੌਂਸਲਰ ਅਤੇ ਸਾਬਕਾ ਕੈਬਨਿਟ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਦੀ ਧਰਮ ਪਤਨੀ ਮਮਤਾ ਆਸ਼ੂ ਨੇ ਮੌਜੂਦਾ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਗਰੀਬਾਂ ਦੇ ਹੱਕ ਸਰਕਾਰ ਨੇ ਖਾ ਲਏ ਹਨ। ਉਨ੍ਹਾਂ ਕਿਹਾ ਕਿ ਇਹ ਗਰੀਬਾਂ ਨੂੰ ਮੁਫਤ ਅਨਾਜ ਮਿਲਦਾ ਸੀ, ਜਿਹੜੇ ਅੱਜ ਆਮ ਲੋਕਾਂ ਦੀ ਗੱਲ ਕਰ ਕੇ ਸਰਕਾਰ ਬਣਾ ਚੁਕੇ ਹਨ ਉਹ ਆਮ ਲੋਕਾਂ ਦੇ ਹੀ ਖਿਲਾਫ਼ ਹਨ।
- Ferozepur Central Jail: ਸਵਾਲਾਂ ਦੇ ਘੇਰੇ ’ਚ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ, ਕੈਦੀਆਂ ਦੀ ਜੇਲ੍ਹ ਵਿੱਚੋਂ ਚੱਲ ਰਹੀ ਵੀਡੀਓ ਕਾਲਿੰਗ ਵਾਇਰਲ
- ਕੈਲਾਸ਼ ਮਾਨਸਰੋਵਰ ਯਾਤਰਾ ਰੱਦ ਹੋਣ ਕਾਰਨ ਸ਼ਰਧਾਲੂ ਨਿਰਾਸ਼ ਨਾ ਹੋਣ, ਕੈਲਾਸ਼ ਪਰਬਤ ਦੇ ਦਰਸ਼ਨਾਂ ਲਈ ਬਦਲਵੇਂ ਰਸਤੇ ਦੀ ਤਲਾਸ਼
- PRTC Employees Protest: ਪੀਆਰਟੀਸੀ ਮੁਲਾਜ਼ਮਾਂ ਦਾ ਧਰਨਾ ਖਤਮ; ਮੁੱਖ ਮੰਤਰੀ ਨੇ ਦਿੱਤਾ ਮੀਟਿੰਗ ਦਾ ਸਮਾਂ
ਜਲਦ ਹੱਲ ਕਰਵਾਏ ਜਾਣਗੇ ਮਸਲੇ :ਉਧਰ ਦੂਜੇ ਪਾਸੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਬੀਤੇ ਦਿਨੀਂ ਲੁਧਿਆਣਾ ਦੇ ਵਿਧਾਇਕਾਂ ਵੱਲੋਂ ਇੱਕ ਬੈਠਕ ਕਰ ਕੇ ਤਿੰਨ ਮੁੱਦੇ ਵਿਚਾਰੇ ਗਏ ਸਨ ਅਤੇ ਇਹ ਮੁੱਦਾ ਉਨ੍ਹਾਂ ਨੇ ਮੁੱਖ ਮੰਤਰੀ ਦੇ ਕੋਲ ਰੱਖੇ ਸਨ, ਜਿਨ੍ਹਾਂ ਵਿੱਚੋਂ ਦੋ ਮੁੱਦੇ ਹੱਲ ਹੋ ਚੁੱਕੇ ਹਨ, ਜਦਕਿ ਇਕ ਮੁੱਦਾ ਰਹਿ ਗਿਆ ਹੈ, ਜੋ ਕਿ ਰਾਸ਼ਨ ਕਾਰਡ ਕੱਟਣ ਦਾ ਹੈ। ਉਨ੍ਹਾਂ ਨੂੰ ਵੀ ਜਲਦ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਐਨਓਸੀ ਦਾ ਜੋ ਮੁੱਦਾ ਸੀ ਹੱਲ ਕਰਵਾਇਆ ਗਿਆ ਹੈ। ਹੁਣ ਕਾਲੋਨੀਆਂ ਦੇ ਵਿੱਚ ਹੁਣ ਬਿਨ੍ਹਾ noc ਦੇ ਵੀ ਮੀਟਰ ਲੱਗ ਰਹੇ ਹਨ। ਉਨ੍ਹਾਂ ਕਿਹਾ ਇਹ ਮਸਲਾ ਵੀ ਜਲਦ ਹੱਲ ਕਰਵਾਇਆ ਜਾਵੇਗਾ।