ਲੁਧਿਆਣਾ:ਕੋਰੋਨਾ ਮਹਾਂਮਾਰੀ ਦੇ ਚੱਲਦੇ ਹਰ ਰੋਜ਼ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਨ੍ਹਾਂ ਹੀ ਨਹੀਂ ਕੋਰੋਨਾ ਮਹਾਂਮਾਰੀ ਕਾਰਨ ਰੋਜ਼ਾਨਾ ਦਰਜਨਾਂ ਮੌਤਾਂ ਹੋ ਰਹੀਆਂ ਹਨ ਅਤੇ ਸੈਂਕੜੇ ਕੋਰੋਨਾ ਕੇਸ ਆ ਰਹੇ ਹਨ। ਜਿਸ ਕਰਕੇ ਹਸਪਤਾਲ ਮਰੀਜ਼ਾਂ ਦੇ ਨਾਲ ਭਰੇ ਹੋਏ ਹਨ। ਹਾਲਾਤ ਇੱਥੇ ਤੱਕ ਪਹੁੰਚ ਚੁੱਕੇ ਹਨ ਕਿ ਹੁਣ ਹਸਪਤਾਲਾਂ ਚ ਮਰੀਜ਼ਾਂ ਦੇ ਲਈ ਬੈੱਡ ਵੀ ਘੱਟ ਪੈ ਰਹੇ ਹਨ। ਇਲਾਜ ਕਰਵਾ ਰਹੇ ਮਰੀਜ਼ ਕੋਈ ਵੀਹਲ ਚੇਅਰ ਤੇ ਹੈ ਅਤੇ ਕਈ ਸਟ੍ਰੈਚਰ ’ਤੇ ਪਏ ਹਨ। ਸਰਕਾਰ ਪਾਸੋਂ ਇਹੀ ਕਿਹਾ ਜਾ ਰਿਹਾ ਹੈ ਉਨ੍ਹਾਂ ਵੱਲੋਂ ਹਸਪਤਾਲਾਂ ’ਚ ਪ੍ਰਬੰਧ ਪੂਰੇ ਹਨ ਪਰ ਸਿਵਤ ਹਸਪਤਾਲਾਂ ਦੇ ਅਜਿਹੇ ਹਲਾਤਾ ਪੋਲ ਖੋਲ੍ਹ ਰਹੇ ਹਨ। ਦੂਜੇ ਪਾਸੇ ਪਾਜ਼ੀਟਿਵ ਮਰੀਜ਼ ਫਤਿਹ ਕਿੱਟ ਦਾ ਪੰਜ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਖੁਦ ਸਿਵਲ ਹਸਪਤਾਲ ਆਇਆ। ਇਸ ਦੌਰਾਨ ਉਸਨੇ ਦੱਸਿਆ ਕਿ ਉਸਨੂੰ ਕਈ ਦਿਨਾਂ ਦੇ ਇੰਤਜਾਰ ਤੋਂ ਬਾਅਦ ਫਤਿਹ ਕਿੱਟ ਆ ਲੈਣ ਲਈ ਆਉਣੀ ਪਈ ਹੈ।
ਪ੍ਰਸ਼ਾਸਨ ਦੀ ਖੁੱਲ੍ਹੀ ਪੋਲ: ਲੁਧਿਆਣਾ ਦੇ ਸਿਵਲ ਹਸਪਤਾਲ ’ਚ ਮਰੀਜ਼ਾਂ ਦੀ ਹਾਲਤ ਤਰਸਯੋਗ - ਕੋਰੋਨਾ ਮਹਾਂਮਾਰੀ
ਕੋਰੋਨਾ ਮਹਾਂਮਾਰੀ ਦੇ ਚੱਲਦੇ ਹਰ ਰੋਜ਼ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਨ੍ਹਾਂ ਹੀ ਨਹੀਂ ਕੋਰੋਨਾ ਮਹਾਂਮਾਰੀ ਕਾਰਨ ਰੋਜ਼ਾਨਾ ਦਰਜਨਾਂ ਮੌਤਾਂ ਹੋ ਰਹੀਆਂ ਹਨ ਅਤੇ ਸੈਂਕੜੇ ਕੋਰੋਨਾ ਕੇਸ ਆ ਰਹੇ ਹਨ। ਜਿਸ ਕਰਕੇ ਹਸਪਤਾਲ ਮਰੀਜ਼ਾਂ ਦੇ ਨਾਲ ਭਰੇ ਹੋਏ ਹਨ। ਹਾਲਾਤ ਇੱਥੇ ਤੱਕ ਪਹੁੰਚ ਚੁੱਕੇ ਹਨ ਕਿ ਹੁਣ ਹਸਪਤਾਲਾਂ ਚ ਮਰੀਜ਼ਾਂ ਦੇ ਲਈ ਬੈੱਡ ਵੀ ਘੱਟ ਪੈ ਰਹੇ ਹਨ।
ਪ੍ਰਸ਼ਾਸਨ ਦੀ ਖੁੱਲ੍ਹੀ ਪੋਲ: ਲੁਧਿਆਣਾ ਦੇ ਸਿਵਲ ਹਸਪਤਾਲ ’ਚ ਮਰੀਜ਼ਾਂ ਦੀ ਹਾਲਤ ਤਰਸਯੋਗ
ਦੂਜੇ ਪਾਸੇ ਸਿਵਲ ਹਸਪਤਾਲ ਦੇ ਸਿਵਲ ਸਰਜਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣਾ ਬਚਾਅ ਆਪ ਕਰਨ ਲੋੜ ਪੈਣ ਤੇ ਹੀ ਘਰੋਂ ਨਿਕਲਣ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਨਾ ਜਾਣ ਅਤੇ ਘਰਾਂ ਵਿੱਚ ਰਹਿ ਕੇ ਹੀ ਆਪਣਾ ਇਲਾਜ ਕਰਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਵਲ ਹਸਪਤਾਲ ਚ ਹਾਲਤ ਠੀਕ ਨਹੀਂ ਹਨ ਜਿਸ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਾਲਤ ਜਿਆਦਾ ਖਰਾਬ ਹੋਣ ਤੇ ਹੀ ਉਹ ਹਸਪਤਾਲ ਆਉਣ। ਵੈਕਸੀਨ ਜਿੰਨੀ ਲੋੜ ਹੈ ਸਪਲਾਈ ਉਸ ਮੁਤਾਬਕ ਨਹੀਂ ਹੈ ਪਰ ਰੋਜ਼ਾਨਾ ਡੋਜ਼ ਜ਼ਰੂਰ ਆ ਰਹੀ ਹੈ।