ਪੰਜਾਬ

punjab

ETV Bharat / state

ਬਿਕਰਮ ਮਜੀਠੀਆ ’ਤੇ ਦਰਜ ਮਾਮਲੇ ਨੂੰ ਲੈਕੇ ਕਾਂਗਰਸ ਆਗੂ ਦਾ ਵੱਡਾ ਬਿਆਨ

ਮਜੀਠੀਆ ਖਿਲਾਫ਼ ਦਰਜ ਮਾਮਲੇ (case registered against Bikram Majithia) ’ਤੇ ਕਾਂਗਰਸ ਵਿਧਾਇਕ ਕੁਲਦੀਪ ਵੈਦ (Congress MLA Kuldeep Vaid ) ਨੇ ਕਿਹਾ ਕਿਸੇ ਨੂੰ ਵੀ ਸਜ਼ਾ ਦੇਣਾ ਜਾਂ ਪਰਚਾ ਦਰਜ ਕਰਨਾ ਕਾਨੂੰਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ੇ ਦਾ ਲੱਕ ਤੋੜਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਸਦੇ ਨਾਲ ਹੀ ਉਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਵੀ ਮੰਦਭਾਗਾ ਦੱਸਿਆ ਹੈ।

ਬਿਕਰਮ ਮਜੀਠੀਆ ’ਤੇ ਦਰਜ ਮਾਮਲੇ ਨੂੰ ਲੈਕੇ ਕਾਂਗਰਸ ਆਗੂ ਦਾ ਵੱਡਾ ਬਿਆਨ
ਬਿਕਰਮ ਮਜੀਠੀਆ ’ਤੇ ਦਰਜ ਮਾਮਲੇ ਨੂੰ ਲੈਕੇ ਕਾਂਗਰਸ ਆਗੂ ਦਾ ਵੱਡਾ ਬਿਆਨ

By

Published : Dec 21, 2021, 2:27 PM IST

ਲੁਧਿਆਣਾ: ਸ਼੍ਰੋਮਣੀ ਅਕਾਲੀ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਖਿਲਾਫ਼ ਦਰਜ ਮਾਮਲੇ (case registered against Bikram Majithia) ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖ ਚੁੱਕੀ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਗਿੱਲ ਹਲਕੇ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਮਜੀਠੀਆ ’ਤੇ ਐੱਨ ਡੀ ਪੀ ਸੀ ਐਕਟ ਦੇ ਤਹਿਤ ਹੋਏ ਮਾਮਲਾ ਦਰਜ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਐਫਆਈਆਰ ਦੀ ਕਾਪੀ ਨਹੀਂ ਪੜ੍ਹੀ ਪਰ ਪੰਜਾਬ ਸਰਕਾਰ ਨੇ ਨਸ਼ੇ ਦਾ ਲੱਕ ਤੋੜਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਜ਼ਾ ਦੇਣਾ ਕਾਨੂੰਨ ਅਤੇ ਅਦਾਲਤ ਦਾ ਕੰਮ ਹੈ ਨਾ ਕਿ ਸਰਕਾਰ ਦਾ।

ਵੈਦ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਨਸ਼ੇ ਦੇ ਦਲਦਲ ’ਚ ਨੌਜਵਾਨੀ ਫਸੀ ਹੋਈ ਸੀ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਬਾਹਰ ਕੱਢਣ ’ਚ ਵੱਡਾ ਯੋਗਦਾਨ ਪਾਇਆ ਹੈ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਕਿਵੇਂ ਹੋ ਸਕਦਾ ਹੈ।

ਬਿਕਰਮ ਮਜੀਠੀਆ ’ਤੇ ਦਰਜ ਮਾਮਲੇ ਨੂੰ ਲੈਕੇ ਕਾਂਗਰਸ ਆਗੂ ਦਾ ਵੱਡਾ ਬਿਆਨ

ਓਧਰ ਕੁਲਦੀਪ ਵੈਦ ਨੇ ਬੇਅਦਬੀ ਦੀਆਂ ਘਟਨਾਵਾਂ ਦੀ ਵੀ ਸਖ਼ਤ ਸ਼ਬਦਾਂ ’ਚ ਨਿੰਦਿਆਂ ਕੀਤੀ ਅਤੇ ਕਿਹਾ ਕਿ ਇਹ ਬਹੁਤ ਮੰਦਭਾਗਾ ਕੰਮ ਹੈ। ਉਨ੍ਹਾਂ ਕਿਹਾ ਕਿ ਜਿਵੇਂ ਦਰਬਾਰ ਸਾਹਿਬ ਵਿੱਚ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਸ ਮਸਲੇ ’ਤੇ ਤੁਰੰਤ ਐਸਆਈਟੀ ਗਠਿਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੋਵੇਗਾ ਉਸ ਖ਼ਿਲਾਫ਼ ਕਾਰਵਾਈ ਹੋਵੇਗੀ।

ਬਿਕਰਮ ਮਜੀਠੀਆ ’ਤੇ ਦਰਜ ਮਾਮਲੇ ਨੂੰ ਲੈਕੇ ਕਾਂਗਰਸ ਆਗੂ ਦਾ ਵੱਡਾ ਬਿਆਨ

ਉਥੇ ਹੀ ਰਾਣਾ ਗੁਰਜੀਤ ਵੱਲੋਂ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਵੀ ਉਨ੍ਹਾਂ ਨੇ ਕਿਹਾ ਕਿ ਘਰ ਵਿੱਚ ਜਦੋਂ ਚਾਰ ਮੈਂਬਰ ਹੋਣਗੇ ਤਾਂ ਲੜਾਈ ਤਾਂ ਹੁੰਦੀ ਹੀ ਹੈ ਅਤੇ ਲੜਾਈ ਨਾਲ ਨੁਕਸਾਨ ਵੀ ਹੁੰਦਾ ਹੈ ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ, ਬਿਕਰਮ ਮਜੀਠੀਆ ਖ਼ਿਲਾਫ਼ ਮਾਮਲਾ ਦਰਜ

ABOUT THE AUTHOR

...view details