ਲੁਧਿਆਣਾ:ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਭਾਰਤੀ ਉਨ੍ਹਾਂ ਦੇ ਵਰਕਰਾਂ ਵਿਚਾਲੇ ਹੋਈ ਕੁੱਟਮਾਰ ਤੋਂ ਬਾਅਦ ਮੁੜ ਤੋਂ ਲੁਧਿਆਣਾ ਦੇ ਵਾਰਡ ਨੰਬਰ 49 ਵਿੱਚ ਤਣਾਅਪੂਰਨ ਹੋ ਗਿਆ ਜਦੋਂ ਕਾਂਗਰਸ ਦੇ ਸੀਨੀਅਰ ਆਗੂ ਕਮਲਜੀਤ ਕੜਵਲ ਆਪਣੇ ਸਾਥੀਆਂ ਸਣੇ ਸੜਕ ਦਾ ਉਦਘਾਟਨ ਕਰਨ ਲਈ ਪਹੁੰਚ ਗਏ। ਇਸ ਤੋਂ ਪਹਿਲਾਂ ਸਿਮਰਜੀਤ ਬੈਂਸ ਵੱਲੋਂ ਇਸ ਸੜਕ ਦਾ ਉਦਘਾਟਨ ਕਰਨਾ ਸੀ ਅਤੇ ਦੋਵਾਂ ਪਾਰਟੀਆਂ ਵੱਲੋਂ ਇਕ ਦੂਜੇ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਸੀ।ਇਸ ਦੌਰਾਨ ਕਮਲਜੀਤ ਕੜਵਲ ਨੇ ਸੈਕੜੇੇ ਨੌਜਵਾਨਾਂ ਦਾ ਵੱਡਾ ਇਕੱਠ ਕੀਤਾ ਅਤੇ ਲੋਕ ਇਨਸਾਫ਼ ਪਾਰਟੀ ਨੂੰ ਵੰਗਾਰਿਆਂ।
ਕਮਲਜੀਤ ਕੜਵਲ ਨੇ ਸੋਸ਼ਲ ਮੀਡੀਆ ਰਾਹੀਂ ਬੈਂਸ ਨੂੰ ਵਾਰਡ ਤੋਂ ਲਾਈਵ ਹੋ ਕੇ ਖੁੱਲ੍ਹਾ ਸੱਦਾ ਦਿੱਤਾ ਕਿ ਜੇਕਰ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਇਥੇ ਆ ਕੇ ਦਿਖਾਉਣ। ਉਨ੍ਹਾਂ ਕਿਹਾ ਹੈ ਕਿ ਨੌਜਵਾਨਾਂ ਦਾ ਇਹ ਇਕੱਠ ਬਿਆਨ ਕਰਦਾ ਹੈ ਕਿ ਸਿਮਰਜੀਤ ਬੈਂਸ ਨੇ ਹਲਕੇ ਦੇ ਲੋਕਾਂ ਦਾ ਕੋਈ ਫ਼ਾਇਦਾ ਜਾਂ ਵਿਕਾਸ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਅੱਜ ਗੁਰਦੀਪ ਗੋਸ਼ਾ ਅਤੇ ਸਿਮਰਜੀਤ ਬੈਂਸ ਤੀਕ ਬੀਤੇ ਦਿਨ ਝਗੜਾ ਹੋਇਆ ਸੀ। ਉਸ ਵਿੱਚ ਉਨ੍ਹਾਂ ਵੱਲੋਂ ਸਿਆਸਤ ਕੀਤੀ ਜਾ ਰਹੀ ਸੀ ਪਰ ਕਾਂਗਰਸ ਨੇ ਲੋਕਾਂ ਦਾ ਦਿਲ ਜਿੱਤਿਆ ਹੈ। ਜਿਸ ਦੀ ਲੋਕ ਹੀ ਉਦਾਹਰਨ ਨੇ ਇਸ ਦੌਰਾਨ ਕਾਂਗਰਸ ਦੇ ਵਰਕਰ ਲਲਕਾਰੇ ਮਾਰਦੇ ਹੋਏ ਵਾਰਡ ਵਿਚੋਂ ਕਾਫਿਲੇ ਦੇ ਰੂਪ ਵਿਚ ਲੰਘੇ ਅਤੇ ਕਮਲਜੀਤ ਕੜਵਲ ਨੇ ਕਿਹਾ ਕਿ ਲੋਕ ਸਿਮਰਜੀਤ ਬੈਂਸ ਤੋਂ ਹੁਣ ਅੱਕ ਚੁੱਕੇ ਹਨ।ਹਾਲਾਂਕਿ ਇਸ ਦੌਰਾਨ ਵੱਡਾ ਟਕਰਾਅ ਹੋਣ ਤੋਂ ਬਚ ਗਿਆ।
ਲੁਧਿਆਣਾ 'ਚ ਮੁੜ ਮੌਹਲ ਗਰਮਾਇਆ, ਕਾਂਗਰਸੀ ਵਰਕਰਾਂ ਵੱਲੋਂ ਲੋਕ ਇਨਸਾਫ਼ ਪਾਰਟੀ ਨੂੰ ਲਲਕਾਰ
ਲੁਧਿਆਣਾ ਵਿਚ ਕਾਂਗਰਸ ਦੇ ਸੀਨੀਅਰ ਆਗੂ ਕਮਲਜੀਤ ਕੜਵਲ ਆਪਣੇ ਸਾਥੀਆਂ ਸਮੇਤ ਸੜਕ ਦਾ ਉਦਘਾਟਨ ਕਰਨ ਲਈ ਪਹੁੰਚੇ ਅਤੇ ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਲਲਕਾਰਿਆ ਹੈ ਅਤੇ ਕਿਹਾ ਜੇਕਰ ਹਿੰਮਤ ਹੈ ਤਾਂ ਇੱਥੇ ਆ ਕੇ ਦਿਖਾਉ।
ਕਾਂਗਰਸੀ ਵਰਕਰਾਂ ਵੱਲੋਂ ਲੋਕ ਇਨਸਾਫ਼ ਪਾਰਟੀ ਨੂੰ ਲਲਕਾਰ