ਲਾਡੋਵਾਲ ਟੋਲ ਪਲਾਜ਼ਾ ਬੰਦ ਨਾ ਕੀਤਾ ਗਿਆ ਤਾਂ ਕਾਂਗਰਸੀ ਦੇਣਗੇ ਧਰਨਾ: ਰਵਨੀਤ ਬਿੱਟੂ - lok sabha election
ਲੁਧਿਆਣਾ: ਕਾਂਗਰਸੀ ਆਗੂਆਂ ਨੇ ਅੱਜ ਇੱਥੋਂ ਦੇ ਸਰਕਟ ਹਾਊਸ ਵਿਖੇ ਵਿਕਾਸ ਕਾਰਜਾਂ ਸਬੰਧੀ ਅਹਿਮ ਬੈਠਕ ਕੀਤੀ। ਇਸ ਦੌਰਾਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਅਤੇ ਲਾਡੋਵਾਲ ਟੋਲ ਪਲਾਜ਼ਾ ਬਣਾਉਣ ਵਾਲੀ ਕੰਪਨੀ ਨੂੰ ਅਲਟੀਮੇਟਮ ਦਿੱਤਾ।
ਸੰਸਦ ਮੈਂਬਰ ਰਵਨੀਤ ਬਿੱਟੂ
ਉਨ੍ਹਾਂ ਕਿਹਾ ਕਿ ਜੇ 15 ਦਿਨਾਂ ਦੇ ਅੰਦਰ ਟੋਲ ਪਲਾਜ਼ਾ ਬੰਦ ਨਹੀਂ ਕੀਤਾ ਗਿਆ ਤਾਂ ਉਹ ਹੋਰ ਕਾਂਗਰਸੀ ਆਗੂਆਂ ਸਣੇ ਉੱਥੇ ਜਾ ਕੇ ਧਰਨੇ 'ਤੇ ਬੈਠ ਜਾਣਗੇ ਟੋਲ ਪਲਾਜ਼ਾ ਤੇ ਕੇਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਗੇ।