ਪੰਜਾਬ

punjab

ETV Bharat / state

ਚਾਹ ਦੀ ਦੁਕਾਨ ਵਿੱਚ ਫਰਿੱਜ਼ ਦਾ ਕੰਪਰੈਸ਼ਰ ਫੱਟਣ ਨਾਲ ਸਿਲੰਡਰ ਨੂੰ ਲੱਗੀ ਅੱਗ, ਪੰਜ ਲੋਕ ਝੁਲਸੇ - ਫਰਿੱਜ਼ ਦਾ ਕੰਪਰੈਸਰ ਫੱਟਣ ਨਾਲ ਲੱਗੀ ਅੱਗ

Cylinder Blast In Ludhiana: ਚਾਹ ਦੀ ਦੁਕਾਨ 'ਚ ਫਰਿੱਜ਼ ਦਾ ਕੰਪਰੈਸ਼ਰ ਫੱਟਣ ਨਾਲ ਸਿਲੰਡਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਿਸ ਕਾਰਨ ਪੰਜ ਲੋਕ ਇਸ ਹਾਦਸੇ 'ਚ ਝੁਲਸੇ ਦੱਸੇ ਜਾ ਰਹੇ ਹਨ, ਜਿੰਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਫ੍ਰਿਜ ਦਾ ਕੰਪਰੈਸਰ ਫਟਣ ਨਾਲ ਸਿਲਿੰਡਰ ਨੂੰ ਲੱਗੀ ਅੱਗ
ਫ੍ਰਿਜ ਦਾ ਕੰਪਰੈਸਰ ਫਟਣ ਨਾਲ ਸਿਲਿੰਡਰ ਨੂੰ ਲੱਗੀ ਅੱਗ

By ETV Bharat Punjabi Team

Published : Dec 22, 2023, 10:35 AM IST

Updated : Dec 22, 2023, 11:15 AM IST

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਤੱਖਦਰਸ਼ੀ

ਲੁਧਿਆਣਾ:ਇਥੋਂ ਦੇ ਗਿੱਲ ਰੋਡ 'ਤੇ ਸਥਿਤ ਗੋਬਿੰਦਪੁਰਾ ਮਾਰਕੀਟ ਵਿੱਚ ਇਕ ਚਾਹ ਦੀ ਦੁਕਾਨ ਦੇ ਅੰਦਰ ਲੱਗੇ ਫਰਿੱਜ਼ ਦਾ ਕੰਪਰੈਸ਼ਰ ਫਟਣ ਕਾਰਨ ਵੱਡਾ ਧਮਾਕਾ ਹੋ ਗਿਆ। ਜਿਸ ਨਾਲ ਦੁਕਾਨ 'ਚ ਲੱਗੇ ਸਿਲੰਡਰ ਨੂੰ ਵੀ ਅੱਗ ਲੱਗ ਗਈ, ਜਿਸ ਦੀ ਲਪੇਟ 'ਚ ਲਾਉਣ ਕਰਕੇ 5 ਲੋਕ ਝੁਲਸ ਗਏ। ਜਿੰਨ੍ਹਾਂ ਵਿੱਚ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਹੀ ਨਹੀਂ ਦੁਕਾਨ ਦੇ ਬਾਹਰ ਖੜੇ ਚਾਰ ਵਾਹਨ ਵੀ ਅੱਗ ਦੀ ਲਪੇਟ 'ਚ ਆਉਣ ਕਰਕੇ ਸੜ ਕੇ ਸਵਾਹ ਹੋ ਗਏ।

ਪ੍ਰਤੱਖਦਰਸ਼ੀਆਂ ਨੇ ਘਟਨਾ ਸਬੰਧੀ ਦਿੱਤੀ ਜਾਣਕਾਰੀ:ਉਧਰ ਘਟਨਾ ਤੋਂ ਤੁਰੰਤ ਬਾਅਦ ਇਲਾਕਾ ਨਿਵਾਸੀਆਂ ਵੱਲੋਂ ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬਰਗੇਡ ਵਲੋਂ ਅੱਗ ਉਪਰ ਕਾਬੂ ਪਾਇਆ ਗਿਆ। ਅੱਗ ਵਿੱਚ ਪੰਜ ਲੋਕ ਜ਼ਖ਼ਮੀ ਹੋਏ, ਜਿਨਾਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ। ਇਸ ਘਟਨਾ ਸਬੰਧੀ ਪ੍ਰਤੱਖਦਰਸ਼ੀ ਲੋਕਾਂ ਨੇ ਦੱਸਿਆ ਕਿ ਚਾਹ ਦੀ ਦੁਕਾਨ 'ਤੇ ਇਹ ਅੱਗ ਲੱਗੀ ਹੈ। ਅਚਾਨਕ ਫਰਿੱਜ਼ ਦਾ ਕੰਪਰੈਸ਼ਰ ਫਟਣ ਕਰਕੇ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਦੁਕਾਨ ਨੂੰ ਅੱਗ ਲੱਗੀ ਉਸ ਵੇਲੇ 6 ਤੋਂ 7 ਲੋਕ ਮੌਕੇ 'ਤੇ ਮੌਜੂਦ ਸਨ, ਜਿੰਨ੍ਹਾਂ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ 'ਤੇ ਪੁਲਿਸ ਨੇ ਪੁੱਜ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਹੈ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੀਤੀ ਕਾਰਵਾਈ: ਇਸ ਮੌਕੇ 'ਤੇ ਪਹੁੰਚੀ ਇਲਾਕੇ ਦੀ ਐੱਸ.ਐੱਚ.ਓ ਨੇ ਦੱਸਿਆ ਕਿ ਇਹ ਅੱਗ ਕਿਤੇ ਨਾ ਕਿਤੇ ਲਾਪਰਵਾਹੀ ਦੇ ਕਾਰਨ ਹੀ ਲੱਗੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਚਾਹ ਦੀ ਦੁਕਾਨ ਚੱਲ ਰਹੀ ਹੈ। ਉਸ ਦੇ ਪਿਛਲੇ ਪਾਸੇ ਇੱਕ ਮਕੈਨਿਕ ਦੀ ਦੁਕਾਨ ਹੈ, ਜਿੱਥੇ ਚਾਰ ਤੋਂ ਪੰਜ ਵਾਹਨ ਠੀਕ ਹੋਣ ਲਈ ਆਏ ਹੋਏ ਸਨ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਰਕੇ ਧਮਾਕਾ ਹੋਇਆ, ਜਿਸ ਕਾਰਨ ਅੱਗ ਕਾਫੀ ਤੇਜ਼ੀ ਨਾਲ ਫੈਲ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਗ੍ਹਾ ਘੱਟ ਹੋਣ ਕਰਕੇ ਮਕੈਨਿਕ ਦੀ ਦੁਕਾਨ ਦੇ ਵਿੱਚ ਖੜੇ ਵਾਹਨਾਂ ਨੂੰ ਵੀ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਰਕੇ ਉਹ ਸੜ ਕੇ ਸਵਾਹ ਹੋ ਗਏ। ਉਹਨਾਂ ਕਿਹਾ ਕਿ ਅਸੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।

Last Updated : Dec 22, 2023, 11:15 AM IST

ABOUT THE AUTHOR

...view details