ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ ਨੇੜੇ ਕਾਂਗਰਸੀਆਂ ਵੱਲੋਂ ਧਰਨਾ ਜਾਰੀ ਹੈ। ਇਸ ਦੌਰਾਨ ਪੂਰੀ ਰਾਤ ਸਾਂਸਦ ਰਵਨੀਤ ਬਿੱਟੂ, ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਲੁਧਿਆਣਾ ਤੋਂ ਬਾਕੀ ਕਾਂਗਰਸੀ ਵਿਧਾਇਕ ਲਾਡੋਵਾਲ ਟੋਲ ਪਲਾਜ਼ਾ ਨੇੜੇ ਹੀ ਧਰਨੇ 'ਤੇ ਡਟੇ ਰਹੇ।
ਲੁਧਿਆਣਾ 'ਚ ਟੋਲ ਪਲਾਜ਼ਾ ਨੂੰ ਲੈ ਕੇ ਕਾਂਗਰਸੀਆਂ ਦਾ ਧਰਨਾ ਜਾਰੀ - ravneet bittu
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਲਗਾਤਾਰ ਕਾਂਗਰਸੀਆਂ ਵੱਲੋਂ ਧਰਨਾ ਜਾਰੀ ਹੈ। ਸਾਂਸਦ ਰਵਨੀਤ ਬਿੱਟੂ, ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਲੁਧਿਆਣਾ ਤੋਂ ਬਾਕੀ ਕਾਂਗਰਸੀ ਵਿਧਾਇਕਾਂ ਨੇ ਪੂਰੀ ਰਾਤ ਦਿੱਤਾ ਧਰਨਾ।
ਲੁਧਿਆਣਾ 'ਚ ਪੂਰੀ ਰਾਤ ਕਾਂਗਰਸੀਆਂ ਦਾ ਧਰਨਾ ਜਾਰੀ
ਇਨ੍ਹਾਂ ਆਗੂਆਂ ਨੇ ਪੂਰੀ ਰਾਤ ਟੋਲ ਪਲਾਜ਼ਾ ਨੇੜੇ ਹੀ ਕੱਟੀ ਅਤੇ ਪੂਰੀ ਰਾਤ ਟੋਲ ਨਹੀਂ ਕੱਟਣ ਦਿੱਤਾ। ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਤੱਕ ਪੁਲ਼ਾਂ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਇਹ ਨਾਜਾਇਜ਼ ਵਸੂਲੀ ਹੈ ਅਤੇ ਉਹ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਹਨ। ਇਸ ਕਰਕੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਝੂਠ ਤੋਂ ਪਰਦਾ ਚੁੱਕਣ। ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਉਨ੍ਹਾਂ 'ਤੇ ਪਰਚੇ ਦਰਜ ਹੁੰਦੇ ਹਨ ਤਾਂ ਉਹ ਇਸ ਲਈ ਵੀ ਤਿਆਰ ਹਨ।